ਕਾਲ ਬਣ ਕੇ ਟੱਕਰੀ ਗੁੱਜਰਾਂ ਦੀ ਮੱਝ, ਮੁੰਡੇ ਦੀ ਹੋਈ ਦਰਦਨਾਕ ਮੌਤ

Monday, Nov 04, 2024 - 05:37 PM (IST)

ਕਾਲ ਬਣ ਕੇ ਟੱਕਰੀ ਗੁੱਜਰਾਂ ਦੀ ਮੱਝ, ਮੁੰਡੇ ਦੀ ਹੋਈ ਦਰਦਨਾਕ ਮੌਤ

ਮੁਕੰਦਪੁਰ (ਸੰਜੀਵ)-ਥਾਣਾ ਮੁਕੰਦਪੁਰ ਅਧੀਨ ਆਉਂਦੇ ਪਿੰਡ ਰਹਿਪਾ ਵਿੱਖੇ ਗੁਜਰਾਂ ਵੱਲੋਂ ਮੇਨ ਸੜਕ 'ਤੇ ਚਰਾਈਆਂ ਜਾ ਰਹੀਆਂ ਮੱਝਾਂ ਕਾਰਨ ਇਕ 14 ਸਾਲਾ ਬੱਚੇ ਸੌਰਵ ਮਾਹੀ ਦੀ ਦਰਦਨਾਕ ਮੌਤ ਹੋ ਗਈ। ਇਸ ਘਟਨਾ ਸਬੰਧੀ ਪੁਲਸ ਅਤੇ ਪਰਿਵਾਰਕ ਮੈਂਬਰਾਂ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਮੋਟਰਸਾਈਕਲ ਪੀ. ਬੀ. 07 ਏ. ਏ. 4675 ਅਤੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਬਿੰਜੋ ਤੋਂ ਕਿਸੇ ਕੰਮ ਲਈ ਜਲੰਧਰ ਜ਼ਿਲ੍ਹੇ ਦੇ ਪਿੰਡ ਮਸਾਣੀ ਵੱਲ ਨੂੰ ਪਤੀ-ਪਤਨੀ ਅਤੇ ਦੋ ਬੱਚਿਆਂ ਸਮੇਤ ਜਾ ਰਹੇ ਸਨ। 

ਇਹ ਵੀ ਪੜ੍ਹੋ- ਪ੍ਰੇਮਿਕਾ ਦੇ ਪਰਿਵਾਰ ਨੇ ਪ੍ਰੇਮੀ ਨੂੰ ਘਰ ਸੱਦ ਗੁੱਟ 'ਤੇ ਬੰਨ੍ਹਵਾ ਦਿੱਤੀ ਰੱਖੜੀ, ਫਿਰ ਜੋ ਹੋਇਆ...

ਇਸੇ ਦੌਰਾਨ ਇਕ ਗੁੱਜਰਾਂ ਵੱਲੋਂ ਚਰਾਈਆਂ ਜਾ ਰਹੀਆਂ ਮੱਝਾਂ ਹਾਦਸੇ ਦਾ ਕਾਰਨ ਬਣੀਆਂ। ਇਸ ਹਾਦਸੇ ਵਿਚ ਇਕ 14 ਸਾਲਾ ਬੱਚਾ ਸੌਰਵ ਮਾਹੀ ਦੀ ਮੌਤ ਹੋ ਗਈ ਅਤੇ ਬਾਕੀ ਪਰਿਵਾਰਕ ਮੈਂਬਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਇਕ ਪ੍ਰਾਈਵੇਟ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਜਿਸ ਵਿੱਚ ਤਰਨਵੀਰ ਮਾਹੀ, ਪਿਤਾ ਨੇਕਰਾਮ ਤੇ ਪਤਨੀ ਬਲਵੀਰ ਕੌਰ ਇਕ ਪ੍ਰਾਈਵੇਟ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ। ਪੁਲਸ ਵੱਲੋਂ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ ਤੇ ਰੇਸ਼ਮਾ ਪਤਨੀ ਮੁਰਾਦ ਅਲੀ ਖ਼ਿਲਾਫ਼ ਮਾਮਲਾ ਦਰਜ ਕਰਕੇ ਗ੍ਰਿਫ਼ਤਾਰ ਕੀਤਾ ਅਤੇ ਮੌਕੇ 'ਤੇ ਹੀ ਜ਼ਮਾਨਤ ਲੈ ਲਈ, ਇਸ ਧਾਰਾ ਵਿੱਚ ਹੋਰ ਵੀ ਵਾਧਾ ਕੀਤਾ ਜਾਵੇਗਾ।

ਇਹ ਵੀ ਪੜ੍ਹੋ- ਜਲੰਧਰ: ਹਾਦਸੇ 'ਚ ਮਰੇ ਪਿਓ-ਪੁੱਤ ਦਾ ਇਕੱਠਿਆਂ ਹੋਇਆ ਅੰਤਿਮ ਸੰਸਕਾਰ, ਧਾਹਾਂ ਮਾਰ ਰੋਇਆ ਪਰਿਵਾਰ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

shivani attri

Content Editor

Related News