ਚੋਣਾਂ ਦੀ ਰੰਜਿਸ਼ ਨੂੰ ਲੈ ਕੇ ਭਿੜੀਆਂ 2 ਧਿਰਾਂ, ਜੰਮ ਕੇ ਹੋਈ ਲੜਾਈ, ਵਰ੍ਹੇ ਪੱਥਰ ਤੇ ਲਾਠੀਆਂ

Friday, Nov 08, 2024 - 03:37 PM (IST)

ਚੋਣਾਂ ਦੀ ਰੰਜਿਸ਼ ਨੂੰ ਲੈ ਕੇ ਭਿੜੀਆਂ 2 ਧਿਰਾਂ, ਜੰਮ ਕੇ ਹੋਈ ਲੜਾਈ, ਵਰ੍ਹੇ ਪੱਥਰ ਤੇ ਲਾਠੀਆਂ

ਨੂਰਪੁਰਬੇਦੀ (ਭੰਡਾਰੀ)-ਨੂਰਪੁਰਬੇਦੀ ਖੇਤਰ ਦੇ ਪਿੰਡ ਧਮਾਣਾ ਵਿਖੇ ਇਕ ਕਿਸਾਨ ਦੀ ਟਰਾਲੀ ’ਚੋਂ ਗਲੀ ’ਚ ਢੇਰ ਡਿੱਗਣ ਨੂੰ ਲੈ ਕੇ ਹੋਏ ਝਗੜੇ ਦੌਰਾਨ 2 ਧਿਰਾਂ ਦਰਮਿਆਨ ਗਹਿਗੱਚ ਲੜਾਈ ਹੋਈ। ਇਸ ਲੜਾਈ ਦੌਰਾਨ ਦੋਵੇਂ ਧਿਰਾਂ ਵੱਲੋਂ ਪੱਥਰ ਅਤੇ ਲਾਠੀਆਂ ਵਰ੍ਹਾਈਆਂ ਗਈਆਂ, ਜਿਸ ਦੌਰਾਨ ਦੋਵੇਂ ਧਿਰਾਂ ਦੇ ਕਰੀਬ 6-6 ਵਿਅਕਤੀਆਂ ਸਹਿਤ ਕੁੱਲ੍ਹ 12 ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ, ਜੋ ਹਸਪਤਾਲ ਵਿਖੇ ਜ਼ੇਰੇ ਇਲਾਜ ਹਨ। ਇਸ ਮਾਮਲੇ ਨੂੰ ਲੈ ਕੇ ਸਥਾਨਕ ਪੁਲਸ ਨੇ ਦੋਵੇਂ ਧਿਰਾਂ ’ਚੋਂ ਇਕ ਧਿਰ ਦੇ 12 ਵਿਅਕਤੀਆਂ ਜਦਕਿ ਦੂਜੀ ਧਿਰ ਦੇ 22 ਵਿਅਕਤੀਆਂ ਖ਼ਿਲਾਫ਼ ਕਰਾਸ ਮਾਮਲਾ ਦਰਜ ਕੀਤਾ ਹੈ। ਉਕਤ ਝਗਡ਼ਾ ਪੰਚਾਇਤੀ ਚੋਣਾਂ ਦੀ ਰੰਜਿਸ਼ ਨੂੰ ਲੈ ਕੇ ਹੋਇਆ ਦੱਸਿਆ ਜਾਂਦਾ ਹੈ।

ਇਸ ਸਬੰਧ ’ਚ ਸਥਾਨਕ ਪੁਲਸ ਵੱਲੋਂ ਦਰਜ ਕੀਤੇ ਗਏ ਮਾਮਲੇ ਅਨੁਸਾਰ ਪਹਿਲੀ ਧਿਰ ਦੇ ਸੁਰਜੀਤ ਸਿੰਘ ਪੁੱਤਰ ਸੋਮਨਾਥ ਨਿਵਾਸੀ ਧਮਾਣਾ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਸਬੰਧੀ ਥਾਣਾ ਮੁੱਖੀ ਨੂਰਪੁਰਬੇਦੀ ਗੁਰਵਿੰਦਰ ਸਿੰਘ ਢਿੱਲੋਂ ਦੱਸਿਆ ਕਿ ਸੁਰਜੀਤ ਸਿੰਘ ਅਨੁਸਾਰ ਉਸਦਾ ਗੁਆਂਢੀ ਜਸਵਿੰਦਰ ਸਿੰਘ ਪੁੱਤਰ ਜਗਦੀਸ਼ ਸਿੰਘ ਟਰੈਕਟਰ ਟਰਾਲੀ ਲੈ ਕੇ ਗਲੀ ’ਚੋਂ ਲੰਘ ਰਿਹਾ ਸੀ ਅਤੇ ਇਸ ਦੌਰਾਨ ਜਦੋਂ ਉਸ ਦੀ ਘਰਵਾਲੀ ਮਨਜੀਤ ਕੌਰ ਨੇ ਗਲੀ ’ਚ ਢੇਰ ਦੇ ਡਿੱਗਣ ’ਤੇ ਜਸਵਿੰਦਰ ਸਿੰਘ ਨੂੰ ਇਸ ਦੀ ਸਫ਼ਾਈ ਕਰਨ ਲਈ ਕਿਹਾ ਤਾਂ ਉਸ ਵੱਲੋਂ ਉਸ ਦੀ ਪਤਨੀ ਨੂੰ ਗਾਲੀ ਗਲੋਚ ਕੀਤਾ ਗਿਆ।
ਇਸ ’ਤੇ ਉਸ ਦੀ ਪਤਨੀ ਨੇ ਗੁੱਸੇ ’ਚ ਉਕਤ ਢੇਰ ਚੁੱਕ ਕੇ ਜਸਵਿੰਦਰ ਦੇ ਗੇਟ ਮੂਹਰੇ ਸੁੱਟ ਦਿੱਤਾ ਜਿਸ ’ਤੇ ਉਸ ਦੀ ਸਹਾਇਤਾ ਲਈ ਆਏ ਕਰੀਬ ਇਕ ਦਰਜਨ ਵਿਅਕਤੀਆਂ ਨੇ ਉਨ੍ਹਾਂ ’ਤੇ ਡੰਡਿਆਂ ਨਾਲ ਹਮਲਾ ਕਰਕੇ ਉਨ੍ਹਾਂ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ। ਇਸ ਧਿਰ ਦੇ 6 ਵਿਅਕਤੀ ਹਸਪਤਾਲ ਵਿਖੇ ਜ਼ੇਰੇ ਇਲਾਜ ਹਨ।

PunjabKesari

ਇਹ ਵੀ ਪੜ੍ਹੋ- ਪੰਜਾਬ 'ਚ NH 'ਤੇ ਵੱਡਾ ਹਾਦਸਾ, XUV ਤੇ ਸਵਿੱਫਟ ਦੀ ਭਿਆਨਕ ਟੱਕਰ, ਉੱਡੇ ਪਰਖੱਚੇ

ਉਕਤ ਧਿਰ ਨੇ ਦੋਸ਼ ਲਗਾਇਆ ਕਿ ਹਮਲਾਵਾਰ ਕਹਿ ਰਹੇ ਸਨ ਕਿ ਅਸੀਂ ਉਨ੍ਹਾਂ ਦੇ ਕਹੇ ’ਤੇ ਵੋਟਾਂ ਨਹੀਂ ਪਾਈਆਂ ਹਨ। ਜਿਸ ਲਈ ਤੁਹਾਨੂੰ ਸਬਕ ਸਿਖਾਵਾਂਗੇ। ਥਾਣਾ ਮੁੱਖੀ ਢਿੱਲੋਂ ਨੇ ਦੱਸਿਆ ਕਿ ਉਕਤ ਬਿਆਨਾਂ ’ਤੇ 12 ਵਿਅਕਤੀਆਂ ’ਚ ਸ਼ਾਮਲ ਜਰਨੈਲ ਸਿੰਘ ਪੁੱਤਰ ਜਗਦੀਸ਼ ਸਿੰਘ, ਗੁਰਚਰਨ ਸਿੰਘ ਪੁੱਤਰ ਜਗਦੀਸ਼ ਸਿੰਘ, ਜਸਵਿੰਦਰ ਸਿੰਘ ਪੁੱਤਰ ਜਗਦੀਸ਼ ਸਿੰਘ, ਜੋਗਿੰਦਰ ਪੁੱਤਰ ਬਖਸ਼ੀਸ਼ ਸਿੰਘ, ਸੰਦੀਪ ਪੁੱਤਰ ਜੋਗਿੰਦਰ ਸਿੰਘ, ਸਤਨਾਮ ਉਰਫ ਸੱਤੂ ਪੁੱਤਰ ਜੋਗਿੰਦਰ ਸਿੰਘ, ਸੁਖਵੀਰ ਉਰਫ ਲੱਕੀ ਪੁੱਤਰ ਮੋਹਣ ਸਿੰਘ, ਮੋਹਣ ਸਿੰਘ ਪੁੱਤਰ ਬਚਨ ਸਿੰਘ, ਕਸ਼ਮੀਰ ਸਿੰਘ ਪੁੱਤਰ ਜੀਤ ਰਾਮ, ਗੁਰਮੇਲ ਸਿੰਘ ਪੁੱਤਰ ਕਸ਼ਮੀਰ ਸਿੰਘ, ਅਵਤਾਰ ਕੌਰ ਪਤਨੀ ਸੱਤੀ (ਗੁਰਚਰਨ ਸਿੰਘ), ਸੁਖਵਿੰਦਰ ਪਤਨੀ ਜਰਨੈਲ ਸਿੰਘ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ।

ਇਸ ਤਰ੍ਹਾਂ ਦੂਜੀ ਧਿਰ ਦੇ ਜਰਨੈਲ ਸਿੰਘ ਪੁੱਤਰ ਜਗਦੀਸ਼ ਸਿੰਘ ਨੇ ਦਰਜ ਕਰਵਾਏ ਬਿਆਨਾਂ ’ਚ ਲਿਖਾਇਆ ਕਿ ਕੁਝ ਵਿਅਕਤੀ ਉਸ ਦੇ ਭਰਾ ਜਸਵਿੰਦਰ ਸਿੰਘ ਅਤੇ ਗੁਰਚਰਨ ਸਿੰਘ ਨਾਲ ਕੁੱਟਮਾਰ ਕਰ ਰਹੇ ਸਨ। ਜਦੋਂ ਉਹ ਉਸ ਦੀ ਸਹਾਇਤਾ ਲਈ ਪਹੁੰਚਿਆ ਤਾਂ ਹਮਲਵਰਾਂ ਨੇ ਉਸ ਦੀ ਅਤੇ ਉਨ੍ਹਾਂ ਦੀ ਸਹਾਇਤਾ ਲਈ ਆਏ ਅੱਧਾ ਦਰਜਨ ਹੋਰ ਵਿਅਕਤੀ ਦੀ ਪੱਥਰ ’ਤੇ ਰੋਡ਼ ਮਾਰਨ ਸਹਿਤ ਡੰਡਿਆਂ ਨਾਲ ਗੰਭੀਰ ਕੁੱਟਮਾਰ ਕੀਤੀ। ਇਸ ਦੌਰਾਨ ਉਨ੍ਹਾਂ ਦੀ ਧਿਰ ਦੇ 6 ਵਿਅਕਤੀ ਗੰਭੀਰ ਰੂਪ ’ਚ ਜਖਮੀਂ ਹੋ ਗਏ ਜੋ ਹਸਪਤਾਲ ਵਿਖੇ ਜੇਰ ਇਲਾਜ ਹਨ।

PunjabKesari

ਇਹ ਵੀ ਪੜ੍ਹੋ- ਪੰਜਾਬ ਦੇ ਇਸ ਜ਼ਿਲ੍ਹੇ ਦੇ ਸਕੂਲਾਂ/ਕਾਲਜਾਂ 'ਚ ਮੰਗਲਵਾਰ ਨੂੰ ਅੱਧੇ ਦਿਨ ਦੀ ਛੁੱਟੀ ਦਾ ਐਲਾਨ

ਥਾਣਾ ਮੁਖੀ ਨੇ ਦੱਸਿਆ ਕਿ ਉਕਤ ਵਿਅਕਤੀ ਦੇ ਬਿਆਨਾਂ ’ਤੇ ਦੂਜੀ ਧਿਰ ਦੇ 22 ਵਿਅਕਤੀਆਂ ’ਚ ਸ਼ਾਮਲ ਮਨਜੀਤ ਕੌਰ ਪਤਨੀ ਸੁਰਜੀਤ ਸਿੰਘ, ਸੁਨੀਤਾ ਰਾਣੀ ਪਤਨੀ ਕਰਮ ਸਿੰਘ, ਚਰਨਜੀਤ ਪਤਨੀ ਅਮਰਜੀਤ ਸਿੰਘ, ਸੁਰਜੀਤ ਸਿੰਘ ਪੁੱਤਰ ਸੋਮਨਾਥ, ਰਮਨਦੀਪ ਪੁੱਤਰ ਸੁਰਜੀਤ ਸਿੰਘ, ਕਰਮ ਸਿੰਘ ਪੁੱਤਰ ਸੋਮਨਾਥ, ਮੇਹਰ ਸਿੰਘ ਪੁੱਤਰ ਲੱਛੂ ਰਾਮ, ਨਿਰਮਲ ਸਿੰਘ ਪੁੱਤਰ ਮੁਖਤਿਆਰ ਸਿੰਘ, ਹਰਕੀਰਤ ਸਿੰਘ ਪੁੱਤਰ ਮਣਸ਼ਾ ਰਾਮ, ਨੀਲਮ ਪਤਨੀ ਬਿੰਦਰ ਸਿੰਘ, ਸੀਤੋ ਦੇਵੀ ਪਤਨੀ ਦੀਵਾਨ ਸਿੰਘ, ਅਮਰਜੀਤ ਸਿੰਘ ਪੁੱਤਰ ਬਲਦੇਵ ਸਿੰਘ, ਊਸ਼ਾ ਰਾਣੀ ਪਤਨੀ ਬਲਦੇਵ ਸਿੰਘ, ਹਰਜੀਤ ਸਿੰਘ ਪੁੱਤਰ ਬਲਦੇਵ ਸਿੰਘ, ਨਰਿੰਦਰ ਕੌਰ ਪੁੱਤਰੀ ਨਿਰਮਲ ਸਿੰਘ, ਪਰਮਜੀਤ ਕੌਰ ਪਤਨੀ ਨਿਰਮਲ ਸਿੰਘ, ਹਰਵਿੰਦਰ ਸਿੰਘ ਪੁੱਤਰ ਹਰਕੀਰਤ ਸਿੰਘ, ਜੋਗਿੰਦਰ ਕੌਰ ਪਤਨੀ ਜਸਵਿੰਦਰ ਸਿੰਘ, ਕਰਮ ਚੰਦ ਪੁੱਤਰ ਸੋਮਨਾਥ, ਰਜਨੀ ਪਤਨੀ ਅਮਰਜੀਤ, ਅਸ਼ੋਕ ਕੁਮਾਰ ਪੁੱਤਰ ਜਗਦੀਸ਼ ਅਤੇ ਚਰਨਜੀਤ ਕੌਰ ਪਤਨੀ ਜਗਦੀਸ਼ ਰਾਮ ਨਿਵਾਸੀ ਧਮਾਣਾ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਹੇਠ ਕਰਾਸ ਮਾਮਲਾ ਦਰਜ ਕਰ ਲਿਆ ਗਿਆ ਹੈ।

ਇਹ ਵੀ ਪੜ੍ਹੋ- ਹਾਦਸੇ ਨੇ ਤਬਾਹ ਕੀਤੀਆਂ ਪਰਿਵਾਰ ਦੀਆਂ ਖ਼ੁਸ਼ੀਆਂ, ਜਵਾਨ ਪੁੱਤ ਨੂੰ ਇਸ ਹਾਲ 'ਚ ਵੇਖ ਭੁੱਬਾਂ ਮਾਰ ਰੋਏ ਮਾਪੇ

ਇਕ ਧਿਰ ਦੇ 6 ਵਿਅਕਤੀਆਂ ਨੂੰ ਪੁਲਸ ਨੇ ਕੀਤਾ ਗ੍ਰਿਫ਼ਤਾਰ
ਥਾਣਾ ਮੁਖੀ ਢਿੱਲੋਂ ਨੇ ਦੱਸਿਆ ਕਿ ਜਰਨੈਲ ਸਿੰਘ ਦੀ ਧਿਰ ਦੇ 6 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਜਦਕਿ ਬਾਕੀਆਂ ਦੀ ਧਰਪਕੜ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ- ਪੰਜਾਬ ਦੇ ਇਸ ਜ਼ਿਲ੍ਹੇ ਦੇ ਸਕੂਲਾਂ/ਕਾਲਜਾਂ 'ਚ ਮੰਗਲਵਾਰ ਨੂੰ ਅੱਧੇ ਦਿਨ ਦੀ ਛੁੱਟੀ ਦਾ ਐਲਾਨ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


author

shivani attri

Content Editor

Related News