ਏਅਰ ਫੋਰਸ ਸਟੇਸ਼ਨ ’ਚ ਦੋਸਤ ਦੀ ਥਾਂ ਦੇਣ ਪਹੁੰਚਿਆ ਪ੍ਰੀਖਿਆ, ਕਾਬੂ
Monday, Nov 11, 2024 - 10:55 AM (IST)
ਚੰਡੀਗੜ੍ਹ (ਸੁਸ਼ੀਲ) : ਏਅਰ ਫੋਰਸ ਸਟੇਸ਼ਨ ਦੇ 3 ਬੀ. ਆਰ. ਡੀ. ’ਚ ਟਾਈਪਿਸਟ ਦੇ ਅਹੁਦੇ ਲਈ ਲਿਖ਼ਤੀ ਪ੍ਰੀਖਿਆ ’ਚ ਦੋਸਤ ਦੀ ਥਾਂ ਪੇਪਰ ਦੇਣ ਆਏ ਨੌਜਵਾਨ ਨੂੰ ਸੈਂਟਰ ਇੰਚਾਰਜ ਨੇ ਕਾਬੂ ਕਰ ਲਿਆ। ਮੁਲਜ਼ਮ ਦੀ ਪਛਾਣ ਅਜੇ ਵਾਸੀ ਜੀਂਦ ਵਜੋਂ ਹੋਈ ਹੈ। ਮੁਲਜ਼ਮ ਦੋਸਤ ਪ੍ਰਦੀਪ ਦੀ ਥਾਂ ਪੇਪਰ ਦੇਣ ਆਇਆ ਸੀ। ਸੈਕਟਰ-31 ਥਾਣੇ ਦੇ ਅਧਿਕਾਰੀ ਐੱਮ. ਡੀ. ਸਿੰਘ ਦੀ ਸ਼ਿਕਾਇਤ ’ਤੇ ਅਜੇ ਤੇ ਦੀਪਕ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ।
ਪੁਲਸ ਨੇ ਮੁਲਜ਼ਮ ਨੂੰ ਅਦਾਲਤ ’ਚ ਪੇਸ਼ ਕਰ ਕੇ ਹੋਰ ਪੁੱਛਗਿੱਛ ਲਈ ਰਿਮਾਂਡ ਹਾਸਲ ਕੀਤਾ ਹੈ। ਰਾਮਦਰਬਾਰ ਸਥਿਤ 3 ਬੀ. ਆਰ. ਡੀ. ਏਅਰ ਫੋਰਸ ਸਟੇਸ਼ਨ ਦੇ ਅਧਿਕਾਰੀ ਐੱਮ. ਡੀ. ਸਿੰਘ ਨੇ ਪੁਲਸ ਸ਼ਿਕਾਇਤ ’ਚ ਕਿਹਾ ਕਿ ਵਿਭਾਗ ਵੱਲੋਂ ਸਿਵਲ ਭਰਤੀ ਪ੍ਰੀਖਿਆ ਕਰਵਾਈ ਗਈ ਸੀ। ਜੀਂਦ ਵਾਸੀ ਪ੍ਰਦੀਪ ਕੁਮਾਰ ਤੋਂ ਐੱਲ. ਡੀ. ਸੀ./ਹਿੰਦੀ ਟਾਈਪਿਸਟ ਦੇ ਅਹੁਦੇ ਲਈ ਅਰਜ਼ੀ ਪ੍ਰਾਪਤ ਹੋਈ ਸੀ। ਪ੍ਰਦੀਪ ਨੂੰ ਸ਼ਨੀਵਾਰ ਨੂੰ ਪ੍ਰੀਖਿਆ ਲਈ ਐਡਮਿਟ ਕਾਰਡ ਜਾਰੀ ਕੀਤਾ ਗਿਆ ਸੀ।
ਅਧਿਕਾਰੀਆਂ ਨੇ ਪ੍ਰਦੀਪ ਦੇ ਐਡਮਿਟ ਕਾਰਡ ਦੀ ਜਾਂਚ ’ਚ ਪਾਇਆ ਕਿ ਅਜੇ ਅਸਲੀ ਉਮੀਦਵਾਰ ਪ੍ਰਦੀਪ ਕੁਮਾਰ ਦੀ ਥਾਂ ’ਤੇ ਪ੍ਰੀਖਿਆ ਦੇਣ ਦੀ ਕੋਸ਼ਿਸ਼ ਕਰ ਰਿਹਾ ਸੀ। ਘਟਨਾ ਦੀ ਸੂਚਨਾ ਮਿਲਦੇ ਹੀ ਸੈਕਟਰ-31 ਥਾਣੇ ਪੁਲਸ ਪ੍ਰੀਖਿਆ ਕੇਂਦਰ ’ਤੇ ਪਹੁੰਚੀ ਤੇ ਮੁਲਜ਼ਮ ਨੂੰ ਏਅਰ ਫੋਰਸ ਦੇ ਅਧਿਕਾਰੀਆਂ ਤੋਂ ਹਿਰਾਸਤ ’ਚ ਲੈ ਲਿਆ। ਐੱਮ. ਡੀ. ਸਿੰਘ ਨੇ ਮੁਲਜ਼ਮ ਖ਼ਿਲਾਫ਼ ਲਿਖ਼ਤੀ ਸ਼ਿਕਾਇਤ ਦਰਜ ਕਰਵਾਈ ਤੇ ਸੈਕਟਰ-31 ਪੁਲਸ ਨੇ ਅਜੇ ਖ਼ਿਲਾਫ਼ ਮਾਮਲਾ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।