ਆਟੋ ਗੈਂਗ ਦੇ 2 ਮੈਂਬਰ ਗ੍ਰਿਫ਼ਤਾਰ, 2 ਮੋਬਾਇਲ, ਦਾਤਰ ਤੇ ਆਟੋ ਬਰਾਮਦ

Saturday, Apr 06, 2024 - 11:34 AM (IST)

ਆਟੋ ਗੈਂਗ ਦੇ 2 ਮੈਂਬਰ ਗ੍ਰਿਫ਼ਤਾਰ, 2 ਮੋਬਾਇਲ, ਦਾਤਰ ਤੇ ਆਟੋ ਬਰਾਮਦ

ਲੁਧਿਆਣਾ (ਰਿਸ਼ੀ) : ਰਾਤ ਸਮੇਂ ਸਵਾਰੀਆਂ ਨਾਲ ਲੁੱਟ-ਖੋਹ ਕਰਨ ਵਾਲੇ ਆਟੋ ਗੈਂਗ ਦਾ ਡਵੀਜ਼ਨ ਨੰਬਰ-6 ਦੀ ਪੁਲਸ ਵੱਲੋਂ ਪਰਦਾਫਾਸ਼ ਕੀਤਾ ਗਿਆ ਹੈ। ਪੁਲਸ ਨੇ ਗੈਂਗ ਦੇ 2 ਮੈਂਬਰਾਂ ਨੂੰ ਗ੍ਰਿਫ਼ਤਾਰ ਕਰ ਕੇ ਕੇਸ ਦਰਜ ਕੀਤਾ ਹੈ। ਜਾਂਚ ਅਧਿਕਾਰੀ ਹਰਚਰਨ ਸਿੰਘ ਮੁਤਾਬਕ ਫੜ੍ਹੇ ਗਏ ਮੁਲਜ਼ਮਾਂ ਦੀ ਪਛਾਣ ਗੁਰਪ੍ਰੀਤ ਸਿੰਘ ਨਿਵਾਸੀ ਪ੍ਰੀਤ ਨਗਰ, ਨਿਊ ਸ਼ਿਮਲਾਪੁਰੀ ਅਤੇ ਰਜਿੰਦਰ ਸਿੰਘ ਨਿਵਾਸੀ ਸੂਰਜ ਨਗਰ, ਨਿਊ ਸ਼ਿਮਲਾਪੁਰੀ ਵਜੋਂ ਹੋਈ ਹੈ।

ਮੁਲਜ਼ਮਾਂ ਕੋਲੋਂ 2 ਮੋਬਾਇਲ, ਦਾਤਰ ਅਤੇ ਆਟੋ ਰਿਕਸ਼ਾ ਬਰਾਮਦ ਹੋਇਆ ਹੈ। ਪੁਲਸ ਨੇ ਉਨ੍ਹਾਂ ਨੂੰ ਸੂਚਨਾ ਦੇ ਆਧਾਰ ’ਤੇ ਸ਼ੇਰਪੁਰ ਚੌਂਕ ਕੋਲੋਂ ਉਸ ਸਮੇਂ ਦਬੋਚਿਆ, ਜਦੋਂ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਦੀ ਤਾਕ ’ਚ ਸਨ। ਮੁਲਜ਼ਮ ਭੋਲੇ-ਭਾਲੇ ਲੋਕਾਂ ਨੂੰ ਤੇਜ਼ਧਾਰ ਹਥਿਆਰ ਦੇ ਜ਼ੋਰ ’ਤੇ ਡਰਾ-ਧਮਕਾ ਕੇ ਆਪਣਾ ਸ਼ਿਕਾਰ ਬਣਾਉਂਦੇ ਸਨ।


author

Babita

Content Editor

Related News