ਭਿਆਨਕ ਹਾਦਸੇ ''ਚ ਸਕਾਰਪੀਓ ਦੇ ਉਡੇ ਪਰਖੱਚੇ, ਗੱਡੀ ਵਿਚ ਸਵਾਰ ਸੀ ਮਾਂ-ਪੁੱਤ

Wednesday, Jul 16, 2025 - 05:02 PM (IST)

ਭਿਆਨਕ ਹਾਦਸੇ ''ਚ ਸਕਾਰਪੀਓ ਦੇ ਉਡੇ ਪਰਖੱਚੇ, ਗੱਡੀ ਵਿਚ ਸਵਾਰ ਸੀ ਮਾਂ-ਪੁੱਤ

ਦੀਨਾਨਗਰ (ਹਰਜਿੰਦਰ ਸਿੰਘ ਗੋਰਾਇਆ) : ਸਰਹੱਦੀ ਖੇਤਰ ਦੇ ਨਰੋਟ ਜੈਮਲ ਸਿੰਘ ਕੋਹਲੀਆਂ ਰੋਡ ਸਥਿਤ ਪਿੰਡ ਪੰਮਾ ਨੇੜੇ ਸੜਕ ਕਿਨਾਰੇ ਲੱਗੇ ਇਕ ਦਰੱਖਤ ਨਾਲ ਸਕਾਰਪੀਓ ਗੱਡੀ ਅਚਾਨਕ ਸੰਤੁਲਨ ਵਿਗਣ ਕਾਰਨ ਸਫੈਦੇ  ਦੇ ਦਰੱਖਤ ਨਾਲ ਟਕਰਾਅ ਗਈ। ਇਸ ਕਾਰਨ ਕਾਰ ਵਿਚ ਸਵਾਰ ਇਕ ਔਰਤ ਸਮੇਤ ਦੋ ਲੋਕ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ। ਹਾਦਸੇ ਦੀ ਜਾਣਕਾਰੀ ਮਿਲਦੇ ਹੀ ਆਸ-ਪਾਸ ਰਹਿਣ ਵਾਲੇ ਲੋਕ ਤੁਰੰਤ ਮੌਕੇ 'ਤੇ ਪਹੁੰਚੇ ਅਤੇ ਜ਼ਖਮੀਆਂ ਨੂੰ ਬਾਹਰ ਕੱਢਿਆ ਅਤੇ 108 ਐਂਬੂਲੈਂਸ ਨੂੰ ਮੌਕੇ 'ਤੇ ਬੁਲਾਇਆ। ਇਸ ਤੋਂ ਬਾਅਦ ਸਥਾਨਕ ਲੋਕਾਂ ਦੀ ਮਦਦ ਨਾਲ ਉਨ੍ਹਾਂ ਨੂੰ ਇਲਾਜ ਲਈ ਨਰੋਟ ਜੈਮਲ ਸਿੰਘ ਦੇ ਸਰਕਾਰੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ, ਜਿੱਥੇ ਜ਼ਖਮੀਆਂ ਦੀ ਪਛਾਣ ਰੋਜ਼ੀ ਦੇਵੀ ਅਮਿਤ ਕੁਮਾਰ, ਵਾਸੀ ਕੋਹਲੀਆਂ ਵਜੋਂ ਹੋਈ ਹੈ। 

ਦੱਸਿਆ ਜਾ ਰਿਹਾ ਹੈ ਕਿ ਜ਼ਖਮੀ ਮਾਂ ਅਤੇ ਪੁੱਤਰ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਹਾਦਸੇ ਵਿਚ ਜ਼ਖਮੀ ਹੋਏ ਮਾਂ-ਪੁੱਤਰ ਕਿਸੇ ਕੰਮ ਦੇ ਸਿਲਸਿਲੇ ਵਿਚ ਆਪਣੇ ਪਿੰਡ ਤੋਂ ਨਰੋਟ ਜੈਮਲ ਸਿੰਘ ਆ ਰਹੇ ਸਨ। ਪਿੰਡ ਪੰਮਾ ਨੇੜੇ ਕਾਰ ਚਲਾ ਰਹੇ ਅਮਿਤ ਕੁਮਾਰ ਦਾ ਅਚਾਨਕ ਕਾਰ ਬੇਕਾਬੂ ਹੋ ਗਈ, ਜਿਸ ਕਾਰਨ ਕਾਰ ਕਾਬੂ ਤੋਂ ਬਾਹਰ ਹੋ ਗਈ ਅਤੇ ਸੜਕ ਕਿਨਾਰੇ ਲੱਗੇ ਦਰੱਖਤ ਨਾਲ ਟਕਰਾ ਗਈ। ਹਾਦਸੇ ਕਾਰਨ ਮਾਂ-ਪੁੱਤ ਦੋਵੇਂ ਜ਼ਖਮੀ ਹੋ ਗਏ। ਦੂਜੇ ਪਾਸੇ ਹਸਪਤਾਲ ਵਿਚ ਤਾਇਨਾਤ ਡਾਕਟਰ ਰਜਤ ਮਹਾਜਨ ਨੇ ਦੱਸਿਆ ਕਿ ਦੋ ਜ਼ਖਮੀਆਂ ਨੂੰ 108 ਐਂਬੂਲੈਂਸ ਰਾਹੀਂ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ ਅਤੇ ਉਨ੍ਹਾਂ ਦਾ ਇਲਾਜ ਤੁਰੰਤ ਸ਼ੁਰੂ ਕਰ ਦਿੱਤਾ ਗਿਆ ਹੈ। 


author

Gurminder Singh

Content Editor

Related News