ਦਿੱਲੀ ਦੀ ਸ਼ੋਭਾ ਵਧਾਉਣਗੇ 9 ਲੱਖ ਟਿਊਲਿਪਸ, ਖਿੜਨਗੇ ਰੰਗ-ਬਿਰੰਗੇ ਫੁੱਲ
Thursday, Jun 13, 2024 - 12:03 AM (IST)
ਨਵੀਂ ਦਿੱਲੀ - ਆਉਣ ਵਾਲੀ ਬਸੰਤ ਰੁੱਤ ’ਚ ਟਿਊਲਿਪਸ ਦੇ ਫੁੱਲ ਐੱਨ.ਡੀ.ਐੱਮ.ਸੀ. ਅਤੇ ਲੁਟੀਅੰਜ਼ ਜ਼ੋਨ ਤੋਂ ਇਲਾਵਾ ਰਾਸ਼ਟਰੀ ਰਾਜਧਾਨੀ ਦੇ ਵੱਡੇ ਹਿੱਸਿਆਂ ਦੀ ਸ਼ੋਭਾ ਵਧਾਉਣਗੇ। ਇਸ ਦੇ ਲਈ ਵੱਖ-ਵੱਖ ਏਜੰਸੀਆਂ ਵੱਲੋਂ 9 ਲੱਖ ਤੋਂ ਵੱਧ ਟਿਊਲਿਪਸ ਖਰੀਦਣ ਦੀ ਯੋਜਨਾ ਹੈ। ਤੁਹਾਨੂੰ ਦੱਸ ਦੇਈਏ ਕਿ ਪਿਛਲੇ ਸਾਲ ਪਹਿਲੀ ਵਾਰ ਐੱਨ.ਡੀ.ਐੱਮ.ਸੀ. ਖੇਤਰ ਅਤੇ ਲੁਟੀਅੰਜ਼ ਜ਼ੋਨ ਦੇ ਬਾਹਰ ਇਨ੍ਹਾਂ ਫੁੱਲਾਂ ਨੂੰ ਲਾਇਆ ਗਿਆ ਸੀ।
ਇਹ ਵੀ ਪੜ੍ਹੋ- ਮਾਸਾਕੁਈ ਵੈਨਕੂਵਰ ਸਥਿਤ ਭਾਰਤੀ ਦੂਤਘਰ ਦੇ ਨਵੇਂ ਮੁਖੀ ਨਿਯੁਕਤ
ਉੱਪ ਰਾਜਪਾਲ ਵੀ.ਕੇ ਸਕਸੈਨਾ ਦੀ ਪਹਿਲਕਦਮੀ ’ਤੇ ਅਤੇ ਦਿੱਲੀ ਨੂੰ ਫੁੱਲਾਂ ਦਾ ਸ਼ਹਿਰ ਬਣਾਉਣ ਦੇ ਉਦੇਸ਼ ਨਾਲ ਟਿਊਲਿਪਸ ਸਮੇਤ ਹੋਰ ਕਿਸਮਾਂ ਦੇ ਫੁੱਲਾਂ ਦੀ ਗਿਣਤੀ ਵਧਾਈ ਗਈ ਹੈ। ਇਸ ਸਾਲ ਲਗਾਏ ਜਾਣ ਵਾਲੇ 9 ਲੱਖ ਟਿਊਲਿਪਸ ਪਿਛਲੇ ਸਾਲ ਨਾਲੋਂ ਲੱਗਭਗ ਦੁੱਗਣੇ ਅਤੇ 2022 ਦੇ ਮੁਕਾਬਲੇ ਛੇ ਗੁਣਾ ਵੱਧ ਹਨ। ਉੱਪ ਰਾਜਪਾਲ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ’ਚ ਆਉਣ ਵਾਲੇ ਫੁੱਲਾਂ ਦੇ ਸੀਜ਼ਨ ’ਚ ਟਿਊਲਿਪਸ ਦੀ ਖਰੀਦ ਅਤੇ ਇਸ ਨੂੰ ਲਾਉਣ ਲਈ ਯੋਜਨਾ ਦਾ ਖਾਕਾ ਤਿਆਰ ਕੀਤਾ ਗਿਆ ਹੈ।
ਇਹ ਵੀ ਪੜ੍ਹੋ- ਏਅਰਫੋਰਸ ਦੀ ਹਰੀ ਝੰਡੀ ਮਿਲਣ ’ਤੇ ਟਿਕਿਆ ਹਲਵਾਰਾ ਏਅਰਪੋਰਟ ਪ੍ਰਾਜੈਕਟ ਦੇ ਜੁਲਾਈ ਤੱਕ ਪੂਰਾ ਹੋਣ ਦਾ ਦਾਰੋਮਦਾਰ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e