ਚਾਂਦਪੁਰ ਰੁੜਕੀ ਦਾ ਪੋਲਿੰਗ ਬੂਥ ਫੌਜੀ ਰੰਗ ''ਚ ਰੰਗਿਆ, ਵਰਦੀਧਾਰੀ ਨੌਜਵਾਨ ਕਰ ਰਹੇ ਆਕਰਸ਼ਿਤ

Thursday, May 30, 2024 - 04:50 PM (IST)

ਚਾਂਦਪੁਰ ਰੁੜਕੀ ਦਾ ਪੋਲਿੰਗ ਬੂਥ ਫੌਜੀ ਰੰਗ ''ਚ ਰੰਗਿਆ, ਵਰਦੀਧਾਰੀ ਨੌਜਵਾਨ ਕਰ ਰਹੇ ਆਕਰਸ਼ਿਤ

ਬਲਾਚੌਰ (ਬ੍ਰਹਮਪੁਰੀ)—ਬਹੁਤ ਸਾਰੀਆਂ ਲੋਕ ਸਭਾ ਚੋਣਾਂ ਅਤੇ ਵਿਧਾਨ ਸਭਾ, ਪੰਚਾਇਤੀ ਚੋਣਾਂ ਸਮੇਂ ਬੂਥ ਲੱਗੇ ਜਾਂ ਲਗਾਏ ਵੇਖੇ ਪਰ ਇਹ ਜੋ ਫੌਜੀਆਂ ਦਾ ਪੋਲਿੰਗ ਬੂਥ ਵੇਖ ਰਿਹਾ ਹਾਂ, ਇਹ ਵੇਖ ਬਹੁਤ ਖੁਸ਼ੀ ਹੋ ਰਹੀ ਹੈ । ਇਹ ਸ਼ਬਦ ਬਜ਼ੁਰਗ ਭਾਗ ਸਿੰਘ ਚੌਕੀਦਾਰ (ਕਰੀਬ 80 ਸਾਲਾ) ਨੇ 'ਜਗ ਬਾਣੀ' ਨਾਲ ਸਵੇਰੇ ਚਾਂਦਪੁਰ ਰੁੜਕੀ  ਪੋਲਿੰਗ ਬੂਥ ਉਤੇ ਗੱਲਬਾਤ ਕਰਦਿਆਂ ਕਹੇ। ਭਾਗ ਸਿੰਘ ਚੌਕੀਦਾਰ ਨੇ ਦੱਸਿਆ ਕਿ ਸਾਡੇ ਡੀ. ਸੀ., ਐੱਸ. ਡੀ. ਐੱਮ. ਤੇ ਸਰਪੰਚ ਮਗਨਰੇਗਾ ਵਰਕਰਾਂ ਅਤੇ ਵੋਟਾਂ ਪਰਚੀਆਂ ਦੇਣ ਵਾਲਿਆਂ (ਬੀ. ਐੱਲ. ਓਜ਼) ਨੇ ਜਿਸ ਤਰੀਕੇ ਨਾਲ ਇਹ ਬੂਥ ਤਿਆਰ ਕੀਤਾ, ਮੈਨੂੰ ਇੰਝ ਲੱਗਦੈ ਜਿਵੇਂ ਕੋਈ ਫੌਜੀ ਕੈਂਪ ਲੱਗ ਗਿਆ ਹੋਵੇ।

ਉਕਤ ਚੌਕੀਦਾਰ ਦੇ ਸ਼ਬਦਾਂ ਨੂੰ  ਜਦੋਂ ਅਮਲੀ ਰੂਪ ਵਿਚ ਮੀਡੀਆ ਨੇ ਪੋਲਿੰਗ ਬੂਥ ਚਾਂਦਪੁਰ ਰੁੜਕੀ ਅੰਦਰ ਜਾ ਕੇ  ਵੇਖਿਆ ਤਾਂ ਪਹਿਲਾਂ ਗੇਟ ਉਤੇ ਮੋਰਚਾ ਬਣਾਇਆ ਗਿਆ ਸੀ, ਜਿਸ ਵਿਚ ਫੌਜੀ ਵਰ੍ਹਦੀ ਧਾਰੀ ਨੌਜਵਾਨ ਬੈਠੇ ਸਨ। ਇਸ ਉਪਰੰਤ ਪੋਲਿੰਗ ਬੂਥ ਦੇ ਅੰਦਰ ਜਾਣ ਸਮੇਂ ਬ੍ਰਿਗੇਡੀਅਰ ਕੁਲਦੀਪ ਸਿੰਘ ਚਾਂਦਪੁਰੀ ਦੀਆਂ ਭਾਰਤ-ਪਾਕਿਸਤਾਨ ਯੁੱਧ ਸਮੇਂ ਦੀਆਂ ਤਸਵੀਰਾਂ ਲਗਾਈਆਂ ਹੋਈਆਂ ਸਨ ਉਸ ਤੋਂ ਬਾਅਦ ਵੱਖ-ਵੱਖ ਫੌਜੀ ਮੋਰਚਿਆਂ ਉਤੇ ਤਾਇਨਾਤ ਸਨ, ਰਾਕੇਟ ਲਾਂਚਰ ਵੀ ਲਗਾਏ ਗਏ ਸਨ। ਫੌਜੀ ਟੈਂਟ ਵੀ ਲਗਾਇਆ ਹੋਇਆ ਸੀ ਜੋ ਸੱਚਮੁੱਚ ਸ਼ਾਨਦਾਰ ਦਿਲ ਖਿਚਵਾਂ ਦ੍ਰਿਸ਼ ਪੇਸ਼ ਪੋਲਿੰਗ ਬੂਥ ਕਰ ਰਿਹਾ ਸੀ ।

ਇਹ ਵੀ ਪੜ੍ਹੋ- ਗੁਰੂ ਨਗਰੀ ਪੁੱਜੇ MP ਦੇ CM ਮੋਹਨ ਯਾਦਵ, ਕਿਹਾ- ਦੇਸ਼ ਨੂੰ ਜਦੋਂ ਵੀ ਲੋੜ ਪਈ ਪੰਜਾਬੀ ਹਮੇਸ਼ਾ ਡੱਟ ਕੇ ਖੜ੍ਹੇ ਰਹੇ

ਕੀ ਕਹਿੰਦੇ ਡਿਪਟੀ ਕਮਿਸ਼ਨਰ ਨਵਜੋਤਪਾਲ ਸਿੰਘ ਰੰਧਾਵਾ 

ਇਸ ਮੌਕੇ ਮੀਡੀਆ ਨੇ ਜਾ ਕੇ ਜਦੋਂ ਹਾਜ਼ਰ ਡਿਪਟੀ ਕਮਿਸ਼ਨਰ ਕਮ ਰਿਟਰਨਿੰਗ ਅਫਸਰ ਚੋਣਾਂ ਸ਼ਹੀਦ ਭਗਤ ਸਿੰਘ ਨਗਰ ਨਾਲ ਗੱਲ ਕੀਤੀ ਤਾਂ ਉਨ੍ਹਾਂ  ਦੱਸਿਆ ਕਿ ਲੋਕ ਸਭਾ ਚੋਣਾਂ ਸਾਡੇ ਰਾਸ਼ਟਰੀ ਤਿਉਹਾਰ ਵਾਂਗ  ਹਨ। ਇਨ੍ਹਾਂ ਚੋਣਾਂ ਨੂੰ ਅਸੀਂ ਵੋਟਰਾਂ ਲਈ ਰੌਚਕ ਕਾਰਜ ਬਣਾਉਦਿਆਂ ਚਾਂਦਪੁਰ ਰੁੜਕੀ ਦੇ ਜੰਮਪਲ 1971 ਪਾਕਿ-ਭਾਰਤ ਯੁੱਧ ਦੇ ਲੌਂਗੋਵਾਲ ਚੈਕ ਪੋਸਟ ਦੇ ਨਾਇਕ ਪਰਮਵੀਰ ਚੱਕਰ ਵਿਜੇਤਾ ਬ੍ਰਿਗੇਡੀਅਰ ਕੁਲਦੀਪ ਸਿੰਘ ਚਾਂਦਪੁਰੀ ਨੂੰ  ਯੂਨੀਕ ਪੋਲਿੰਗ ਬੂਥ ਬਣਾਕੇ ਜਿਥੇ ਯਾਦ ਕੀਤਾ ਗਿਆ, ਉਸ ਦੇ ਨਾਲ-ਨਾਲ 'ਬਾਹਦਰੀ ਅਤੇ ਵੀਰਤਾ' ਨਾਮ ਦਾ ਇਹ ਪੋਲਿੰਗ ਬੂਥ ਤਿਆਰ ਕੀਤਾ ਗਿਆ ਹੈ, ਜਿਸ ਨੂੰ  ਉਹ ਵੀ  ਦੇਖ ਕੇ ਬਹੁਤ ਖੁਸ਼ ਹੋਏ ਹਨ ।

PunjabKesari

ਕੀ ਕਹਿੰਦੇ ਐੱਸ. ਡੀ. ਐੱਮ. ਰਵਿੰਦਰ ਬਾਂਸਲ 

ਉਕਤ  ਪੋਲਿੰਗ ਬੂਥ ਨੂੰ  ਬਹਾਦਰ ਅਤੇ ਵੀਰਤਾ ਯੂਨੀਕ ਬੂਥ ਤਿਆਰ ਕਰਵਾਉਣ ਵਾਲੀ ਸ਼ਖਸੀਅਤ ਰਵਿੰਦਰ ਕੁਮਾਰ ਬਾਂਸਲ ਸਹਾਇਕ ਰਿਟਰਨਿੰਗ ਅਫਸਰ-ਕਮ ਐੱਸ. ਡੀ. ਐੱਮ. ਬਲਾਚੌਰ ਨੇ ਦੱਸਿਆ ਕਿ ਚਾਂਦਪੁਰ ਰੁੜਕੀ ਦਾ ਇਹ  ਪੋਲਿੰਗ ਬੂਥ ਜੋ ਯੂਨੀਕ ਪੋਲਿੰਗ ਬੂਥ ਦੇ ਨਾਂ ਨਾਲ ਜਾਣਿਆ ਜਾਵੇਗਾ, ਇਸ ਸਮੁੱਚੇ ਬੂਥ ਦੀ ਦਿੱਖ 'ਫੌਜੀ ਕੈਂਪ' ਵਰਗੀ ਬਣਾਉਣ  ਵਿਚ ਬੀ. ਡੀ. ਪੀ. ਓ., ਪਿੰਡ ਦੇ ਸਰਪੰਚ, ਮਗਨਰੇਗਾ ਵਰਕਰਾਂ ਦਾ ਅਹਿਮ ਯੋਗਦਾਨ ਰਿਹਾ ਅਤੇ ਇਸ ਨੂੰ  ਬਣਾਉਣ ਦੀ ਅਗਵਾਈ ਨਵਜੋਤ ਪਾਲ ਸਿੰਘ ਰੰਧਾਵਾ ਡਿਪਟੀ ਕਮਿਸ਼ਨਰ ਦੀ ਅਹਿਮ ਰਹੀ। ਉਨ੍ਹਾਂ ਦੱਸਿਆ ਕਿ ਬਾਹਰੀ ਦਿੱਖ ਫੌਜੀ ਕੈਂਪ ਵਰਗੀ ਨਹੀਂ ਸਗੋਂ ਜੋ ਦੋਵਾਂ ਬੂਥ ਉਤੇ ਪੋਲਿੰਗ  ਸਟਾਫ ਹੋਵੇਗਾ, ਉਨ੍ਹਾਂ ਨੂੰ  ਵੀ ਫੌਜੀ ਵਰਦੀਆਂ ਸਮੇਤ ਵਲੰਟੀਅਰ ਮੁਹੱਈਆ ਕੀਤੀਆਂ ਜਾਣਗੀਆਂ, ਜਿਸ ਨਾਲ ਮੁਕੰਮਲ ਇਹ ਬ੍ਰਿਗੇਡੀਅਰ ਕੁਲਦੀਪ ਸਿੰਘ ਚਾਂਦਪੁਰੀ ਬਾਰਡਰ ਫਿਲਮ ਦੇ ਹੀਰੋ ਲਈ ਸਮਰਪਿਤ ਹੈ ਤਦ ਹੀ ਉਸ ਦੇਸ਼ ਭਗਤ ਦੀ ਕੁਰਬਾਨੀ ਬਾਕੀ ਵੋਟਰਾਂ ਨੂੰ  ਯਾਦ ਕਰਵਾਈ ਜਾਵੇਗੀ, ਜਿਸ ਨਾਲ ਨੌਜਵਾਨ ਵੋਟਰ ਵਰਗ ਪ੍ਰਭਾਵਤ ਹੋਵੇਗਾ।

ਇਹ ਵੀ ਪੜ੍ਹੋ- ਦਿੱਲੀ ਦੇ CM ਕੇਜਰੀਵਾਲ ਦਾ ਅੰਮ੍ਰਿਤਸਰ 'ਚ ਜ਼ੋਰਦਾਰ ਪ੍ਰਚਾਰ, PM ਮੋਦੀ ਤੇ ਅਮਿਤ ਸ਼ਾਹ ਦੇ ਵਿੰਨ੍ਹੇ ਨਿਸ਼ਾਨੇ

ਕੀ ਕਹਿੰਦੇ ਹਨ ਪਿੰਡ ਦੇ ਨੌਜਵਾਨ ਸਰਪੰਚ ਵਿੰਦਰ ਕੁਮਾਰ 

ਪਿੰਡ ਦੇ ਨੌਜਵਾਨ ਸਰਪੰਚ ਬਿੰਦਰ ਕੁਮਾਰ ਚਾਂਦਪੁਰੀ ਅਤੇ ਚੌਧਰੀ ਹਰਦੇਵ ਸਿੰਘ  ਨੇ ਦੱਸਿਆ ਕਿ ਇਸ ਬੂਥ ਨੂੰ  ਮਾਣਯੋਗ ਡਿਪਟੀ ਕਮਿਸ਼ਨਰ ਅਤੇ ਐੱਸ. ਡੀ. ਐੱਮ. ਬਲਾਚੌਰ ਦੀ ਯੋਗ ਅਗਵਾਈ ਰਹੀ, ਜਿਸ ਨੂੰ  ਨਰਿੰਜਨਜੋਤ ਸਿੰਘ ਬੀ. ਐੱਲ. ਓਜ਼, ਟਿੰਕ ਕੁਮਾਰ ਬੀ. ਐੱਲ. ਓਜ਼, ਸਕੂਲ ਮੁਖੀ ਅੰਜੂ ਰਾਣਾ, ਅਸ਼ੋਕ ਕੁਮਾਰ ਬੀ. ਡੀ. ਪੀ. ਓ., ਹੁਸਨ ਲਾਲ ਮਗਨਰੇਗਾ ਇੰਚਾਰਜ ਦਾ ਅਹਿਮ ਯੋਗਦਾਨ ਰਿਹਾ। ਸਰਪੰਚ ਨੇ ਦੱਸਿਆ ਕਿ ਸਾਡਾ ਬਲਾਚੌਰ  ਵਿਧਾਨ ਸਭਾ ਹਲਕੇ ਦਾ ਪਹਿਲਾ ਚੋਣ ਬੂਥ ਹੋਣ ਕਰਕੇ ਇਸ ਦੀ ਮਹੱਤਤਾ ਹੋਰ ਵੱਧ ਜਾਂਦੀ ਹੈ ।

ਫੌਜੀ ਰੰਗ ਵਿਚ ਰੰਗਣ ਵਾਲੀ ਟੀਮ

ਇਸ ਮੌਕੇ ਹਾਜ਼ਰ ਬ੍ਰਿਗੇਡੀਅਰ ਲਖਵੀਰ ਸਿੰਘ ਬਾਜਵਾ ਅਤੇ ਰੀਤੂ ਰਨੌਤ ਟੀਮ ਲੀਡਰ ਨੇ ਦੱਸਿਆ ਕਿ ਜੋ ਫੌਜੀ ਵਰਦੀ ਧਾਰੀ ਨੌਜਵਾਨ ਇਸ ਬੂਥ 'ਤੇ ਹਨ। ਇਹ ਸਾਰੇ ਬੀ. ਟੈੱਕ ਦੇ ਵਿਦਿਆਰਥੀ ਲੈਮਰਿਨ ਸਕਿੱਲ ਯੂਨੀਵਰਸਿਟੀ ਰੋਪੜ ਦੇ ਹਨ। ਇਨ੍ਹਾਂ ਵਲੋਂ ਐਰੀ ਦਮਨ ਟੀਮ ਲੀਡਰ ਅਨੀਤਾ ਕੁਮਾਰੀ ਪ੍ਰਬੰਧਕ ਆਦਿ ਦੁਆਰਾ ਤਿਆਰ ਕੀਤੇ ਗਏ ਫੌਜੀ ਬੈਰਕਾਂ ਨੂੰ  ਬਾਹਰੋਂ ਫੌਜੀ ਦਿੱਖ ਪ੍ਰਦਾਨ ਕੀਤੀ ਹੈ। ਉਕਤ ਸਾਰੇ  ਵੱਖ-ਵੱਖ ਪਹਿਲੂਆਂ ਨੂੰ  ਦੇਖ ਕੇ ਚਾਂਦਪੁਰ ਰੁੜਕੀ ਦੇ ਪੋਲਿੰਗ ਬੂਥ ਸਰਕਾਰੀ ਹਾਈ ਸਕੂਲ  ਚਾਂਦਪੁਰ ਰੁੜਕੀ ਦਾ ਦ੍ਰਿਸ਼ ਬਹੁਤ ਮਨਮੋਹਕ ਬਣ ਗਿਆ ਹੈ ਜੋ ਵੋਟਰਾਂ ਦੇ ਨਾਲ-ਨਾਲ ਹੋਰਾਂ ਨੂੰ ਵੀ ਆਕਰਸ਼ਿਤ ਕਰੇਗਾ । ਇਸ ਬੂਥ 'ਤੇ ਅਸਲੀ ਫੌਜੀ ਟਰੱਕ ਵੀ ਦੋ ਖੜੇ ਦੇਖਣ ਨੂੰ ਮਿਲਣਗੇ । ਪਿੰਡ ਦੇ ਗੁਰਬਚਨ ਚਾਂਦਪੁਰੀ , ਪਰਮਜੀਤ ਭੋਲੀ ਪੰਚ ਆਦਿ ਨੇ ਉਕਤ ਲਈ ਪਰਸ਼ਾਸ਼ਨ ਅਤੇ ਪਿੰਡ ਦੀ ਟੀਮ ਦਾ ਧੰਨਵਾਦ ਕੀਤਾ ।

ਇਹ ਵੀ ਪੜ੍ਹੋ- ਫਿਰੋਜ਼ਪੁਰ 'ਚ ਵਪਾਰੀਆਂ ਦੀ ਮੀਟਿੰਗ ਦੌਰਾਨ ਗਰਜ਼ੇ CM ਕੇਜਰੀਵਾਲ-ਜੇਕਰ 13 MP ਦਿਓਗੇ ਤਾਂ ਮਸਲੇ ਹੱਲ ਹੋਣਗੇ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Shivani Bassan

Content Editor

Related News