ਹੈਰੋਇਨ ਸਣੇ ਐਕਟਿਵਾ ਸਵਾਰ 2 ਨੌਜਵਾਨਾਂ ਨੂੰ ਕੀਤਾ ਗ੍ਰਿਫ਼ਤਾਰ

Saturday, Apr 20, 2024 - 05:03 PM (IST)

ਹੈਰੋਇਨ ਸਣੇ ਐਕਟਿਵਾ ਸਵਾਰ 2 ਨੌਜਵਾਨਾਂ ਨੂੰ ਕੀਤਾ ਗ੍ਰਿਫ਼ਤਾਰ

ਨਵਾਂਸ਼ਹਿਰ (ਤ੍ਰਿਪਾਠੀ) —ਥਾਣਾ ਔੜ ਦੀ ਪੁਲਸ ਨੇ 6 ਗ੍ਰਾਮ ਹੈਰੋਈਨ ਸਣੇ ਐਕਟਿਵਾ ਸਵਾਰ 2 ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਏ. ਐੱਸ. ਆਈ. ਰਾਮਲਾਲ ਨੇ ਦੱਸਿਆ ਕਿ ਉਨ੍ਹਾਂ ਦੀ ਪੁਲਸ ਪਾਰਟੀ ਦੌਰਾਨ ਗਸ਼ਤ ਸ਼ੱਕੀ ਪੁਰਸ਼ਾਂ ਅਤੇ ਵਾਹਨਾਂ ਦੀ ਭਾਲ ਵਿਚ ਪਿੰਡ ਗਰਚਾ ਦਾਣਾ ਮੰਡੀ ਟੀ-ਪੁਆਇਟ ਔੜ ਤੋਂ ਨਵਾਸ਼ਹਿਰ ਰੋਡ ਮੌਜੂਦ ਸੀ ਕਿ ਔੜ ਵਾਲੀ ਸਾਈਡ ਤੋਂ ਐਕਟਿਵਾ 'ਤੇ ਸਵਾਰ ਆ ਰਹੇ 2 ਨੌਜਵਾਨ ਪੁਲਸ ਪਾਰਟੀ ਨੂੰ ਵੇਖ ਕੇ ਘਬਰਾ ਗਏ ਅਤੇ ਸਕੂਟੀ ਨੂੰ ਪਿੱਛੇ ਮੋੜਨ ਲੱਗੇ ਪਰ ਸਕੂਟੀ ਸਲਿਪ ਹੋ ਗਈ। 
ਇਸ ਦੌਰਾਨ ਪਿੱਛੇ ਬੈਠੇ ਨੌਜਵਾਨ ਨੇ ਪਲਾਸਟਿਕ ਦਾ ਇਕ ਲਿਫ਼ਾਫ਼ਾ ਘਾਹ ਵਾਲੀ ਜਗ੍ਹਾ 'ਤੇ ਸੁੱਟ ਦਿੱਤਾ।

ਪੁਲਸ ਕਰਮਚਾਰੀਆਂ ਦੀ ਮਦਦ ਨਾਲ ਉਪਰੋਕਤ ਨੌਜਵਾਨਾਂ ਨੂੰ ਕਾਬੂ ਕਰਕੇ ਜਦੋਂ ਸੁੱਟੇ ਗਏ ਲਿਫ਼ਾਫ਼ੇ ਦੀ ਜਾਂਚ ਕੀਤੀ ਤਾਂ ਉਸ ਵਿਚੋਂ 6 ਗ੍ਰਾਮ ਹੈਰੋਇਨ ਬਰਾਮਦ ਹੋਈ। ਗ੍ਰਿਫ਼ਤਾਰ ਨੌਜਵਾਨਾਂ ਦੀ ਪਛਾਣ ਗੁਰਜੰਟ ਸਿੰਘ ਵਾਸੀ ਪਿੰਡ ਮਾਲੋ ਮਾਜਰਾ ਅਤੇ ਗੁਰਪ੍ਰੀਤ ਸਿੰਘ ਵਾਸੀ ਪਿੰਡ ਮੰਡੇਰ ਥਾਣਾ ਮੁਕੰਦਪੁਰ ਦੇ ਤੌਰ 'ਤੇ ਹੋਈ ਹੈ। ਥਾਣੇਦਾਰ ਨੇ ਦੱਸਿਆ ਕਿ ਗ੍ਰਿਫ਼ਤਾਰ ਨੌਜਵਾਨਾਂ ਖ਼ਿਲਾਫ਼ ਐੱਨ. ਡੀ. ਪੀ. ਐੱਸ. ਤਹਿਤ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

 


author

shivani attri

Content Editor

Related News