ਦੀਵਾਰਾਂ ਨੂੰ ਕਿਉਂ ਕਰਵਾਉਣਾ ਚਾਹੀਦੈ 'ਚਿੱਟਾ ਰੰਗ'

11/15/2018 11:42:08 AM

ਨਵੀਂ ਦਿੱਲੀ— ਅੱਜਕਲ ਲੋਕ ਘਰ ਦੀਆਂ ਦੀਵਾਰਾਂ ਨੂੰ 'ਚਿੱਟਾ ਰੰਗ' ਕਰਵਾਉਂਦੇ ਹਨ ਜਿੱਥੇ ਚਿੱਟਾ ਰੰਗ ਘਰ ਨੂੰ ਕਲਾਸੀ ਲੁੱਕ ਦਿੰਦਾ ਹੈ ਉੱਥੇ ਹੀ ਇਸ ਦੀ ਡੈਕੋਰੇਸ਼ਨ ਲਈ ਢੇਰਾਂ ਆਈਡਿਆਜ਼ ਵੀ ਆਸਾਨੀ ਨਾਲ ਮਿਲ ਜਾਂਦੇ ਹਨ। ਅਜਿਹੇ 'ਚ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਦੀਵਾਰਾਂ 'ਤੇ ਚਿੱਟਾ ਰੰਗ ਕਰਵਾਉਣਾ ਕਿਉਂ ਸਹੀਂ ਹੁੰਦਾ ਹੈ। 

ਚਿੱਟਾ ਰੰਗ ਕਰਵਾਉਣ ਦੇ ਫਾਇਦੇ 
 

1. ਕਮਰੇ ਨੂੰ ਦਿਖਾਉਂਦਾ ਹੈ ਵੱਡਾ 
ਦੀਵਾਰਾਂ 'ਤੇ ਕੀਤਾ ਗਿਆ ਚਿੱਟਾ ਰੰਗ ਘਰ ਨੂੰ ਵੱਡਾ ਦਿਖਾਉਣ 'ਚ ਮਦਦ ਕਰਦਾ ਹੈ ਜਦਕਿ ਦੀਵਾਰਾਂ ਦਾ ਡਾਰਕ ਕਲਰ ਘਰ ਨੂੰ ਛੋਟਾ ਦਿਖਾਉਂਦਾ ਹੈ।
PunjabKesari

2. ਸਾਕਾਰਾਤਮਕਤਾ ਦੀ ਨਿਸ਼ਾਨੀ 
ਚਿੱਟਾ ਰੰਗ ਸਾਕਾਰਾਤਮਕਤਾ, ਸ਼ਾਂਤੀ ਅਤੇ ਸ਼ੁੱਧਤਾ ਦੀ ਨਿਸ਼ਾਨੀ ਹੈ। ਇਸ ਨਾਲ ਘਰ 'ਚ ਹਮੇਸ਼ਾ ਸਾਕਾਰਾਤਮਕ ਊਰਜਾ ਬਣੀ ਰਹਿੰਦੀ ਹੈ। 
PunjabKesari

3. ਡੈਕੋਰੇਸ਼ਨ 'ਚ ਅਟ੍ਰੈਕਸ਼ਨ 
ਸਫੈਦ ਦੀਵਾਰਾਂ ਕੈਨਵਸ ਦੀ ਤਰ੍ਹਾਂ ਹੁੰਦੀਆਂ ਹਨ, ਜਿਸ 'ਤੇ ਤੁਸੀਂ ਕਲਪਨਾ ਤੋਂ ਕੁਝ ਵੱਡਾ ਵੀ ਡ੍ਰਾ ਕਰ ਸਕਦੇ ਹੋ। ਵ੍ਹਾਈਟ ਵਾਲਸ ਨੂੰ ਤੁਸੀਂ ਕਿਸੇ ਵੀ ਕਲਰ ਜਾਂ ਆਰਟ ਪੀਸ ਦੇ ਹਿਸਾਬ ਨਾਲ ਡੈਕੋਰੇਟ ਕਰ ਸਕਦੇ ਹੋ ਪਰ ਕਲਰਫੁੱਲ ਵਾਲਸ ਨੂੰ ਸਜਾਉਣ ਲਈ ਬਹੁਤ ਸਾਰੀਆਂ ਚੀਜ਼ਾਂ ਨੂੰ ਧਿਆਨ 'ਚ ਰੱਖਣਾ ਪੈਂਦਾ ਹੈ। 
PunjabKesari

4. ਪੇਂਟਿੰਗ ਜਾਂ ਕੋਲਾਰਜ
ਜੇਕਰ ਸਫੈਦ ਦੀਵਾਰਾਂ ਦੀ ਸਜਾਵਟ ਦਾ ਕੋਈ ਇਕ ਆਈਡਿਆ ਕੰਮ ਨਾ ਕਰੇ ਤਾਂ ਤੁਸੀਂ ਬੈਕਗ੍ਰਾਊਂਡ ਡੈਕੋਰੇਸ਼ਨ ਲਈ ਕੋਲਾਰਜ, ਪੇਂਟਿੰਗਸ ਜਾਂ ਫੋਟੋਸ ਦੀ ਵਰਤੋਂ ਕਰ ਸਕਦੇ ਹੋ। 
PunjabKesari

5. ਰੌਸ਼ਨਦਾਰ ਬਣਦਾ ਹੈ ਘਰ 
ਚਿੱਟਾ ਰੰਗ ਘਰ 'ਚ ਰੌਸ਼ਨੀ ਵਧਾਉਣ ਦਾ ਕੰਮ ਕਰਦਾ ਹੈ। ਇਸ ਲਈ ਬਿਨਾ ਲਾਈਟਸ ਦੇ ਵੀ ਤੁਹਾਡੇ ਘਰ 'ਚ ਰੌਸ਼ਨੀ ਫੈਲੀ ਹੋਈ ਲੱਗਦੀ ਹੈ।
PunjabKesari

6. ਵਿੰਟੇਜ ਲੁੱਕ ਲਈ ਬੈਸਟ ਕਲਰ 
ਜੇਕਰ ਘਰ ਦੀਆਂ ਦੀਵਾਰਾਂ 'ਤੇ ਪੇਂਟ ਕੀਤਾ ਹੋਇਆ ਹੈ ਤਾਂ ਉਸ ਨੂੰ ਆਸਾਨੀ ਨਾਲ ਵਿੰਟੇਜ ਲੁੱਕ ਵੀ ਦਿੱਤਾ ਜਾ ਸਕਦਾ ਹੈ। ਇਸ ਲਈ ਤੁਸੀਂ ਫਰਨੀਚਰ ਜਾਂ ਕਿਸੇ ਪੁਰਾਣੇ ਸਾਮਾਨ ਦਾ ਇਸਤੇਮਾਲ ਕਰ ਸਕਦੇ ਹੋ। 
PunjabKesari

7. ਵਾਲ ਟੈਕਚਰ 
ਚਿੱਟੀਆਂ ਦੀਵਾਰਾਂ ਨੂੰ ਡਿਫਰੈਂਟ ਲੁੱਕ ਦੇਣ ਲਈ ਤੁਸੀਂ ਉਸ ਨੂੰ ਟੈਕਸਚਰ ਵੀ ਦੇ ਸਕਦੇ ਹੋ। ਇਸ ਲਈ ਤੁਸੀਂ ਡਿਫਰੈਂਟ ਡਿਜ਼ਾਈਨਸ ਦੀ ਚੋਣ ਵੀ ਕਰ ਸਕਦੇ ਹੋ।

PunjabKesari


Neha Meniya

Content Editor

Related News