ਦਿਨ-ਦਿਹਾੜੇ ਮੋਬਾਇਲ ਵਾਲੀ ਦੁਕਾਨ ਤੋਂ ਫੋਨ ਚੁੱਕ ਰਫੂ-ਚੱਕਰ ਹੋਏ 2 ਛਾਤਰ ਨੌਜਵਾਨ, ਫੈਲੀ ਸਨਸਨੀ
Wednesday, Apr 03, 2024 - 01:33 PM (IST)
ਦੀਨਾਨਗਰ (ਹਰਜਿੰਦਰ ਸਿੰਘ ਗੋਰਾਇਆ) - ਬਹਿਰਾਮਪੁਰ ਇਲਾਕੇ ਵਿਚ ਉਸ ਸਮੇਂ ਸਨਸਨੀ ਫੈਲ ਗਈ, ਜਦੋਂ ਦੋ ਨੌਜਵਾਨ ਮੋਬਾਇਲ ਵਾਲੀ ਦੁਕਾਨ ਤੋਂ ਫੋਨ ਲੈ ਕੇ ਰਫੂ-ਚੱਕਰ ਹੋ ਗਏ। ਦੁਕਾਨਦਾਰ ਵਲੋਂ ਪਿੱਛਾ ਕਰਨ 'ਤੇ ਉਹ ਹੱਥ ਨਾ ਆਏ। ਇਸ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਸ ਮੌਕੇ 'ਤੇ ਪਹੁੰਚ ਗਈ, ਜਿਸ ਵਲੋਂ ਕਾਰਵਾਈ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ - ਅਪ੍ਰੈਲ ਮਹੀਨੇ ਦੇ ਪਹਿਲੇ ਦਿਨ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਹੋਇਆ ਬਦਲਾਅ, ਜਾਣੋ ਨਵੇਂ ਰੇਟ
ਮਿਲੀ ਜਾਣਕਾਰੀ ਅਨੁਸਾਰ ਵਿਧਾਨ ਸਭਾ ਹਲਕਾ ਦੀਨਾਨਗਰ ਦੇ ਪੁਲਸ ਸਟੇਸ਼ਨ ਬਹਿਰਾਮਪੁਰ ਤੋਂ ਕੁਝ ਦੂਰੀ 'ਤੇ ਇੱਕ ਚੈਚਲ ਮੋਬਾਇਲ ਨਾਮ ਦੀ ਦੁਕਾਨ ਤੋਂ ਛਾਤਰ ਨੌਜਵਾਨ ਦੁਕਾਨ ਦੇ ਅੰਦਰ ਨਵਾਂ ਮੋਬਾਇਲ ਖਰੀਦਣ ਲਈ ਆਉਂਦੇ ਹਨ। ਇਸ ਦੌਰਾਨ ਇੱਕ ਸਾਥੀ ਦੁਕਾਨ ਦੇ ਬਾਹਰ ਮੋਟਰਸਾਈਕਲ 'ਤੇ ਖੜ੍ਹਾ ਰਹਿੰਦਾ ਹੈ। ਦੁਕਾਨਦਾਰ ਕੋਲੋਂ ਵੱਖ-ਵੱਖ ਤਰ੍ਹਾਂ ਦੇ ਤਿੰਨ-ਚਾਰ ਮੋਬਾਈਲ ਵੇਖ ਕੇ ਉਹ ਇੱਕ ਮੋਬਾਈਲ ਨੂੰ ਪਸੰਦ ਕਰ ਲੈਂਦੇ ਹਨ। ਇਸ ਦੌਰਾਨ ਨੌਜਵਾਨ ਬਾਹਰ ਖੜ੍ਹੇ ਨੌਜਵਾਨ ਨੂੰ ਵਾਰ-ਵਾਰ ਦੁਕਾਨ ਦੇ ਅੰਦਰ ਮੋਬਾਇਲ ਵੇਖਣ ਲਈ ਆਵਾਜ਼ ਲਗਾਉਂਦਾ ਹੈ ਪਰ ਉਹ ਦੁਕਾਨ ਦੇ ਅੰਦਰ ਨਹੀਂ ਆਉਂਦਾ। ਫਿਰ ਉਹ ਖੁਦ ਹੀ ਉਸ ਨੂੰ ਮੋਬਾਈਲ ਵਿਖਾਉਣ ਲਈ ਦੁਕਾਨ ਤੋਂ ਬਾਹਰ ਚੱਲਿਆ ਜਾਂਦਾ ਹੈ।
ਇਹ ਵੀ ਪੜ੍ਹੋ - ਚੋਣਾਂ ਦੇ ਮੱਦੇਨਜ਼ਰ ਲੋਕਾਂ ਨੂੰ ਵੱਡੀ ਰਾਹਤ, ਨਹੀਂ ਵਧੇਗਾ ਟੋਲ ਟੈਕਸ ਤੇ ਬੱਸਾਂ ਦਾ ਕਿਰਾਇਆ
ਮੌਕਾ ਦੇਖ ਕੇ ਦੋਵੇਂ ਨੌਜਵਾਨ ਫੋਨ ਲੈ ਕੇ ਅਚਾਨਕ ਮੋਟਰਸਾਈਕਲ ਦੇ ਪਿੱਛੇ ਬੈਠ ਕੇ ਰਫੂ ਚੱਕਰ ਹੋ ਜਾਂਦੇ ਹਨ। ਜਦੋਂ ਦੁਕਾਨਦਾਰ ਇਹਨਾਂ ਦੇ ਮਗਰ ਦੌੜ ਕੇ ਫੜਨ ਦੀ ਕੋਸ਼ਿਸ਼ ਕਰਦਾ ਹੈ ਤਾਂ ਉਹ ਫ਼ਰਾਰ ਹੋਣ ਵਿੱਚ ਸਫਲ ਹੋ ਜਾਂਦੇ ਹਨ। ਮੋਟਰਸਾਈਕਲ ਦੀ ਨੰਬਰ ਪਲੇਟ 'ਤੇ ਨੰਬਰ ਨਾ ਲਿਖੇ ਹੋਣ ਕਰਕੇ ਦੁਕਾਨਦਾਰ ਇੱਧਰ ਉੱਧਰ ਝਾਕ ਕੇ ਵਾਪਸ ਆ ਜਾਂਦਾ ਹੈ। ਇਹ ਸਾਰੀ ਘਟਨਾ ਦੁਕਾਨ ਅੰਦਰ ਲੱਗੇ ਸੀਸੀਟੀਵੀ ਕੈਮਰਾ ਵਿੱਚ ਕੈਦ ਹੋ ਜਾਂਦੀ ਹੈ। ਇਸ ਮੌਕੇ ਦੁਕਾਨਦਾਰ ਨੇ ਪੁਲਿਸ ਪ੍ਰਸ਼ਾਸਨ ਕੋਲੋਂ ਗੁਹਾਰ ਲਗਾਈ ਹੈ ਕਿ ਇਹਨਾਂ ਚੋਰਾਂ ਨੂੰ ਜਲਦ ਤੋਂ ਜਲਦ ਕਾਬੂ ਕੀਤਾ ਜਾਵੇ ਤਾਂ ਕਿ ਮੇਰੇ ਨਾਲ ਦਿਨ ਦਿਹਾੜੇ ਹੋਈ ਇਸ ਲੁੱਟ-ਖਸੁੱਟ ਦਾ ਮੈਨੂੰ ਇਨਸਾਫ ਮਿਲ ਸਕੇ।
ਇਹ ਵੀ ਪੜ੍ਹੋ - ਅੱਜ ਤੋਂ ਦੇਸ਼ 'ਚ ਲਾਗੂ ਹੋਇਆ 'ਇੱਕ ਵਾਹਨ, ਇੱਕ ਫਾਸਟੈਗ' ਦਾ ਨਿਯਮ, ਜਾਣੋ ਕੀ ਹੈ ਖ਼ਾਸੀਅਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8