200 ਕਰੋੜ ਦੀ ਲਾਗਤ ਨਾਲ DMU ਕਾਰ ਸ਼ੈੱਡ ਹੁਣ ਬਣੇਗਾ ਇੰਟੀਗ੍ਰੇਟਿਡ ਕੋਚਿੰਗ ਡਿਪੂ
Wednesday, Jul 16, 2025 - 10:46 AM (IST)

ਜਲੰਧਰ (ਗੁਲਸ਼ਨ)–ਉੱਤਰ ਰੇਲਵੇ ਵੱਲੋਂ ਵੱਡੀ ਪਹਿਲ ਕਰਦੇ ਹੋਏ ਜਲੰਧਰ ਸਥਿਤ ਡੀ. ਐੱਮ. ਯੂ. ਕਾਰ ਸ਼ੈੱਡ ਨੂੰ ਇੰਟੀਗ੍ਰੇਟਿਡ ਕੋਚਿੰਗ ਡਿਪੂ ਵਿਚ ਤਬਦੀਲ ਕਰਨ ਦੀ ਯੋਜਨਾ ਬਣਾਈ ਗਈ ਹੈ, ਜਿਸ ’ਤੇ ਲਗਭਗ 200 ਕਰੋੜ ਰੁਪਏ ਖ਼ਰਚ ਹੋਣ ਦਾ ਅੰਦਾਜ਼ਾ ਹੈ। ਰੇਲਵੇ ਹੈੱਡਕੁਆਰਟਰ ਤੋਂ ਮਨਜ਼ੂਰੀ ਮਿਲਣ ਤੋਂ ਬਾਅਦ ਮੰਡਲ ਪੱਧਰ ’ਤੇ ਇਸ ਦੀ ਪ੍ਰਕਿਰਿਆ ਵੀ ਸ਼ੁਰੂ ਕਰ ਦਿੱਤੀ ਗਈ ਹੈ। ਇਹ ਕਦਮ ਰੇਲਵੇ ਦੇ ਰੱਖ-ਰਖਾਅ ਅਤੇ ਸੰਚਾਲਨ ਨੂੰ ਹੋਰ ਵਧੇਰੇ ਮਜ਼ਬੂਤ ਅਤੇ ਏਕੀਕ੍ਰਿਤ ਬਣਾਉਣ ਦੀ ਦਿਸ਼ਾ ਵਿਚ ਇਕ ਮਹੱਤਵਪੂਰਨ ਪਹਿਲ ਮੰਨਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ: Fauja singh ਦੀ ਘਰੋਂ ਨਿਕਲਦਿਆਂ ਦੀ CCTV ਆਈ ਸਾਹਮਣੇ, ਵੇਖੋ ਘਰੋਂ ਨਿਕਲਣ ਤੋਂ ਬਾਅਦ ਕੀ ਹੋਇਆ
ਜ਼ਿਕਰਯੋਗ ਹੈ ਕਿ ਡੀ. ਐੱਮ. ਯੂ. ਕਾਰ ਸ਼ੈੱਡ ਕੋਲ ਹੁਣ ਤਕ ਸਿਰਫ ਡੀਜ਼ਲ ਮਲਟੀਪਲ ਯੂਨਿਟ (ਡੀ. ਐੱਮ. ਯੂ.) ਅਤੇ ਇਲੈਕਟ੍ਰਿਕ ਮਲਟੀਪਲ ਯੂਨਿਟ (ਈ. ਐੱਮ. ਯੂ.) ਟਰੇਨਾਂ ਦੇ ਸੰਚਾਲਨ ਅਤੇ ਮੁਰੰਮਤ ਦੀ ਜ਼ਿੰਮੇਵਾਰੀ ਸੀ। ਇਸ ਦਾ ਹੁਣ ਵਿਸਤਾਰ ਕੀਤਾ ਜਾ ਰਿਹਾ ਹੈ। ਸ਼ੈੱਡ ਦੇ ਵਿਸਤਾਰ ਤੋਂ ਬਾਅਦ ਇਥੇ ਸ਼ਤਾਬਦੀ, ਰਾਜਧਾਨੀ ਤੇ ਵੰਦੇ ਭਾਰਤ ਵਰਗੀਆਂ ਟਰੇਨਾਂ ਦੇ ਡੱਬਿਆਂ ਦੀ ਵੀ ਮੇਨਟੀਨੈਂਸ ਕੀਤੀ ਜਾਵੇਗੀ। ਇਸ ਦੇ ਨਾਲ ਹੀ ਇਥੇ ਮੇਲ/ਐਕਸਪ੍ਰੈੱਸ ਟ੍ਰੇਨਾਂ ਦੇ ਕੋਚਾਂ ਦਾ ਵੀ ਮੁਆਇਨਾ, ਸਫਾਈ, ਮੁਰੰਮਤ ਅਤੇ ਹੋਰ ਜ਼ਰੂਰੀ ਤਕਨੀਕੀ ਕੰਮ ਕੀਤੇ ਜਾਣਗੇ।
ਇਹ ਵੀ ਪੜ੍ਹੋ: ਪੰਜਾਬ ਦੇ ਇਸ ਜ਼ਿਲ੍ਹੇ ਲਈ 19 ਜੁਲਾਈ ਨੂੰ ਲੈ ਕੇ ਹੋਇਆ ਵੱਡਾ ਐਲਾਨ, ਝਲਣੀ ਪਵੇਗੀ ਮੁਸੀਬਤ!
ਇਸ ਏਕੀਕ੍ਰਿਤ ਕੋਚਿੰਗ ਡਿਪੂ ਵਿਚ ਆਧੁਨਿਕ ਉਪਕਰਨਾਂ ਅਤੇ ਜ਼ਰੂਰੀ ਸਰੋਤਾਂ ਦਾ ਪ੍ਰਬੰਧ ਕੀਤਾ ਜਾਵੇਗਾ ਤਾਂ ਜੋ ਸਮੇਂ ਸਿਰ ਅਤੇ ਕੁਸ਼ਲ ਰੱਖ-ਰਖਾਅ ਨੂੰ ਯਕੀਨੀ ਬਣਾਇਆ ਜਾ ਸਕੇ। ਇਸ ਨਾਲ ਰੇਲ ਸੇਵਾਵਾਂ ਦੀ ਗੁਣਵੱਤਾ ਵਿਚ ਸੁਧਾਰ ਹੋਵੇਗਾ ਅਤੇ ਯਾਤਰੀਆਂ ਨੂੰ ਬਿਹਤਰ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ। ਸੂਤਰਾਂ ਅਨੁਸਾਰ, ਪਰਿਵਰਤਨ ਪ੍ਰਕਿਰਿਆ ਨੂੰ ਪੜਾਅਵਾਰ ਢੰਗ ਨਾਲ ਪੂਰਾ ਕੀਤਾ ਜਾਵੇਗਾ। ਇਸ ਵਿਚ ਮੌਜੂਦਾ ਬੁਨਿਆਦੀ ਢਾਂਚੇ ਦਾ ਅਪਗ੍ਰੇਡੇਸ਼ਨ ਅਤੇ ਕਰਮਚਾਰੀਆਂ ਦੀ ਮੁੜ ਸਿਖਲਾਈ ਵੀ ਸ਼ਾਮਲ ਹੈ।
ਇਹ ਵੀ ਪੜ੍ਹੋ: ਨਸ਼ੇ ਦੇ ਮੁੱਦੇ 'ਤੇ CM ਮਾਨ ਦਾ ਵਿਰੋਧੀਆਂ 'ਤੇ ਹਮਲਾ, ਪੰਜਾਬ 'ਚ ਨਸ਼ੇ ਨਾਲ ਹੋਈ ਨਸਲਕੁਸ਼ੀ
ਜ਼ਿਕਰਯੋਗ ਹੈ ਕਿ ਪੂਰੇ ਉੱਤਰੀ ਰੇਲਵੇ ਵਿਚ ਸਿਰਫ਼ ਜਲੰਧਰ ਸ਼ਹਿਰ ਵਿਚ ਹੀ ਇਕ ਡੀ. ਐੱਮ. ਯੂ. ਕਾਰ ਰੱਖ-ਰਖਾਅ ਸ਼ੈੱਡ ਹੈ। ਇਸ ਤੋਂ ਇਲਾਵਾ ਜੰਮੂ-ਕਸ਼ਮੀਰ ਦੇ ਬਡਗਾਮ ਅਤੇ ਸ਼ਕੂਰ ਬਸਤੀ ਵਿਚ ਛੋਟੇ ਸ਼ੈੱਡ ਹਨ, ਜਿੱਥੇ ਡੀ. ਐੱਮ. ਯੂ. ਅਤੇ ਈ. ਐੱਮ. ਯੂ. ਦੀ ਮੇਨਟੀਨੈਂਸ ਕੀਤੀ ਜਾਂਦੀ ਹੈ। ਹੁਣ ਜਲੰਧਰ ਵਿਚ ਇਕ ਏਕੀਕ੍ਰਿਤ ਕਾਰ ਸ਼ੈੱਡ ਦੇ ਨਿਰਮਾਣ ਤੋਂ ਬਹੁਤ ਸਾਰੇ ਫਾਇਦੇ ਹੋਣਗੇ। ਇਥੇ ਇਹ ਦੱਸਣਾ ਜ਼ਰੂਰੀ ਹੈ ਕਿ ਜਿਸ ਤਰ੍ਹਾਂ ਕੇਂਦਰ ਸਰਕਾਰ ਵੱਲੋਂ ਰੇਲਵੇ ਦੇ ਬੁਨਿਆਦੀ ਢਾਂਚੇ ਦਾ ਨਵੀਨੀਕਰਨ ਕੀਤਾ ਜਾ ਰਿਹਾ ਹੈ ਅਤੇ ਵੰਦੇ ਭਾਰਤ ਵਰਗੀਆਂ ਨਵੀਆਂ ਰੇਲਗੱਡੀਆਂ ਬਣਾਈਆਂ ਜਾ ਰਹੀਆਂ ਹਨ, ਉਸ ਨਾਲ ਜਲੰਧਰ ਵਿਚ ਇਕ ਬਹੁਤ ਹੀ ਏਕੀਕ੍ਰਿਤ ਸ਼ੈੱਡ ਦੇ ਨਿਰਮਾਣ ਨਾਲ ਰੇਲਵੇ ਹੋਰ ਮਜ਼ਬੂਤ ਹੋ ਕੇ ਉਭਰੇਗਾ।
ਇਹ ਵੀ ਪੜ੍ਹੋ: ਜਲੰਧਰ 'ਚ ਦਿਲ-ਦਹਿਲਾ ਦੇਣ ਵਾਲੀ ਘਟਨਾ! ਰੇਲਵੇ ਟਰੈਕ ਨੇੜੇ ਮੁੰਡੇ-ਕੁੜੀ ਨੂੰ ਇਸ ਹਾਲ 'ਚ ਵੇਖ ਲੋਕਾਂ ਦੇ ਉੱਡੇ ਹੋਸ਼
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e