CIA ਸਟਾਫ਼ ਵੱਲੋਂ 5 ਕਿੱਲੋ 400 ਗ੍ਰਾਮ ਅਫ਼ੀਮ ਸਮੇਤ 2 ਕਾਬੂ

Saturday, Mar 30, 2024 - 05:20 PM (IST)

CIA ਸਟਾਫ਼ ਵੱਲੋਂ 5 ਕਿੱਲੋ 400 ਗ੍ਰਾਮ ਅਫ਼ੀਮ ਸਮੇਤ 2 ਕਾਬੂ

ਖਰੜ (ਗਗਨਦੀਪ) : ਸੀ. ਆਈ. ਏ. ਸਟਾਫ਼ ਕੈਂਪ ਐਟ ਖਰੜ ਦੀ ਟੀਮ ਵੱਲੋਂ ਦੋ ਵਿਅਕਤੀਆਂ ਨੂੰ ਪੰਜ ਕਿੱਲੋ 400 ਗ੍ਰਾਮ ਅਫ਼ੀਮ ਸਮੇਤ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਹਰਸਿਮਰਤ ਸਿੰਘ ਛੇਤਰਾ ਡੀ. ਐੱਸ. ਪੀ. ਇਨਵੈਸਟੀਗੇਸ਼ਨ ਨੇ ਦੱਸਿਆ ਕਿ ਇੰਸਪੈਕਟਰ ਹਰਮਿੰਦਰ ਸਿੰਘ ਇਨਚਾਰਜ ਸੀ. ਆਈ. ਏ. ਸਟਾਫ਼ ਮੋਹਾਲੀ ਦੀ ਨਿਗਰਾਨੀ ਹੇਠ ਟੀਮ ਵੱਲੋਂ ਬੀਤੇ ਦਿਨ ਸ਼ਾਮ ਬਲੌਂਗੀ ਬੈਰੀਅਰ ਤੇ ਨਾਕਾਬੰਦੀ ਕੀਤੀ ਹੋਈ ਸੀ।

ਇਸ ਦੌਰਾਨ ਉਨ੍ਹਾਂ ਨੂੰ ਮੁਖਬਰ ਖ਼ਾਸ ਨੇ ਇਤਲਾਹ ਦਿੱਤੀ ਕਿ ਝਾਰਖੰਡ ਦੇ 2 ਵਿਅਕਤੀ ਜੋ ਕਿ ਝਾਰਖੰਡ ਤੋਂ ਭਾਰੀ ਮਾਤਰਾ ਵਿੱਚ ਅਫ਼ੀਮ ਲਿਆ ਕੇ ਮੋਹਾਲੀ ਅਤੇ ਇਸਦੇ ਨੇੜਲੇ ਖੇਤਰ ਵਿੱਚ ਸਪਲਾਈ ਕਰਦੇ ਹਨ, ਜੋ ਕਿ ਕੁੱਝ ਦੇਰ ਬਾਅਦ ਬਲੌਂਗੀ ਬੈਰੀਅਰ 'ਤੇ ਪਹੁੰਚਣ ਵਾਲੇ ਹਨ। ਉਨ੍ਹਾਂ ਦੱਸਿਆ ਕਿ ਟੀਮ ਨੇ ਮੁਸਤੈਦੀ ਦਿਖਾਉਂਦਿਆਂ ਬਲੌਂਗੀ ਵਿਖੇ ਸਪਲਾਈ ਦੇਣ ਆਏ ਗੌਮਿਆ ਸੈਂਡੀ ਪੂਰਤੀ ਪੁੱਤਰ ਸੋਮਾ ਸੈਂਡੀ ਵਾਸੀ ਪਿੰਡ ਬਿਦਰਾ ਅਤੇ ਸੀਤਾ ਰਾਮ ਬੋਦਰਾ ਪੁੱਤਰ ਪਾਂਡੂ ਬੋਦਰਾ ਵਾਸੀ ਜਰਾਕੇਲ ਝਾਰਖੰਡ ਨੂੰ ਜਦੋਂ ਕਾਬੂ ਕੀਤਾ ਗਿਆ ਤਾਂ ਉਨ੍ਹਾਂ ਦੇ ਕਬਜ਼ੇ ਵਿੱਚੋਂ ਪੰਜ ਕਿੱਲੋ 400 ਗ੍ਰਾਮ ਅਫ਼ੀਮ ਬਰਾਮਦ ਹੋਈ। ਉਨ੍ਹਾਂ ਦੱਸਿਆ ਕਿ ਦੋਹਾਂ ਕੋਲੋਂ ਦੋ ਕਿੱਲੋ 700 ਗ੍ਰਾਮ ਤੇ ਦੋ ਕਿੱਲੋ 700 ਗ੍ਰਾਮ ਦੇ ਹਿਸਾਬ ਨਾਲ ਕੁੱਲ ਪੰਜ ਕਿੱਲੋ 400 ਗ੍ਰਾਮ ਅਫ਼ੀਮ ਬਰਾਮਦ ਹੋਈ ਹੈ। 


author

Babita

Content Editor

Related News