55 ਫ਼ੀਸਦੀ ਸਟਾਫ਼ ਦੀ ਕਮੀ ਨਾਲ ਜੂਝ ਰਿਹਾ 132 ਕੇ. ਵੀ. ਪਾਵਰ ਸਟੇਸ਼ਨ ਤਰਨਤਰਨ
Saturday, Jan 20, 2024 - 06:00 PM (IST)
ਤਰਨਤਾਰਨ (ਰਮਨ ਚਾਵਲਾ)- ਅੱਤ ਦੀ ਪੈ ਰਹੀ ਠੰਡ ਦੌਰਾਨ ਘੰਟਿਆਂ ਵਧੀ ਵੱਖ-ਵੱਖ ਇਲਾਕਿਆਂ ’ਚ ਲੱਗਣ ਵਾਲੇ ਬਿਜਲੀ ਦੇ ਕੱਟਾਂ ਤੋਂ ਖ਼ਪਤਕਾਰ ਕਾਫ਼ੀ ਪ੍ਰੇਸ਼ਾਨ ਨਜ਼ਰ ਆ ਰਹੇ ਹਨ, ਜਿਸ ਦਾ ਮੁੱਖ ਕਾਰਨ ਪਾਵਰ ਕਾਰਪੋਰੇਸ਼ਨ ਸਿਟੀ ਤਰਨਤਾਰਨ ਕੋਲ 55 ਫ਼ੀਸਦੀ ਤੋਂ ਵੱਧ ਸਟਾਫ਼ ਦੀ ਘਾਟ ਬਣ ਰਿਹਾ ਹੈ। ਇਸ ਸਰਕਲ ’ਚ ਤਰੱਕੀ ਲੈਣ ਤੋਂ ਬਾਅਦ ਮੁਲਾਜ਼ਮਾਂ ਨੂੰ ਦੂਸਰੇ ਖੇਤਰਾਂ ’ਚ ਭੇਜਣ ਕਰਕੇ ਸਟਾਫ਼ ਦੀ ਹੋਰ ਕਮੀ ਨਜ਼ਰ ਆ ਰਹੀ ਹੈ। ਜ਼ਿਕਰ ਯੋਗ ਹੈ ਕਿ 132 ਕੇ.ਵੀ ਪਾਵਰ ਸਟੇਸ਼ਨ ਤਰਨਤਾਰਨ ਵਿਚ ਲਗਾਇਆ ਗਿਆ 20 ਮੈਗਾ ਵੋਲਟ ਐੱਮ.ਪੇਅਰ. ਦਾ ਟਰਾਂਸਫਾਰਮਰ ਵੀ ਓਵਰਲੋਡ ਹੁੰਦਾ ਜਾ ਰਿਹਾ ਹੈ, ਜਿਸ ਨੂੰ ਜੇ ਵਿਭਾਗ ਵਲੋਂ ਜਲਦ ਹੀ ਡਬਲ ਨਾ ਕੀਤਾ ਗਿਆ ਤਾਂ ਇਸ ਦਾ ਖਮਿਆਜ਼ਾ ਆਉਣ ਵਾਲੇ ਦਿਨਾਂ ’ਚ ਖ਼ਪਤਕਾਰਾਂ ਨੂੰ ਭੁਗਤਣ ਲਈ ਮਜ਼ਬੂਰ ਹੋਣਾ ਪਵੇਗਾ।
ਇਹ ਵੀ ਪੜ੍ਹੋ : ਸ਼ਿਵ ਸੈਨਾ ਨੇਤਾ ਦੇ ਭਰਾ ਦਾ ਕਤਲ ਕਰਨ ਵਾਲੇ ਮੁਲਜ਼ਮ ਸਮੇਤ 6 ਕਾਬੂ, ਭਾਰੀ ਅਸਲਾ ਬਰਾਮਦ
ਜਾਣਕਾਰੀ ਦੇ ਅਨੁਸਾਰ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਸਿਟੀ ਸਰਕਲ ਅਧੀਨ ਚੱਲ ਰਹੇ 7 ਫੀਡਰ ਜਿਨ੍ਹਾਂ ’ਚ ਜ਼ਿਆਦਾਤਰ ਅੱਤ ਦੀ ਪੈ ਰਹੀ ਠੰਡ ਦੌਰਾਨ ਅਕਸਰ ਖ਼ਰਾਬ ਹੋਣ ਕਰਕੇ ਘੰਟਿਆਂ ਬੱਧੀ ਬਿਜਲੀ ਪ੍ਰਭਾਵਿਤ ਹੋ ਰਹੀ ਹੈ। ਇਸ ਹੋ ਰਹੀ ਬਿਜਲੀ ਪ੍ਰਭਾਵਿਤ ਦੇ ਚੱਲਦਿਆਂ ਲੋਕਾਂ ਨੂੰ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਸਿਟੀ ਸਰਕਲ ’ਚ ਤਾਇਨਾਤ ਜੂਨੀਅਰ ਇੰਜੀਨੀਅਰ ਲਾਈਨਮੈਨ ਅਤੇ ਹੋਰ ਸਟਾਫ਼ ਦੀ 55 ਫੀਸਦੀ ਕਮੀ ਲੰਮੇਂ ਸਮੇਂ ਤੋਂ ਚੱਲ ਰਹੀ ਹੈ, ਜਿਸ ਨੂੰ ਪੂਰਾ ਕਰਨ ’ਚ ਪਾਵਰ ਕਾਰਪੋਰੇਸ਼ਨ ਵਿਭਾਗ ਠੋਸ ਕਦਮ ਨਹੀਂ ਚੁੱਕ ਰਿਹਾ ਹੈ। ਠੰਡ ਦੌਰਾਨ ਰੋਜ਼ਾਨਾ ਆਉਣ ਵਾਲੀਆਂ ਬਿਜਲੀ ਦੀਆਂ ਸ਼ਿਕਾਇਤਾਂ ਨੂੰ ਹੱਲ ਕਰਨ ਲਈ ਪਾਵਰ ਕਰਮਚਾਰੀ ਦੇਰ-ਰਾਤ ਤੱਕ ਆਪਣੀ ਡਿਊਟੀ ’ਤੇ ਤਾਇਨਾਤ ਰਹਿ ਰਹੇ ਹਨ ਪਰ ਸਟਾਫ਼ ਦੀ ਕਮੀ ਹੋਣ ਦੇ ਚੱਲਦਿਆਂ ਇਕ ਸ਼ਿਕਾਇਤ ਨੂੰ ਹੱਲ ਕਰਨ ਦੇ ਨਾਲ ਹੀ ਚਾਰ ਸ਼ਿਕਾਇਤਾਂ ਹੋਰ ਆ ਜਾਂਦੀਆਂ ਹਨ, ਜਿਸ ਕਰਕੇ ਖ਼ਪਤਕਾਰਾਂ ਨੂੰ ਕਈ-ਕਈ ਘੰਟੇ ਤੱਕ ਬਿਜਲੀ ਸਪਲਾਈ ਚਾਲੂ ਹੋਣ ਦਾ ਇੰਤਜ਼ਾਰ ਕਰਨਾ ਪੈਂਦਾ ਹੈ।
ਬੀਤੇ ਦੋ ਦਿਨ ਪਹਿਲਾਂ ਸਿਟੀ ਛੇ ਨੰਬਰ ਫੀਡਰ ਦੀ ਸਪਲਾਈ ਪ੍ਰਭਾਵਿਤ ਹੋਣ ਦੇ ਚੱਲਦਿਆਂ ਕਰੀਬ ਚਾਰ ਘੰਟੇ ਤੱਕ ਬਿਜਲੀ ਸਪਲਾਈ ਬੰਦ ਰਹੀ, ਇਸੇ ਤਰ੍ਹਾਂ ਬੀਤੇ ਕੱਲ ਸਿਟੀ ਫੀਡਰ ’ਚ ਆਈ ਖ਼ਰਾਬੀ ਦੇ ਚੱਲਦਿਆਂ ਖ਼ਪਤਕਾਰਾਂ ਨੂੰ ਰਾਤ 10 ਵਜੇ ਬਿਜਲੀ ਚਾਲੂ ਹੋਣ ਤੋਂ ਬਾਅਦ ਰਾਹਤ ਮਹਿਸੂਸ ਹੋਈ।
ਇਹ ਵੀ ਪੜ੍ਹੋ : ਮਾਮੂਲੀ ਬਹਿਸ ਨੇ ਧਾਰਿਆ ਖੂਨੀ ਰੂਪ, ਚੱਲ ਰਹੇ DJ ਦੌਰਾਨ 16 ਸਾਲਾ ਮੁੰਡੇ ਦਾ ਗੋਲੀਆਂ ਮਾਰ ਕੀਤਾ ਕਤਲ
ਇਸ 132 ਕੇ.ਵੀ ਪਾਵਰ ਸਟੇਸ਼ਨ ਵਿਚ ਵੈਕਿਊਮ ਸਰਕਟ ਬਰੇਕਰ ਲਗਾਉਣ ਦੀ ਜਗ੍ਹਾ ਨਾ ਹੋਣ ਕਰਕੇ ਆਏ ਦਿਨ ਬਿਜਲੀ ਸਪਲਾਈ ’ਚ ਪ੍ਰੇਸ਼ਾਨੀ ਪੈਦਾ ਹੋ ਰਹੀ ਹੈ। ਇਸ ਪਾਵਰ ਸਟੇਸ਼ਨ ਨੂੰ ਵੱਡਾ ਕਰਨ ਲਈ ਵਿਭਾਗ ਵਲੋਂ ਠੋਸ ਕਦਮ ਨਾ ਚੁੱਕੇ ਜਾਣ ਦੇ ਚੱਲਦਿਆਂ ਆਉਣ ਵਾਲੇ ਸਮੇਂ ਵਿਚ ਵੱਧ ਰਹੇ ਲੋਡ ਕਾਰਨ ਖ਼ਪਤਕਾਰਾਂ ਨੂੰ ਕਈ ਵੱਡੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜ਼ਿਲ੍ਹਾ ਹੈੱਡਕੁਆਰਟਰ ਹੋਣ ਦੇ ਚੱਲਦਿਆਂ ਪਾਵਰ ਸਟੇਸ਼ਨ ਦੀਆਂ ਖਾਮੀਆਂ ਕਰਕੇ ਜਿੱਥੇ ਆਮ ਖਪਤਕਾਰਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉੱਥੇ ਹੀ ਸਰਕਾਰੀ ਅਦਾਰਿਆਂ ਨੂੰ ਵੀ ਬਿਜਲੀ ਸਪਲਾਈ ਨਾ ਮਿਲਣ ਦੇ ਚੱਲਦਿਆਂ ਆਪਣੀਆਂ ਕਈ ਸੁਵਿਧਾਵਾਂ ਨੂੰ ਮਜ਼ਬੂਰਨ ਬੰਦ ਕਰਨਾ ਪੈਂਦਾ ਹੈ। ਸਿਟੀ ਸਰਕਲ ’ਚ ਤਾਇਨਾਤ ਸਟਾਫ਼ ਦੀ ਪ੍ਰਮੋਸ਼ਨ ਹੋਣ ਤੋਂ ਬਾਅਦ ਸਿਫ਼ਾਰਿਸ਼ਾਂ ਦੇ ਚੱਲਦਿਆਂ ਉਨ੍ਹਾਂ ਨੂੰ ਦੂਸਰੇ ਖ਼ੇਤਰਾਂ ਵਿਚ ਭੇਜ ਦਿੱਤਾ ਜਾਂਦਾ ਹੈ, ਜਿਸ ਦੇ ਚੱਲਦਿਆਂ ਸਟਾਫ਼ ਦੀ ਹੋਰ ਜ਼ਿਆਦਾ ਕਮੀ ਮਹਿਸੂਸ ਹੋ ਰਹੀ ਹੈ।
ਇਹ ਵੀ ਪੜ੍ਹੋ : ਬਟਾਲਾ 'ਚ ਵਾਪਰਿਆ ਭਿਆਨਕ ਹਾਦਸਾ, ਗੰਨਿਆਂ ਦੀ ਟਰਾਲੀ ਹੇਠ ਆਉਣ ਕਾਰਨ ਅਧਿਆਪਕਾ ਦੀ ਮੌਤ
ਇਸ ਵੇਲੇ ਸਿਟੀ ਸਰਕਲ ਤਰਨਤਾਰਨ ਵਿਚ 2 ਜੇ.ਈ ਮੌਜੂਦ ਹਨ ਜਦਕਿ ਪਿਛਲੇ ਲੰਮੇ ਸਮੇਂ ਤੋਂ ਇਕੋ ਜੇ.ਈ ਵਲੋਂ ਹੀ ਕੰਮ ਕੀਤਾ ਜਾ ਰਿਹਾ ਸੀ ਪਰ ਇਸ ਸਟੇਸ਼ਨ ਵਿਚ 1 ਹੋਰ ਜੇ. ਈ. ਦੀ ਜ਼ਰੂਰਤ ਹੈ। ਇਸੇ ਤਰ੍ਹਾਂ ਲਾਈਨ ਮੈਨਾਂ ਵਿਚ ਵੀ 50 ਫੀਸਦੀ ਸਟਾਫ਼ ਦੀ ਕਮੀ ਨਜ਼ਰ ਆ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਾਵਰ ਕਾਰਪੋਰੇਸ਼ਨ ਦੇ ਐੱਸ.ਈ ਨੇ ਦੱਸਿਆ ਕਿ ਸਟਾਫ਼ ਦੀ ਕਮੀ ਸਬੰਧੀ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਲਿਖਤੀ ਰੂਪ ਵਿਚ ਪਹਿਲਾਂ ਹੀ ਭੇਜਿਆ ਜਾ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਪਾਵਰ ਸਟੇਸ਼ਨ ਨੂੰ ਵਾਧਾ ਕਰਨ ਸਬੰਧੀ ਪ੍ਰੋਜੈਕਟ ਚੱਲ ਰਿਹਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8