ਕੰਗਨਾ ਨਾਲ ਰਿਲੇਸ਼ਨਸ਼ਿਪ ''ਚ ਸੀ ਚਿਰਾਗ ਪਾਸਵਾਨ, ਪਰਿਵਾਰ ਨੂੰ ਮਿਲਣ ਮਗਰੋਂ ਵੀ ਵਿਆਹ ਤੱਕ ਕਿਉਂ ਨਹੀਂ ਪੁੱਜੀ ਗੱਲ?

06/18/2024 4:33:40 PM

ਮੁੰਬਈ (ਬਿਊਰੋ) : ਚਿਰਾਗ ਪਾਸਵਾਨ ਨੇ ਸਾਲ 2011 'ਚ ਆਪਣੇ ਐਕਟਿੰਗ ਕਰੀਅਰ ਦੀ ਸ਼ੁਰੂਆਤ ਕੰਗਨਾ ਰਣੌਤ ਨਾਲ ਫ਼ਿਲਮ 'ਮਿਲੇ ਨਾ ਮਿਲੇ ਹਮ' ਨਾਲ ਕੀਤੀ ਸੀ, ਜੋ ਬਾਕਸ ਆਫਿਸ 'ਤੇ ਬੁਰੀ ਤਰ੍ਹਾਂ ਫਲਾਪ ਰਹੀ ਸੀ। ਇਸ ਦੇ ਨਾਲ ਹੀ ਉਨ੍ਹਾਂ ਦਾ ਐਕਟਿੰਗ ਕਰੀਅਰ ਵੀ ਖ਼ਤਮ ਹੋ ਗਿਆ ਸੀ। 41 ਸਾਲ ਦੇ ਚਿਰਾਗ ਪਾਸਵਾਨ ਦੀ ਲੋਕਪ੍ਰਿਯਤਾ ਨਾ ਸਿਰਫ ਰਾਜਨੀਤੀ 'ਚ ਸਗੋਂ ਮਹਿਲਾ ਪ੍ਰਸ਼ੰਸਕਾਂ 'ਚ ਵੀ ਬਹੁਤ ਜ਼ਿਆਦਾ ਹੈ। ਜੇਕਰ ਲੋਕਾਂ ਦੀ ਮੰਨੀਏ ਤਾਂ ਚਿਰਾਗ ਪਾਸਵਾਨ ਬਹੁਤ ਹੈਂਡਸਮ ਅਤੇ ਸਮਾਰਟ ਨੇਤਾ ਹਨ। ਚਿਰਾਗ ਪਾਸਵਾਨ ਦੇ ਦਮਦਾਰ ​​ਸਿਆਸੀ ਕਰੀਅਰ ਦੇ ਨਾਲ-ਨਾਲ ਔਰਤਾਂ ਉਨ੍ਹਾਂ ਦੀ ਲੁੱਕ ਨੂੰ ਲੈ ਕੇ ਵੀ ਦੀਵਾਨੀਆਂ ਹਨ।

ਇਨ੍ਹਾਂ ਔਰਤਾਂ ਨਾਲ ਜੁੜਿਆ ਚੁੱਕਿਆ ਚਿਰਾਗ ਦਾ ਨਾਂ
ਹੁਣ ਤੱਕ ਚਿਰਾਗ ਪਾਸਵਾਨ ਦਾ ਨਾਂ ਦੋ ਔਰਤਾਂ ਨਾਲ ਜੁੜ ਚੁੱਕਾ ਹੈ। ਹਾਲਾਂਕਿ ਇਸ ਸਬੰਧੀ ਕੋਈ ਅਧਿਕਾਰਤ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਮੀਡੀਆ ਰਿਪੋਰਟਾਂ ਮੁਤਾਬਕ, ਹਾਲ ਹੀ 'ਚ ਚਿਰਾਗ ਪਾਸਵਾਨ ਨੂੰ ਵਿਰਾਟ ਕੋਹਲੀ, ਦੀਪਿਕਾ ਪਾਦੂਕੋਣ ਅਤੇ ਸਾਨੀਆ ਮਿਰਜ਼ਾ ਨਾਲ ਦੇਸ਼ ਦੀਆਂ 8 ਸਭ ਤੋਂ ਪ੍ਰਭਾਵਸ਼ਾਲੀ ਨੌਜਵਾਨ ਹਸਤੀਆਂ 'ਚ ਸ਼ਾਮਲ ਕੀਤਾ ਗਿਆ ਹੈ। ਕਈ ਮੀਡੀਆ ਰਿਪੋਰਟਾਂ 'ਚ ਦਾਅਵਾ ਕੀਤਾ ਗਿਆ ਹੈ ਕਿ ਦਿੱਲੀ 'ਚ ਪੜ੍ਹਦਿਆਂ ਚਿਰਾਗ ਪਾਸਵਾਨ ਆਪਣੀ ਕਲਾਸਮੇਟ ਰੰਜਨਾ ਸਿਨਹਾ ਨੂੰ ਪਸੰਦ ਕਰਨ ਲੱਗ ਪਏ ਸੀ। ਹਾਲਾਂਕਿ ਇਸ ਸਬੰਧ 'ਚ ਕੋਈ ਠੋਸ ਗੱਲ ਸਾਹਮਣੇ ਨਹੀਂ ਆਈ ਹੈ ਪਰ ਕਈ ਚਰਚਾਵਾਂ 'ਚ ਰੰਜਨਾ ਨੂੰ ਚਿਰਾਗ ਦੀ ਗਰਲਫਰੈਂਡ ਦੱਸਿਆ ਗਿਆ ਹੈ। ਕਿਹਾ ਜਾਂਦਾ ਹੈ ਕਿ ਦੋਵੇਂ ਇੱਕ ਸਮੇਂ ਰਿਲੇਸ਼ਨਸ਼ਿਪ 'ਚ ਸਨ।

ਇਹ ਖ਼ਬਰ ਵੀ ਪੜ੍ਹੋ- ਦਿਲਜੀਤ ਦੇ ਦੀਵਾਨੇ ਹੋਏ ਗੋਰੇ, Jimmy Fallon ਨੇ ਹੱਥ ਜੋੜ ਬੁਲਾਈ ‘ਸਤਿ ਸ੍ਰੀ ਅਕਾਲ’, ਕਿਹਾ- ਪੰਜਾਬੀ ਆ ਗਏ ਓਏ

ਰੰਜਨਾ ਨਾਲ ਬ੍ਰੇਕਅੱਪ ਦਾ ਕਾਰਨ 
ਰਿਪੋਰਟਾਂ 'ਚ ਦਾਅਵਾ ਕੀਤਾ ਗਿਆ ਹੈ ਕਿ ਰੰਜਨਾ ਸਿਨਹਾ ਦਾ ਪਰਿਵਾਰ ਚਿਰਾਗ ਪਾਸਵਾਨ ਨੂੰ ਬਿਲਕੁਲ ਵੀ ਪਸੰਦ ਨਹੀਂ ਕਰਦਾ ਸੀ। ਰੰਜਨਾ ਦਾ ਪਰਿਵਾਰ ਨਹੀਂ ਚਾਹੁੰਦਾ ਸੀ ਕਿ ਉਨ੍ਹਾਂ ਦੀ ਧੀ ਦਾ ਚਿਰਾਗ ਪਾਸਵਾਨ ਨਾਲ ਕੋਈ ਰਿਸ਼ਤਾ ਰੱਖੇ ਅਤੇ ਇਹੀ ਕਾਰਨ ਸੀ ਕਿ ਕੁਝ ਸਮੇਂ ਬਾਅਦ ਦੋਹਾਂ ਦਾ ਬ੍ਰੇਕਅੱਪ ਹੋ ਗਿਆ।

ਕੰਗਨਾ ਰਣੌਤ ਨਾਲ ਚਿਰਾਗ ਦਾ ਰਿਲੇਸ਼ਨ
ਇਸ ਤੋਂ ਬਾਅਦ ਚਿਰਾਗ ਪਾਸਵਾਨ ਦਾ ਨਾਂ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨਾਲ ਜੁੜਿਆ। ਦੋਹਾਂ ਨੇ 2011 'ਚ ਰਿਲੀਜ਼ ਹੋਈ ਫ਼ਿਲਮ 'ਮਿਲੇ ਨਾ ਮਿਲੇ ਹਮ' 'ਚ ਇਕੱਠੇ ਕੰਮ ਕੀਤਾ ਸੀ। ਹਾਲਾਂਕਿ ਇਹ ਫ਼ਿਲਮ ਬਾਕਸ ਆਫਿਸ 'ਤੇ ਬੁਰੀ ਤਰ੍ਹਾਂ ਫਲਾਪ ਹੋ ਗਈ ਸੀ ਪਰ ਲੋਕਾਂ ਨੇ ਇਸ ਜੋੜੀ ਦੇ ਬਾਰੇ 'ਚ ਚਰਚਾ ਸ਼ੁਰੂ ਕਰ ਦਿੱਤੀ ਸੀ।
ਰਿਪੋਰਟਾਂ 'ਚ ਕਿਹਾ ਗਿਆ ਸੀ ਕਿ ਕੰਗਨਾ ਰਣੌਤ ਅਤੇ ਚਿਰਾਗ ਪਾਸਵਾਨ ਫ਼ਿਲਮ ਦੀ ਸ਼ੂਟਿੰਗ ਤੋਂ ਬਾਅਦ ਇੱਕ-ਦੂਜੇ ਦੇ ਨੇੜੇ ਆਉਣ ਲੱਗੇ ਸਨ। ਦੋਵਾਂ ਨੂੰ ਕਈ ਵਾਰ ਇਕੱਠੇ ਕੁਆਲਿਟੀ ਟਾਈਮ ਬਿਤਾਉਂਦੇ ਵੀ ਦੇਖਿਆ ਗਿਆ। ਦੋਵਾਂ ਨੂੰ ਐਮਸਟਰਡਮ 'ਚ ਘੁੰਮਦੇ ਵੀ ਦੇਖਿਆ ਗਿਆ। ਇੰਨਾ ਹੀ ਨਹੀਂ ਚਿਰਾਗ ਪਾਸਵਾਨ ਨੇ ਕਈ ਵਾਰ ਆਪਣੀ ਖਾਸ ਦੋਸਤ ਕੰਗਨਾ ਰਣੌਤ ਨੂੰ ਵੀ ਆਪਣੇ ਮਾਤਾ-ਪਿਤਾ ਨਾਲ ਮਿਲਾਇਆ ਸੀ।

ਇਹ ਖ਼ਬਰ ਵੀ ਪੜ੍ਹੋ- ਗਾਇਕਾ ਗਗਨ ਮਾਨ ਨੇ ਫੇਸਬੁੱਕ ’ਤੇ ਪੋਸਟ ਪਾ ਕੇ ਸਾਂਝੀ ਕੀਤੀ ਖ਼ੁਸ਼ੀ

ਚਿਰਾਗ ਪਾਸਵਾਨ ਅਤੇ ਕੰਗਨਾ ਰਣੌਤ ਦੀ ਜਿੱਤ
ਦੱਸ ਦੇਈਏ ਕਿ ਲੋਕ ਸਭਾ ਚੋਣਾਂ 2024 ਜਿੱਤਣ ਤੋਂ ਬਾਅਦ ਹੁਣ ਚਿਰਾਗ ਪਾਸਵਾਨ ਅਤੇ ਕੰਗਨਾ ਰਣੌਤ ਕਈ ਸਾਲਾਂ ਬਾਅਦ ਸੰਸਦ ਦੇ ਬਾਹਰ ਇੱਕ ਵਾਰ ਫਿਰ ਆਹਮੋ-ਸਾਹਮਣੇ ਸਨ। ਦੋਵਾਂ ਨੇ ਇੱਕ ਦੂਜੇ ਨੂੰ ਚੋਣ ਜਿੱਤਣ ਦੀ ਵਧਾਈ ਦਿੱਤੀ ਅਤੇ ਜੱਫੀ ਵੀ ਪਾਈ। ਹੁਣ ਕੈਬਨਿਟ ਮੰਤਰੀ ਬਣੇ ਚਿਰਾਗ ਪਾਸਵਾਨ ਸੋਸ਼ਲ ਮੀਡੀਆ 'ਤੇ ਹਾਵੀ ਹਨ। ਚਿਰਾਗ ਪਾਸਵਾਨ ਬਿਹਾਰ ਦੇ ਹੋਨਹਾਰ ਨੌਜਵਾਨ ਨੇਤਾਵਾਂ 'ਚ ਗਿਣੇ ਜਾਂਦੇ ਹਨ। ਲੋਕ ਜਨਸ਼ਕਤੀ ਪਾਰਟੀ ਦੇ ਪ੍ਰਧਾਨ ਚਿਰਾਗ ਪਾਸਵਾਨ ਲੋਕਾਂ 'ਚ ਕਾਫ਼ੀ ਮਸ਼ਹੂਰ ਹਨ। ਜਦੋਂ ਤੋਂ ਚਿਰਾਗ ਪਾਸਵਾਨ 2024 ਦੀਆਂ ਲੋਕ ਸਭਾ ਚੋਣਾਂ ਜਿੱਤੇ ਹਨ, ਉਦੋਂ ਤੋਂ ਹੀ ਉਹ ਸੁਰਖੀਆਂ 'ਚ ਹਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

 


 


sunita

Content Editor

Related News