ਬੈਂਕ ’ਚ ਹੋਈ ਲੁੱਟ ਦੇ ਮਾਮਲੇ ’ਚ 2 ਨੌਜਵਾਨ ਗ੍ਰਿਫ਼ਤਾਰ, ਢਾਈ ਲੱਖ ਰੁਪਏ ਸਣੇ 2 ਪਿਸਤੌਲਾਂ ਹੋਈਆਂ ਬਰਾਮਦ

05/11/2022 4:19:38 PM

ਅੰਮ੍ਰਿਤਸਰ (ਗੁਰਿੰਦਰ ਸਾਗਰ) : ਅੰਮ੍ਰਿਤਸਰ ਪੁਲਸ ਨੇ ਬੀਤੇ ਦਿਨੀਂ ਬੈਂਕ ’ਚ ਹੋਈ ਲੁੱਟ ਦੇ ਮਾਮਲੇ ’ਚ 4 ਮੁਲਜ਼ਮਾਂ ’ਚੋਂ 2 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਗ੍ਰਿਫ਼ਤਾਰੀ ਦੌਰਾਨ ਪੁਲਸ ਨੇ ਮੁਲਜ਼ਮਾਂ ਕੋਲੋਂ 9.MM ਦੀ ਪਿਸਤੌਲ ਅਤੇ ਲੁੱਟ ਦੀ ਰਕਮ ਬਰਾਮਦ ਕੀਤੀ ਹੈ। 

ਪੜ੍ਹੋ ਇਹ ਵੀ ਖ਼ਬਰ: ਨਸ਼ੇ ਦੀ ਓਵਰਡੋਜ਼ ਕਾਰਨ ਉੱਜੜੀ ਇਕ ਹੋਰ ਮਾਂ ਦੀ ਗੋਦ, ਧਾਹਾਂ ਮਾਰ-ਮਾਰ ਰੋਇਆ ਪਰਿਵਾਰ

ਅੰਮ੍ਰਿਤਸਰ ਦੇ ਪੁਲਸ ਕਮਿਸ਼ਨਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ 3 ਮਈ ਨੂੰ ਅੰਮ੍ਰਿਤਸਰ ਅਲਫਾ ਵਨ ਦੇ ਸਾਹਮਣੇ ਇਕ ਬੈਂਕ ਵਿਚ 4 ਨੌਜਵਾਨਾਂ ਵੱਲੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ। ਪੁਲਸ ਨੇ ਕਾਰਵਾਈ ਕਰਦੇ ਹੋਏ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਦੀ ਪਛਾਣ ਪਰਗਟ ਜੀਤ ਸਿੰਘ ਉਰਫ ਜਾਪਾਨ ਅਤੇ ਦਲਜੀਤ ਸਿੰਘ ਉਰਫ ਜੀਤਾ ਦੇ ਰੂਪ ਵਿਚ ਹੋਈ ਹੈ। ਪੁਲਸ ਨੇ ਦੱਸਿਆ ਕਿ ਇਨ੍ਹਾਂ ਕੋਲੋਂ ਢਾਈ ਲੱਖ ਰੁਪਏ ਅਤੇ 1 ਰਾਈਫਲ 315 ਬੋਰ ਕੱਟੀ ਹੋਈ ਸਮੇਤ 5 ਰੌਂਦ 315 ਬੋਰ ਅਤੇ ਇਕ ਖੜੋਈ ਪਿਸਤੌਲ 9 ਐੱਮ.ਐੱਮ. ਬਰਾਮਦ ਹੋਈ ਹੈ।

ਪੜ੍ਹੋ ਇਹ ਵੀ ਖ਼ਬਰ:  ਬਟਾਲਾ ’ਚ ਵੱਡੀ ਵਾਰਦਾਤ: ਅਣਖ ਦੀ ਖਾਤਿਰ ਪਿਓ-ਦਾਦੇ ਨੇ ਤਲਾਕਸ਼ੁਦਾ ਧੀ ਦਾ ਸਿਰ ’ਚ ਇੱਟਾਂ ਮਾਰ ਕੀਤਾ ਕਤਲ

ਪੁਲਸ ਨੇ ਦੱਸਿਆ ਕਿ ਇਨ੍ਹਾਂ ਵਿੱਚੋਂ ਇੱਕ ਵਿਅਕਤੀ ਪੁਲਸ ਮੁਲਾਜ਼ਮ ਹੈ, ਜਿਸਨੂੰ ਕਿ ਕੁਝ ਸਾਲ ਪਹਿਲਾਂ ਪੁਲਸ ਵੱਲੋਂ ਡਿਸਮਿਸ ਕੀਤਾ ਗਿਆ ਸੀ। ਇੱਕ ਵਿਅਕਤੀ ਨੂੰ ਬਟਾਲੇ ਅਤੇ ਦੂਸਰੇ ਵਿਅਕਤੀ ਨੂੰ ਅਜਨਾਲੇ ਤੋਂ ਗ੍ਰਿਫ਼ਤਾਰ ਕੀਤਾ ਹੈ। ਪੁਲਸ ਦਾ ਕਹਿਣਾ ਹੈ ਕਿ ਜਲਦ ਚਰਨਜੀਤ ਸਿੰਘ ਅਤੇ ਜਰਮਨਜੀਤ ਸਿੰਘ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

ਪੜ੍ਹੋ ਇਹ ਵੀ ਖ਼ਬਰ:   ਬਜ਼ੁਰਗ ਜੋੜੇ ਦੇ ਕਤਲ ਦਾ ਮਾਮਲਾ: ਲਾਸ਼ਾਂ ਦਾ ਪੋਸਟਮਾਰਟਮ ਹੋਣ ਤੋਂ ਬਾਅਦ ਰਿਪੋਰਟ ’ਚ ਹੋਇਆ ਇਹ ਖ਼ੁਲਾਸਾ


rajwinder kaur

Content Editor

Related News