ਮੰਗਵੀਂ ਕਾਰ ਕਾਰਨ ਹੁੰਦੀਆਂ ਸਨ ਕਲੋਲਾ, ਗਿਆਨੀ ਰਘਬੀਰ ਸਿੰਘ ਨੂੰ ਮਜ਼ਬੂਰੀ ਵਸ ਖਰੀਦਣੀ ਪਈ ਨਵੀਂ ਕਾਰ

Tuesday, Jul 08, 2025 - 01:24 PM (IST)

ਮੰਗਵੀਂ ਕਾਰ ਕਾਰਨ ਹੁੰਦੀਆਂ ਸਨ ਕਲੋਲਾ, ਗਿਆਨੀ ਰਘਬੀਰ ਸਿੰਘ ਨੂੰ ਮਜ਼ਬੂਰੀ ਵਸ ਖਰੀਦਣੀ ਪਈ ਨਵੀਂ ਕਾਰ

ਅੰਮ੍ਰਿਤਸਰ (ਸਰਬਜੀਤ)-ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਪਿਛਲੇ ਦਿਨੀਂ ਕਾਰਸੇਵਾ ਵਾਲਿਆਂ ਤੋਂ ਮੰਗਵੀਂ ਕਾਰ ਲਿਆਉਣ ’ਤੇ ਸੁਰਖੀਆਂ ਵਿਚ ਆ ਗਏ ਸਨ, ਜਿਸ ਤੋਂ ਬਾਅਦ ਉਨ੍ਹਾਂ ਨੂੰ ਪੰਥਕ ਹਲਕਿਆਂ ਦੀਆਂ ਕਲੋਲਾਂ ਦਾ ਸਾਹਮਣਾ ਕਰਨਾ ਪਿਆ ਸੀ।

ਇਹ ਵੀ ਪੜ੍ਹੋਵੱਡੀ ਵਾਰਦਾਤ ਨਾਲ ਦਹਿਲਿਆ ਪੰਜਾਬ, ਸਾਬਕਾ ਸਰਪੰਚ ਨੂੰ ਗੋਲੀਆਂ ਨਾਲ ਭੁੰਨਿਆ

ਇਸ ਤੋਂ ਬਾਅਦ ਆਪਣੀ ਛਵੀ ਨੂੰ ਬਰਕਰਾਰ ਰੱਖਦੇ ਹੋਏ ਗਿਆਨੀ ਨੇ ਇਕ ਨਵੀਂ ਕਾਰ ਖਰੀਦ ਕੇ ਸ੍ਰੀ ਦਰਬਾਰ ਸਾਹਿਬ ਵਲੋਂ ਮਿਲੀ ਰਿਹਾਇਸ਼ ਦੇ ਬਾਹਰ ਖੜ੍ਹੀ ਕਰ ਦਿੱਤੀ ਹੈ, ਜਿਸ ਦੀਆਂ ਅਜੇ ਤਕ ਕਿਸੇ ਨੇ ਵੀ ਵਧਾਈਆਂ ਨਹੀਂ ਦਿੱਤੀਆਂ ਹਨ। ਇਸ ਨਾਲ ਧਰਮ ਵਿਚ ਕਿਤੇ ਨਾ ਕਿਤੇ ਸਿਆਸਤ ਨਜ਼ਰ ਆ ਰਹੀ ਹੈ।

ਇਹ ਵੀ ਪੜ੍ਹੋਪੰਜਾਬ 'ਚ ਹੜ੍ਹ ਦਾ ਖਤਰਾ: ਖੋਲ੍ਹ 'ਤੇ ਫਲੱਡ ਗੇਟ

ਸੂਤਰਾਂ ਅਨੁਸਾਰ ਗਿਆਨੀ ਰਘਬੀਰ ਸਿੰਘ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਧਰਮ ਪ੍ਰਚਾਰ ਕਮੇਟੀ ਦੇ ਪੰਜਾਬ ਪ੍ਰਚਾਰ ਵਿਚ ਇੰਚਾਰਜ ਲਾਉਣ ਦੇ ਚਰਚਿਆਂ ਤੋਂ ਬਾਅਦ ਗਿਆਨੀ ਰਘਬੀਰ ਸਿੰਘ ਦੀਆਂ ਮੁਸ਼ਕਲਾਂ ਵਧਦੀਆਂ ਨਜ਼ਰ ਆ ਰਹੀਆਂ ਹਨ। ਜਿੱਥੇ ਪਿਛਲੇ ਦਿਨੀਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਸਾਹਿਬਾਨ ਪਾਸੋਂ ਦਿੱਤੀਆਂ ਹੋਈਆਂ ਵਰਤੋ ਲਈ ਕਾਰਾਂ ਵਾਪਸ ਮੰਗਵਾਈਆਂ ਗਈਆਂ ਸਨ, ਉੱਥੇ ਹੀ ਗਿਆਨੀ ਰਘਬੀਰ ਸਿੰਘ ਨੂੰ ਮੁੱਖ ਗ੍ਰੰਥੀ ਵਜੋਂ ਸਨਮਾਨ ਦਿੰਦੇ ਹੋਏ ਮਿਲੀਆਂ ਕਾਰਾਂ ਵਿਚ ਕੋਈ ਵੀ ਕਟੌਤੀ ਨਹੀਂ ਕੀਤੀ ਗਈ ਪਰ ਕਿਤੇ ਨਾ ਕਿਤੇ ਚੱਲ ਰਹੇ ਵਿਵਾਦ ਵਿਚ ਅਤੇ 9 ਜੂਨ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਖਿਲਾਫ ਆਪਣਾ ਮੁੱਖ ਗ੍ਰੰਥੀ ਦਾ ਅਹੁਦਾ ਬਚਾਉਣ ਲਈ ਕੀਤੇ ਹਾਈ ਕੋਰਟ ਵਿਚ ਕੇਸ ਅਤੇ ਇਕ ਜੁਲਾਈ ਨੂੰ ਉਹੀ ਕੇਸ ਵਾਪਸ ਲੈਣ ਤੋਂ ਬਾਅਦ ਗਿਆਨੀ ਰਘਬੀਰ ਸਿੰਘ ਨੂੰ ਆਪਣਾ ਅਹੁਦਾ ਜਾਂਦਾ ਦਿਖਾਈ ਦੇ ਰਿਹਾ ਸੀ, ਜਿਸ ਦੇ ਚੱਲਦਿਆ ਉਨ੍ਹਾਂ ਨੂੰ ਸ਼ਾਇਦ ਇਹ ਵੀ ਮਹਿਸੂਸ ਹੋਣ ਲੱਗਾ ਕਿ ਸ਼੍ਰੋਮਣੀ ਕਮੇਟੀ ਤੋਂ ਮਿਲੀਆਂ ਗੱਡੀਆਂ ਦਾ ਕਾਫਲਾ ਵੀ ਸ਼੍ਰੋਮਣੀ ਕਮੇਟੀ ਵਾਪਸ ਲੈ ਲਵੇਗੀ।

ਇਹ ਵੀ ਪੜ੍ਹੋਪੰਜਾਬ ਦੇ ਅਸਲਾਧਾਰਕਾਂ ਲਈ ਜਾਰੀ ਹੋਏ ਵੱਡੇ ਹੁਕਮ, ਪ੍ਰਸ਼ਾਸਨ ਅਪਣਾਵੇਗਾ ਸਖ਼ਤ ਰੁਖ

ਸੂਤਰਾਂ ਤੋਂ ਇਹ ਵੀ ਪਤਾ ਚੱਲਿਆ ਹੈ ਕਿ ਗਿਆਨੀ ਰਘਬੀਰ ਸਿੰਘ ਨੇ ਇਸ ਡਰੋਂ ਅੰਮ੍ਰਿਤਸਰ ਸਥਿਤ ਇਕ ਕਾਰਸੇਵਾ ਵਾਲਿਆ ਪਾਸੋਂ ਮੰਗਵੀਂ ਕਾਰ ਲੈ ਕੇ ਦਫਤਰ ਵਲੋਂ ਮਿਲੀ ਰਿਹਾਇਸ਼ ਦੇ ਬਾਹਰ ਖੜ੍ਹੀ ਕਰ ਦਿੱਤੀ ਪਰ ਕਾਰਸੇਵਾ ਵਾਲਿਆਂ ਤੋਂ ਗੱਡੀ ਮੰਗਣ ਦੇ ਚਰਚਿਆਂ ਤੋਂ ਬਾਅਦ ਜੋ ਸਿੰਘ ਸਾਹਿਬ ਨੂੰ ਕਲੋਲਾਂ ਦਾ ਸਾਹਮਣਾ ਕਰਨਾ ਪਿਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News