SSF ਨੇ ਬਚਾਈਆਂ ਕੀਮਤੀ ਜਾਨਾਂ, ਮੌਤ ਦਰ ''ਚ 45 ਫ਼ੀਸਦੀ ਕਮੀ : CM ਮਾਨ

Thursday, Nov 14, 2024 - 01:42 PM (IST)

ਜਲੰਧਰ/ਚੰਡੀਗੜ੍ਹ- ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿਚ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਸੜਕ ਸੁਰੱਖਿਆ ਫੋਰਸ ਪੰਜਾਬ 'ਚ ਲੋਕਾਂ ਲਈ ਵਰਦਾਨ ਸਾਬਤ ਹੋ ਰਹੀ ਹੈ। ਹਾਦਸਿਆਂ ਦਾ ਸ਼ਿਕਾਰ ਹੋਣ ਵਾਲੇ ਕਈ ਕੀਮਤੀ ਲੋਕਾਂ ਦੀਆਂ ਜਾਨਾਂ ਸੜਕ ਸੁਰੱਖਿਆ ਫੋਰਸ ਦੇ ਤਹਿਤ ਬੱਚ ਰਹੀਆਂ ਹਨ। 8 ਮਹੀਨਿਆਂ ਵਿਚ ਪੰਜਾਬ ਵਿਚ ਵਾਪਰਨ ਵਾਲੇ ਹਾਦਸਿਆਂ ਦੌਰਾਨ ਹੋਣ ਵਾਲੀਆਂ ਮੌਤਾਂ ਦੀ ਗਿਣਤੀ 'ਚ  45.55 ਫ਼ੀਸਦੀ ਕਮੀ ਆਈ ਹੈ। ਇਸ ਸਬੰਧੀ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਕੇ ਕਿਹਾ ਕਿ ਪੰਜਾਬ ਦੇਸ਼ ਦਾ ਪਹਿਲਾ ਅਜਿਹਾ ਸੂਬਾ ਹੈ, ਜਿਸ ਨੇ ਆਪਣੇ ਨਾਗਰਿਕਾਂ ਲਈ 'ਸੜਕ ਸੁਰੱਖਿਆ ਫੋਰਸ' (SSF) ਬਣਾਈ ਹੈ, ਜੋ ਉਨ੍ਹਾਂ ਦੀਆਂ ਕੀਮਤੀ ਜਾਨਾਂ ਬਚਾਉਣ 'ਚ ਕਾਰਗਰ ਸਿੱਧ ਹੋ ਰਹੀ ਹੈ। ਉਨ੍ਹਾਂ ਜਾਣਕਾਰੀ ਦਿੰਦੇ ਹੋਏ ਕਿਹਾ ਕਿ 8 ਮਹੀਨਿਆਂ 'ਚ ਹੀ ਪੰਜਾਬ 'ਚ ਹਾਈਵੇਅ 'ਤੇ ਵਾਪਰਨ ਵਾਲੀਆਂ ਘਟਨਾਵਾਂ ਕਾਰਨ ਹੋਣ ਵਾਲੀਆਂ ਮੌਤਾਂ ਦੀ ਗਿਣਤੀ 'ਚ 45.55 ਫ਼ੀਸਦੀ ਦੀ ਕਮੀ ਆਈ ਹੈ।
ਸੂਬੇ ਦੇ ਲੋਕਾਂ ਦੀਆਂ ਜਾਨਾਂ ਸਾਡੇ ਲਈ ਬੇਹੱਦ ਕੀਮਤੀ ਹਨ। ਉਨ੍ਹਾਂ ਦੀ ਜਾਨ-ਮਾਲ ਦੀ ਰਾਖੀ ਕਰਨਾ ਸਾਡਾ ਫ਼ਰਜ਼ ਹੈ, ਜੋ ਅਸੀਂ ਤਨਦੇਹੀ ਨਾਲ ਨਿਭਾਅ ਰਹੇ ਹਾਂ।

ਇਕ ਵਾਰ ਫਿਰ ਵੱਡੀ ਮੁਸੀਬਤ 'ਚ ਘਿਰਿਆ ਜਲੰਧਰ ਦਾ ਮਸ਼ਹੂਰ ਕੁੱਲ੍ਹੜ ਪਿੱਜ਼ਾ ਕੱਪਲ

PunjabKesari

ਹਰ 30 ਕਿਲੋਮੀਟਰ 'ਤੇ ਵਾਹਨਾਂ ਦੀ ਤਾਇਨਾਤੀ
ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਸੜਕ ਸੁਰੱਖਿਆ ਫੋਰਸ ਤਹਿਤ ਨਵੇਂ ਸ਼ਾਮਲ ਕੀਤੇ ਗਏ ਵਾਹਨ ਇਕ ਉੱਨਤ ਮੋਬਾਈਲ ਨੈੱਟਵਰਕ ਵੀਡੀਓ ਰਿਕਾਰਡਿੰਗ ਸਿਸਟਮ (ਐੱਮ. ਐੱਨ. ਵੀ. ਆਰ. ਐੱਸ.), ਚਾਰ ਕੈਮਰੇ-2 ਬਾਹਰੀ ਅਤੇ 2 ਅੰਦਰੂਨੀ ਅਤੇ ਇਕ ਵਾਹਨ ਸਥਾਨ ਟਰੈਕਿੰਗ ਸਿਸਟਮ (ਵੀ.ਐੱਲ. ਟੀ. ਐੱਸ) ਨਾਲ ਲੈਸ ਹਨ। ਇਨ੍ਹਾਂ ਬੋਲੇਰੋ ਵਾਹਨਾਂ ਵਿਚ ਸਥਾਪਤ ਐਡਵਾਂਸਡ ਮੋਬਾਈਲ ਸਰਵੀਲਾਂਸ ਸਿਸਟਮ ਉਦਯੋਗਿਕ-ਗਰੇਡ ਦੇ ਮਿਆਰਾਂ ਨਾਲ ਮਜ਼ਬੂਤ ਹੈ ਅਤੇ ਅਸਲ ਸਮੇਂ ਦੀ ਨਿਗਰਾਨੀ ਅਤੇ ਚਿਤਾਵਨੀਆਂ ਨਾਲ ਸਬੂਤ ਇਕੱਠੇ ਕਰਨ ਲਈ ਇਕ ਚੱਲਦੇ ਵਾਹਨ ਵਿਚ ਵੀਡੀਓ ਰਿਕਾਰਡ ਕਰ ਸਕਦਾ ਹੈ। ਉਥੇ ਹੀ ਸੜਕ ਸੁਰੱਖਿਆ ਫੋਰਸ (ਐੱਸ. ਐੱਸ. ਐੱਫ਼.) ਦੇ ਗਠਨ ਤੋਂ ਬਾਅਦ ਸੜਕਾਂ 'ਤੇ ਪੁਲਸ ਕਰਮਚਾਰੀਆਂ ਦੀ ਤਾਇਨਾਤੀ ਵਧੀ ਹੈ। ਹਰ 30 ਕਿਲੋਮੀਟਰ 'ਤੇ ਇਕ ਵਾਹਨ ਖੜ੍ਹਾ ਹੁੰਦਾ ਹੈ। ਵਾਹਨ ਵਿਚ ਤਿੰਨ ਪੁਲਸ ਕਰਮਚਾਰੀ ਤਾਇਨਾਤ ਹੁੰਦੇ ਹਨ। ਜੇਕਰ ਕੋਈ ਸੜਕ ਹਾਦਸਾ ਹੋ ਜਾਂਦਾ ਹੈ ਤਾਂ ਉਹ ਜ਼ਖ਼ਮੀ ਵਿਅਕਤੀ ਦੀ ਮਦਦ ਕਰਦੇ ਹਨ ਅਤੇ ਸੜਕ 'ਤੇ ਨੁਕਸਾਨਿਆ ਵਾਹਨ ਤੁਰੰਤ ਪਿੱਛੇ ਹਟਾਉਂਦੇ ਹਨ। ਪੰਜਾਬ ਸਰਕਾਰ ਨੇ ਵਿਗਿਆਨਿਕ ਤਰੀਕੇ ਨਾਲ ਸੜਕਾਂ ਦਾ ਨਿਰੀਖਣ ਕਰਨ ਤੋਂ ਬਾਅਦ ਇਸ ਫੋਰਸ ਨੂੰ ਅਮਲੀ ਜਾਮਾ ਪਹਿਨਾਇਆ ਹੈ। 

ਇਹ ਵੀ ਪੜ੍ਹੋ- ਪ੍ਰਧਾਨ ਮੰਤਰੀ ਦੇ ਦਿਲ ’ਚ ਪੰਜਾਬ ਲਈ ਖ਼ਾਸ ਥਾਂ, ਅੱਜ ਇਥੇ ਮਜ਼ਬੂਤ ਵਿਰੋਧੀ ਧਿਰ ਦੀ ਜ਼ਰੂਰਤ: ਸੁਨੀਲ ਜਾਖੜ

ਕਿਸ ਤਰ੍ਹਾਂ ਕਰੀਏ ਐੱਸ. ਐੱਸ. ਫੋਰਸ ਤਕ ਪਹੁੰਚ
ਸੜਕ ਸੁਰੱਖਿਆ ਫੋਰਸ ਦਾ ਗਠਨ ਕਰਨ ਵਾਲਾ ਪੰਜਾਬ ਦੇਸ਼ ਦਾ ਪਹਿਲਾ ਸੂਬਾ ਬਣ ਗਿਆ ਹੈ। ਹੁਣ ਜੇਕਰ ਸੜਕ ’ਤੇ 30 ਕਿਲੋਮੀਟਰ ਦੇ ਦਾਇਰੇ ਅੰਦਰ ਕੋਈ ਵੀ ਹਾਦਸਾ ਹੁੰਦਾ ਹੈ ਤਾਂ ਤੁਰੰਤ ਇਸ ਦੀ ਜਾਣਕਾਰੀ ਹੈਲਪਲਾਈਨ ਨੰ. 112 ’ਤੇ ਦਿੱਤੀ ਜਾ ਸਕਦੀ ਹੈ। ਜਿਵੇਂ ਹੀ ਜਾਣਕਾਰੀ ਕੰਟਰੋਲ ਰੂਮ ’ਤੇ ਬੈਠੇ ਕਰਮਚਾਰੀਆਂ ਨੂੰ ਮਿਲੇਗੀ, ਉਹ ਤੁਹਾਡੀ ਮਦਦ ਲਈ ਹਾਈ-ਟੈੱਕ ਵਾਹਨ ਨੂੰ ਰਵਾਨਾ ਕਰ ਦੇਵੇਗਾ। ਇਸ ਦੀ ਕਾਰਜਸ਼ੈਲੀ ਬਾਰੇ ਦੱਸਿਆ ਜਾ ਰਿਹਾ ਹੈ ਕਿ ਇਹ ਫੋਰਸ ਲੋਕਾਂ ਦੀਆਂ ਕੀਮਤੀ ਜਾਨਾਂ ਬਚਾਉਣ ਦੇ ਨਾਲ ਨਾਲ ਆਵਾਜਾਈ ਸੁਚਾਰੂ ਬਣਾਉਣ ’ਚ ਵੱਡਾ ਰੋਲ ਅਦਾ ਕਰ ਰਹੀ ਹੈ। ਇਸ ਫੋਰਸ ਦੇ ਸਦਕਾ ਹੁਣ ਤਕ ਹਜ਼ਾਰਾਂ ਕੀਮਤੀ ਜਾਨਾਂ ਬਚਾਈਆਂ ਜਾ ਚੁੱਕੀਆਂ ਹਨ। 
 

ਇਹ ਵੀ ਪੜ੍ਹੋ- ਪੰਜਾਬ 'ਚ ਵੱਡਾ ਹਾਦਸਾ, ਖੇਡਦੇ-ਖੇਡਦੇ ਬੱਚੀ ਨਾਲ ਵਾਪਰੀ ਅਣਹੋਣੀ, ਹਾਲ ਵੇਖ ਧਾਹਾਂ ਮਾਰ ਰੋਈ ਮਾਂ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


shivani attri

Content Editor

Related News