ਚੋਣ ਜਾਬਤੇ ਦੋਰਾਨ 2 ਕਾਰ ਸਵਾਰ ਵਪਾਰੀਆਂ ਤੋਂ 18 ਕਿਲੋ ਚਾਂਦੀ ਅਤੇ ਲੱਖਾਂ ਰੁਪਏ ਬਰਾਮਦ

03/31/2024 4:31:12 PM

ਤਪਾ ਮੰਡੀ(ਸ਼ਾਮ,ਗਰਗ)-ਬਰਨਾਲਾ-ਬਠਿੰਡਾ ਮੁੱਖ ਮਾਰਗ 'ਤੇ ਲੋਕ ਸਭਾ ਚੋਣਾਂ ਨੂੰ ਮੱਦੇ ਨਜ਼ਰ ਰੱਖਦਿਆਂ ਹਾਈਵੇ ਪੁਲਸ ਟੈਕ ਨਾਕੇ 'ਤੇ ਚੋਣ ਜ਼ਾਬਤੇ ਦੌਰਾਨ 2 ਕਾਰਾਂ 'ਚ ਸਵਾਰ ਵਪਾਰੀਆਂ ਤੋਂ ਲਗਭਗ 18 ਕਿਲੋ ਚਾਂਦੀ ਦੇ ਗਹਿਣੇ ਅਤੇ ਲੱਖਾਂ ਰੁਪਏ ਬਰਾਮਦ ਕਰਨ ਦੀ ਕਾਮਯਾਬੀ ਹਾਸਲ ਕੀਤੀ ਹੈ।

ਇਹ ਵੀ ਪੜ੍ਹੋ : ਗੁਰਦੁਆਰਾ ਸਾਹਿਬ ਵਿਖੇ ਸੇਵਾ ਦੌਰਾਨ ਕਰੰਟ ਲੱਗਣ ਨਾਲ ਨੌਜਵਾਨ ਦੀ ਮੌਤ

ਇਸ ਸੰਬੰਧੀ ਐੱਸ.ਐੱਚ.ਓ. ਤਪਾ ਕੁਲਜਿੰਦਰ ਸਿੰਘ ਗਰੇਵਾਲ ਨੇ ਦੱਸਿਆ ਕਿ ਹਾਈਟੈਕ ਨਾਕੇ ਦੇ ਇੰਚਾਰਜ ਇੰਸ. ਪਵਨ ਕੁਮਾਰ ਸਮੇਤ ਪੁਲਸ ਪਾਰਟੀ ਅਤੇ ਪੈਰਾਮਿਲਟਰੀ ਫੋਰਸ ਦੇ ਜਵਾਨ ਚੋਣ ਜਾਬਤੇ ਦੀ ਪਾਲਣਾ ਕਰਦੇ ਹੋਏ ਦੋਵਾਂ ਸਾਈਡ ਤੋਂ ਆਉਣ-ਜਾਣ ਵਾਲੇ ਵਾਹਨਾਂ ਦੀ ਬਾਰੀਕੀ ਨਾਲ ਜਾਂਚ ਕਰ ਰਹੇ ਸੀ ਤਾਂ ਰਾਤ ਸਮੇਂ ਬਠਿੰਡਾ ਸਾਈਡ ਤੋਂ ਆਉਂਦੀ ਇੱਕ ਕਾਰ ਸੋਨੇ-ਚਾਂਦੀ ਦਾ ਵਪਾਰੀ ਸੁਰੇਸ਼ ਕੁਮਾਰ ਨੂੰ ਚੈਕਿੰਗ ਲਈ ਰੋਕਿਆ ਗਿਆ। ਇਸ ਦੌਰਾਨ ਕਾਰ 'ਚੋਂ 17 ਕਿਲੋ 950ਗ੍ਰਾਮ ਚਾਂਦੀ ਦੇ ਗਹਿਣੇ ਅਤੇ 60 ਹਜ਼ਾਰ 300 ਰੁਪਏ ਨਗਦ ਬਰਾਮਦ ਹੋਏ। 

ਇਹ ਵੀ ਪੜ੍ਹੋ : ਪਿਓ ਤੇ ਭਰਾ ਨੇ ਧੀ ਨਾਲ ਕੀਤਾ ਜਬਰ-ਜ਼ਿਨਾਹ, ਗਰਭਵਤੀ ਹੋਈ ਤਾਂ ਕਰ ਦਿੱਤਾ ਕਤਲ

ਜਦ ਪੁਲਸ ਪਾਰਟੀ ਨੇ ਚਾਂਦੀ ਅਤੇ ਨਗਦੀ ਦਾ ਕੋਈ ਦਸਤਾਵੇਜ ਪੇਸ਼ ਨਾ ਕਰ ਸਕਣ ਤੇ ਪੁਲਸ ਨੇ ਅਗਲੇਰੀ ਕਾਰਵਾਈ ਲਈ ਉਚ-ਅਧਿਕਾਰੀਆਂ ਨੂੰ ਦੇ ਧਿਆਨ 'ਚ ਲਿਆ ਦਿੱਤਾ ਹੈ। ਇਸੇ ਤਰ੍ਹਾਂ ਅੱਜ ਸਵੇਰੇ ਬਠਿੰਡਾ ਸਾਈਡ ਤੋਂ ਮੁਨਿਆਰੀ ਦੇ ਵਪਾਰੀ ਸਮਾਨ ਖਰੀਦਣ ਲਈ ਲੁਧਿਆਣਾ ਜਾ ਰਹੇ ਸੀ ਤਾਂ ਚੈਕਿੰਗ ਕਰ ਰਹੀ ਨਾਕਾ ਪਾਰਟੀ ਨੇ ਰੋਕ ਕੇ ਚੈਕਿੰਗ ਦੋਰਾਨ 5 ਲੱਖ 20 ਹਜ਼ਾਰ ਰੁਪਏ ਦੀ ਨਗਦੀ ਬਰਾਮਦ ਹੋਈ। ਜਿਨ੍ਹਾਂ ਅਪਣੀ ਪਹਿਚਾਣ ਪਵਨ ਕੁਮਾਰ ਅਤੇ ਪ੍ਰਿੰਸ ਕੁਮਾਰ ਵਾਸੀ ਬਠਿੰਡਾ ਦੱਸਿਆ। ਮੌਕੇ 'ਤੇ ਹਾਜ਼ਰ ਚੋਣ ਕਮਿਸ਼ਨਰ ਦੀ ਫਲਾਇੰਗ ਟੀਮ ਅਤੇ ਪੁਲਸ ਪਾਰਟੀ ਨੇ ਸਾਰੀ ਘਟਨਾ ਦੀ ਵੀਡੀਓ ਬਣਾਉਣ ਉਪਰੰਤ ਅਗਲੇਰੀ ਕਾਰਵਾਈ ਲਈ ਭੇਜ ਦਿੱਤਾ ਹੈ। ਇਸ ਮੌਕੇ ਸਹਾਇਕ ਥਾਣੇਦਾਰ ਸ਼ੇਰ ਸਿੰਘ,ਥਾਣੇਦਾਰ ਮਨੋਹਰ ਲਾਲ,ਥਾਣੇਦਾਰ ਕਰਮਜੀਤ ਸਿੰਘ ਅਤੇ ਪੈਰਾਮਿਲਟਰੀ ਫੋਰਸ ਦੇ ਜਵਾਨ ਹਾਜ਼ਰ ਸੀ।

ਇਹ ਵੀ ਪੜ੍ਹੋ : ਦਾਜ ਦੀ ਮੰਗ ਤੇ ਪਤੀ ਦੇ ਨਾਜਾਇਜ਼ ਸਬੰਧਾਂ ਦੇ ਚੱਲਦਿਆਂ ਔਰਤ ਦੀ ਸ਼ੱਕੀ ਹਾਲਾਤ ’ਚ ਮੌਤ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


Shivani Bassan

Content Editor

Related News