ਪੰਜਾਬ ’ਚ ਆਪ੍ਰੇਸ਼ਨ ਬਲੂ ਸਟਾਰ ਨੂੰ ਲੈ ਕੇ ਰਾਹੁਲ ਗਾਂਧੀ ਮੁਆਫ਼ੀ ਕਿਉਂ ਨਹੀਂ ਮੰਗ ਰਹੇ : ਤਰੁਣ ਚੁੱਘ
Sunday, May 26, 2024 - 11:48 AM (IST)
ਜਲੰਧਰ (ਅਨਿਲ ਪਾਹਵਾ)-ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ ਅਤੇ ਜੰਮੂ-ਕਸ਼ਮੀਰ ਦੇ ਇੰਚਾਰਜ ਤਰੁਣ ਚੁੱਘ ਨੇ ਰਾਹੁਲ ਗਾਂਧੀ ਦੇ ਪੰਜਾਬ ਦੌਰੇ ’ਤੇ ਵੱਡਾ ਸਵਾਲ ਖੜ੍ਹਾ ਕਰ ਦਿੱਤਾ ਹੈ। ਤਰੁਣ ਚੁੱਘ ਨੇ ਕਿਹਾ ਹੈ ਕਿ ਪੰਜਾਬ ਵਿਚ ਆਪ੍ਰੇਸ਼ਨ ਬਲੂ ਸਟਾਰ ਲਈ ਰਾਹੁਲ ਗਾਂਧੀ ਨੇ ਮੁਆਫ਼ੀ ਕਿਉਂ ਨਹੀਂ ਮੰਗੀ ਅਤੇ ਨਾ ਹੀ ਉਹ ਦਿੱਲੀ ਦੀ ਵਿਧਵਾ ਕਾਲੋਨੀ ਵਿਚ ਗਏ, ਜਿੱਥੇ 1984 ਦੇ ਦੰਗਿਆਂ ਦੇ ਪੀੜਤ ਰਹਿ ਰਹੇ ਹਨ। ਇਸ ਤੋਂ ਇਲਾਵਾ ਚੁੱਘ ਨੇ ਕਈ ਹੋਰ ਮੁੱਦਿਆਂ ’ਤੇ ਵੀ ਚਰਚਾ ਕੀਤੀ, ਪੇਸ਼ ਹਨ ਉਨ੍ਹਾਂ ਨਾਲ ਗੱਲਬਾਤ ਦੇ ਅੰਸ਼ :-
‘ਇੰਡੀਆ’ਗਠਜੋੜ ਤੋਂ ਕਿੰਨਾ ਚੈਲੰਜ ਮਿਲ ਰਿਹਾ?
4 ਜੂਨ 400 ਪਾਰ, ਫਿਰ ਇਕ ਵਾਰ ਮੋਦੀ ਸਰਕਾਰ, ਇਹ ਮੇਰੀ ਆਵਾਜ਼ ਨਹੀਂ, ਇਹ ਭਾਰਤ ਦੇ ਜਨ-ਜਨ ਦੀ ਆਵਾਜ਼ ਹੈ। ਕਸ਼ਮੀਰ ਤੋਂ ਕੰਨਿਆਕੁਮਾਰੀ ਤੱਕ, ਕੱਛ ਤੋਂ ਕੋਹਿਮਾ ਤੱਕ ਇਕ ਹੀ ਆਵਾਜ਼ ਹੈ ਕਿ ਮੋਦੀ ਹੈ ਤਾਂ ਮੁਮਕਿਨ ਹੈ ਅਤੇ ਦੇਸ਼ ਨੂੰ ਕੋਈ ਚਲਾ ਸਕਦਾ ਹੈ ਤਾਂ ਉਹ ਮੋਦੀ ਹੈ। ਲੋਕ ਪ੍ਰਧਾਨ ਮੰਤਰੀ ਨੂੰ ਬਹੁਤ ਪਿਆਰ ਕਰਦੇ ਹਨ, ਮੋਦੀ ਨੂੰ ਲੋਕ ਇਕ ਸਰਪ੍ਰਸਤ ਦੇ ਰੂਪ ਵਿਚ ਦੇਖਦੇ ਹਨ। 4 ਜੂਨ ਆਉਣ ਵਿਚ ਹੁਣ ਥੋੜ੍ਹਾ ਸਮਾਂ ਰਹਿ ਗਿਆ ਹੈ, ਨਤੀਜੇ ਵੀ ਸਾਰਿਆਂ ਦੇ ਸਾਹਮਣੇ ਹੋਣਗੇ। ਭਾਜਪਾ ਇਕ ਪਾਸੇ ਹੈ ਅਤੇ ਦੂਜੇ ਪਾਸੇ ਕੋਈ ਨਹੀਂ।
ਇਹ ਵੀ ਪੜ੍ਹੋ- ਪੰਜਾਬ 'ਚ ਪੈ ਰਹੀ ਅੱਤ ਦੀ ਗਰਮੀ ਦੌਰਾਨ ਸਿਹਤ ਵਿਭਾਗ ਵੱਲੋਂ ਐਡਵਾਈਜ਼ਰੀ ਜਾਰੀ
ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਤੁਹਾਡੇ ਸਾਹਮਣੇ ਕੋਈ ਨਹੀਂ, ਕਾਂਗਰਸ ਤੇ ਕੇਜਰੀਵਾਲ ਤਾਂ ਹਨ
4 ਜੂਨ ਆਉਣ ਵਾਲੀ ਹੈ ਅਤੇ ਨਤੀਜੇ ਨਿਕਲਣਗੇ, ਤੁਸੀਂ ਆਪ ਵੇਖ ਲੈਣਾ ਰਾਹੁਲ ਗਾਂਧੀ ਦੀ ਉਮਰ ਨਾਲੋਂ ਘੱਟ ਸੀਟਾਂ ਕਾਂਗਰਸ ਨੂੰ ਮਿਲਣ ਵਾਲੀਆਂ ਹਨ ਅਤੇ ਹੋ ਸਕਦਾ ਹੈ ਕਿ ਪਿਛਲੀ ਵਾਰ ਤੋਂ ਵੀ ਘੱਟ ਸੀਟਾਂ ਮਿਲਣ। ਮੈਂ ਦੇਸ਼ ਦਾ ਮਿਜ਼ਾਜ ਦੇਖ ਰਿਹਾ ਹਾਂ। ਜਿਸ ਪਾਰਟੀ ਨੇ ਆਪਣਾ ਝੰਡਾ ਮੁਸਲਿਮ ਲੀਗ ਕੋਲ ਗਿਰਵੀ ਰੱਖ ਿਦੱਤਾ ਹੋਵੇ ਅਤੇ ਮੁਸਲਿਮ ਲੀਗ ਦਾ ਏਜੰਡਾ ਚੁੱਕ ਲਿਆ ਹੋਵੇ, ਜੋ ਵਿਰਾਸਤ ਟੈਕਸ ਲਗਾਉਣ ਲਈ ਕਾਹਲੇ ਪਏ ਹੋਣ, ਉਸ ਪਾਰਟੀ ਨੂੰ ਭਾਰਤ ਦੀ ਜਨਤਾ ਪੂਰੀ ਤਰ੍ਹਾਂ ਨਾਲ ਨਕਾਰ ਦੇਵੇਗੀ। ਉਥੇ ਕੇਜਰੀਵਾਲ ਸਿਰਫ 20 ਸੀਟਾਂ ’ਤੇ ਚੋਣਾਂ ਲੜ ਰਹੇ ਹਨ ਅਤੇ 543 ਦਾ ਹਾਊਸ ਹੈ, ਉਹ ਕਿਵੇਂ ਪ੍ਰਧਾਨ ਮੰਤਰੀ ਬਣਨਗੇ। ਇਹ ਮੁੰਗੇਰੀ ਲਾਲ ਦੇ ਹਸੀਨ ਸੁਪਨੇ ਦੇਖਣ ਵਾਲੀ ਗੱਲ ਹੈ। ਇਸ ਤਰ੍ਹਾਂ ਦੇ ਸੁਪਨੇ ਦੇਖਣ ਵਾਲੇ ਲੋਕ ਭਾਵੇਂ ਉਹ ਕਰੁਣਾਨਿਧੀ ਦੇ ਪਰਿਵਾਰ ਤੋਂ ਹੋਣ, ਬਿਹਾਰ ਵਿਚ ਲਾਲੂ ਦੇ ਪਰਿਵਾਰ ਤੋਂ ਹੋਣ, ਮੁਲਾਇਮ ਸਿੰਘ ਯਾਦਵ ਦੇ ਪਰਿਵਾਰ ਤੋਂ ਹੋਣ ਜਾਂ ਕੇਜਰੀਵਾਲ ਦੇ ਪਰਿਵਾਰ ਤੋਂ ਹੋਣ, ਉਨ੍ਹਾਂ ਦਾ ਸੁਪਨਾ ਕਦੇ ਪੂਰਾ ਨਹੀਂ ਹੋਵੇਗਾ।
ਪੰਜਾਬ ਤੋਂ ਕਿੰਨੀ ਉਮੀਦ ਹੈ ਭਾਜਪਾ ਨੂੰ?
ਪੰਜਾਬ ਦੀ ਜਨਤਾ ਆਮ ਆਦਮੀ ਪਾਰਟੀ ਅਤੇ ਕਾਂਗਰਸ ਤੋਂ ਬਹੁਤ ਦੁਖ਼ੀ ਹੋ ਚੁੱਕੀ ਹੈ, ਉਥੇ ਅਕਾਲੀ ਦਲ ਨਾ ਦੇ ਬਰਾਬਰ ਹੋ ਗਿਆ ਹੈ। ਜਦੋਂ ਸੁਖਬੀਰ ਨੇ ਬਿਆਨ ਦਿੱਤਾ ਕਿ ਉਹ ਸਿੱਖ ਨਹੀਂ, ਜੇ ਭਾਜਪਾ ਨੂੰ ਵੋਟ ਪਾਉਣ। ਮੈਂ ਉਨ੍ਹਾਂ ਦੇ ਇਸ ਬਿਆਨ ਤੋਂ ਬਹੁਤ ਹੈਰਾਨ ਹਾਂ ਕਿ ਇਸ ਬਿਆਨ ਨੂੰ ਜਦੋਂ ਸ. ਪ੍ਰਕਾਸ਼ ਸਿੰਘ ਬਾਦਲ ਸੁਣਦੇ ਹੋਣਗੇ, ਉਹ ਕਿੰਨੇ ਦੁਖੀ ਹੁੰਦੇ ਹੋਣਗੇ। ਜਿਸ ਪ੍ਰਕਾਸ਼ ਸਿੰਘ ਬਾਦਲ ਨੇ ਪੰਜਾਬ ਵਿਚ ਭਾਜਪਾ ਦੇ ਨਾਲ ਮਿਲ ਕੇ ਪੰਜਾਬ ਵਿਚ ਹਿੰਦੂ-ਸਿੱਖ ਏਕਦਾ ਦੀ ਨੀਂਹ ਰੱਖੀ, ਉਸ ਪ੍ਰਕਾਸ਼ ਸਿੰਘ ਬਾਦਲ ਦੇ ਸੁਪਨੇ ਤੇ ਸੋਚ ਦੇ ਉਲਟ ਹੀ ਬਿਆਨ ਦੇ ਰਹੇ ਹਨ । ਜਦੋਂ ਹਰਸਿਮਰਤ ਕੌਰ ਬਾਦਲ ਪ੍ਰਧਾਨ ਮੰਤਰੀ ਮੋਦੀ ਦੀ ਕੈਬਨਿਟ ਵਿਚ ਮੰਤਰੀ ਰਹੀ, ਓਦੋਂ ਭਾਰਤੀ ਜਨਤਾ ਪਾਰਟੀ ਸਹੀ ਸੀ, ਜਦੋਂ ਅਸੀਂ 18 ਇਲੈਕਸ਼ਨ ਮਿਲ ਕੇ ਲੜੇ ਅਤੇ ਪੰਜਾਬ ਵਿਚ ਸਰਕਾਰ ਚੱਲੀ, ਓਦੋਂ ਭਾਜਪਾ ਠੀਕ ਸੀ। ਪਰ ਜਦੋਂ ਅਸੀਂ ਵੱਖਰੇ ਤੌਰ ’ਤੇ ਚੋਣ ਲੜਨ ਦਾ ਫੈਸਲਾ ਕੀਤਾ ਤਾਂ ਸੁਖਬੀਰ ਕਹਿ ਰਹੇ ਹਨ ਕਿ ਸਾਨੂੰ ਵੋਟ ਪਾਉਣਾ ਸਹੀ ਨਹੀਂ ਹੈ। ਸੁਖਬੀਰ ਦਾ ਇਰ ਬਿਆਨ ਹਿੰਦੂ ਸਿੱਖ ਭਾਈਚਾਰੇ ਨੂੰ ਵੰਡਣ ਵਾਲਾ ਹੈ।
ਪੰਜਾਬ ਦੇ ਅੰਦਰ ਭਾਜਪਾ ਦੀ ਪਲਾਨਿੰਗ ਕੀ ਹੈ?
ਪੰਜਾਬ ਦੇ ਅੰਦਰ ਨਸ਼ੇ ਦਾ ਖਾਤਮਾ ਬਹੁਤ ਜ਼ਰੂਰੀ ਹੈ, ਨਸ਼ੇ ਦੇ ਨਾਂ ’ਤੇ ਸਿਆਸਤ ਵੀ ਬਹੁਤ ਹੋਈ ਹੈ। ਅੱਜ ਜੋ ਹਾਲਾਤ ਹਨ, ਜੋ ਸਰਕਾਰ ਅੱਜ ਬਣੀ ਹੈ, ਉਸ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਨਸ਼ਿਆਂ ਖ਼ਿਲਾਫ਼ ਜੰਗ ਦਾ ਸੱਦਾ ਦਿੱਤਾ ਸੀ, ਪਰ ਪੰਜਾਬ ਵਿਚ ਅਜੇ ਵੀ ਮਾਫ਼ੀਆ ਰਾਜ ਹੈ। ਅਜੇ ਤੱਕ ਡਰੱਗ ਮਾਫੀਆ ਨੂੰ ਨਹੀਂ ਫੜਿਆ ਗਿਆ, ਅੱਜ ਵੀ ਪੰਜਾਬ ਵਿਚ ਮਾਈਨਿੰਗ ਹੋ ਰਹੀ ਹੈ। ਰੋਡ ਮਾਫ਼ੀਆ, ਕੇਬਲ ਮਾਫ਼ੀਆ ਵੀ ਅਜੇ ਜ਼ਿੰਦਾ ਹਨ।
ਪੰਜਾਬ ਵਿਚ ‘ਆਪ’ ਨੇ ਦਾਅਵਾ ਕੀਤਾ ਹੈ ਕਿ 13 ਸੀਟਾਂ ਜਿੱਤ ਰਹੇ ਹਾਂ, ਤੁਸੀਂ ਕਰੀ ਕਹੋਗੇ?
ਵੇਖੋ, ਗੁਜਰਾਤ ਚੋਣਾਂ ਵਿਚ ਕੇਜਰੀਵਾਲ ਨੇ ਪਰਚੀ ਲਿਖ ਕੇ ਦਿੱਤੀ ਸੀ ਕਿ ਅਸੀਂ ਗੁਜਰਾਤ ਵਿਚ ਸਰਕਾਰ ਬਣਾਉਣ ਜਾ ਰਹੇ ਹਾਂ, ਪਰ ਇਕ ਵੀ ਸੀਟ ਨਹੀਂ ਜਿੱਤ ਸਕੇ ਅਤੇ ਸਾਰੀਆਂ ਸੀਟਾਂ ’ਤੇ ਜ਼ਮਾਨਤ ਜ਼ਬਤ ਹੋ ਗਈ। ਝੂਠੀਆਂ ਪਰਚੀਆਂ ਬਣਾ ਕੇ ਲੋਕਾਂ ਨੂੰ ਗੁੰਮਰਾਹ ਕਰਨਾ ‘ਆਪ’ਦੀ ਪੁਰਾਣੀ ਆਦਤ ਹੈ। 13-0 ਦਾ ਨਾਅਰਾ ਦੇਣ ਵਾਲੇ ਸਿਫ਼ਰ ’ਤੇ ਆਉਣ ਵਾਲੇ ਹਨ। ਉਹ ਤਾਂ ਉਤਰਾਖੰਡ ਵਿਚ ਵੀ ਦਾਅਵਾ ਕਰ ਰਹੇ ਸਨ ਪਰ ਸਭ ਦਾਅਵੇ ਠੁੱਸ ਹੋ ਗਏ। ਪੰਜਾਬ ਵਿਚ ਵੀ ‘ਆਪ’ਨੇ ਭੋਲੇ-ਭਾਲੇ ਲੋਕਾਂ ਨੂੰ ਗੁੰਮਰਾਹ ਕਰਕੇ ਸਰਕਾਰ ਬਣਾਈ ਹੈ।
ਭਾਜਪਾ ਬਾਹਰ ਤੋਂ ਲੋਕਾਂ ਨੂੰ ਇੰਪੋਰਟ ਕਿਉਂ ਕਰ ਰਹੀ ਹੈ?
ਭਾਜਪਾ ਨੇ ਪੰਜਾਬ ਦੇ ਹਿੱਤਾਂ ਨੂੰ ਧਿਆਨ ਵਿਚ ਰੱਖਦੇ ਹੋਏ ਖ਼ੁਦ ਨੂੰ ਸੀਮਿਤ ਰੱਖ ਕੇ ਅਕਾਲੀ ਦਲ ਨੂੰ ਵਿਧਾਨ ਸਭਾ ਚੋਣਾਂ ’ਚ 94 ਸੀਟਾਂ ਦੇ ਦਿੱਤੀਆਂ ਸਨ। ਇਸ ਕਾਰਨ ਅਸੀਂ 23 ’ਤੇ ਚਲੇ ਗਏ ਅਤੇ ਅਕਾਲੀ ਦਲ 94 ’ਤੇ ਚਲਾ ਗਿਆ। ਇਸ ਲਈ ਅੱਜ ਅਸੀਂ ਫਰੰਟ ਸੀਟ ’ਤੇ ਆਏ ਹਾਂ ਤਾਂ ਜੋ ਪੰਜਾਬ ਨੂੰ ਬਚਾਇਆ ਜਾ ਸਕੇ ਅਤੇ ਪਹਿਲੀ ਵਾਰ ਪੰਜਾਬ ਦੀਆਂ ਸਾਰੀਆਂ ਸੀਟਾਂ ’ਤੇ ਚੋਣਾਂ ਲੜਨ ਦਾ ਫੈਸਲਾ ਲਿਆ ਗਿਆ ਹੈ। ਇਸ ਲਈ ਹੁਣ ਅਸੀਂ ਪੰਜਾਬ ਦੀਆਂ 117 ਸੀਟਾਂ ’ਤੇ ਚੋਣਾਂ ਲੜਾਂਗੇ, ਜੋ ਜਾਇਜ਼ ਹੈ।
ਇਹ ਵੀ ਪੜ੍ਹੋ- ਅਕਾਲੀ ਦਲ ਨੂੰ ਕੰਪਨੀ ਵਾਂਗ ਚਲਾਉਂਦੇ ਨੇ ਸੁਖਬੀਰ ਬਾਦਲ, ਚੰਨੀ ਰਹੇ ਫੇਲ੍ਹ ਮੁੱਖ ਮੰਤਰੀ : ਪਵਨ ਕੁਮਾਰ ਟੀਨੂੰ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8