ਭਾਰ ਘੱਟ ਕਰਨ ਲਈ ਜਾਣੋ 'ਪਾਣੀ' ਪੀਣ ਦਾ ਸਹੀ ਢੰਗ; ਭੁੱਖ ਵੀ ਲੱਗੇਗੀ ਘੱਟ

Thursday, Jul 23, 2020 - 03:10 PM (IST)

ਭਾਰ ਘੱਟ ਕਰਨ ਲਈ ਜਾਣੋ 'ਪਾਣੀ' ਪੀਣ ਦਾ ਸਹੀ ਢੰਗ; ਭੁੱਖ ਵੀ ਲੱਗੇਗੀ ਘੱਟ

ਜਲੰਧਰ - ਪਾਣੀ ਪੀਣਾ ਸਾਡੇ ਸਰੀਰ ਲਈ ਕਿੰਨਾ ਕੁ ਮਹੱਤਵਪੂਰਣ ਹੈ, ਇਸ ਦੇ ਬਾਰੇ ਸਭ ਜਾਣਦੇ ਹਨ। ਪਰ ਕੀ ਤੁਸੀਂ ਭਾਰ ਘਟਾਉਣ ਲਈ ਪਾਣੀ ਪੀਣ ਦਾ ਸਹੀ ਫਾਰਮੂਲਾ ਜਾਣਦੇ ਹੋ? ਪਾਣੀ ਨੂੰ ਸਮੇਂ ਸਿਰ ਅਤੇ ਸਹੀ ਢੰਗ ਨਾਲ ਪੀਣ ਨਾਲ ਭਾਰ ਘਟਾਉਣ ਵਿਚ ਬਹੁਤ ਮਦਦ ਮਿਲਦੀ ਹੈ। ਸਿਰਫ ਇਹ ਹੀ ਨਹੀਂ, ਸਗੋਂ ਪੀਣ ਵਾਲੇ ਪਾਣੀ ਦਾ ਸਹੀ ਨੁਸਖਾ ਵਾਰ-ਵਾਰ ਲੱਗਣ ਵਾਲੀ ਭੁੱਖ ਨੂੰ ਵੀ ਕੰਟਰੋਲ ਵਿਚ ਕਰਨ ਦਾ ਕੰਮ ਕਰਦਾ ਹੈ। ਹਰ ਰੋਜ਼ ਦਿਨ ਵਿਚ ਘੱਟੋ-ਘੱਟ 8 ਗਿਲਾਸ ਪਾਣੀ, ਯਾਨਿ 240 ਮਿਲੀਲੀਟਰ ਪਾਣੀ ਪੀਣਾ ਚਾਹੀਦਾ ਹੈ। ਅੱਜ ਅਸੀਂ ਤੁਹਾਨੂੰ ਪਾਣੀ ਪੀਣ ਨਾਲ ਭਾਰ ਘੱਟ ਹੋਣ ਦੇ ਸੌਖੇ ਢੰਗ ਦੱਸਣ ਜਾ ਰਹੇ ਹਾਂ, ਜਿਨ੍ਹਾਂ ਦੀ ਵਰਤੋਂ ਕਰਕੇ ਤੁਹਾਨੂੰ ਫਾਇਦਾ ਹੋਵੇਗਾ...

ਪਾਣੀ ਪੀਣ ਦਾ ਸਹੀ ਫਾਰਮੂਲਾ
ਬੱਚਿਆਂ ’ਤੇ ਕੀਤੇ ਗਏ ਸ਼ੋਧ ਵਿਚ ਪਾਇਆ ਗਿਆ ਹੈ ਕਿ ਠੰਡਾ ਪਾਣੀ ਪੀਣ ਨਾਲ ਕੈਲੋਰੀ ਬਰਨ ਕਰਨ ’ਚ 25 ਫੀਸਦੀ ਮਦਦ ਮਿਲਦੀ ਹੈ। ਨਾਲ ਹੀ ਹਰ 10 ਮਿੰਟ ਬਾਅਦ ਇਕ ਕੱਪ ਪਾਣੀ ਪੀਣਾ ਚਾਹੀਦਾ ਹੈ। ਇਸ ਨਾਲ ਸਰੀਰ ਵਿਚ ਐਨਰਜ਼ੀ ਬਣੀ ਰਹਿੰਦੀ ਹੈ, ਜਿਸ ਨਾਲ ਭਾਰ ਘਟਾਉਣ ਵਿਚ ਮਦਦ ਮਿਲਦੀ ਹੈ। 

ਯੋਗ ਵਧਾਏ ਖ਼ੂਬਸੂਰਤੀ, ਲੰਬੇ ਸਮੇਂ ਤੱਕ ਬਰਕਰਾਰ ਰੱਖੇ ਚਿਹਰੇ ਦਾ ਨਿਖਾਰ

PunjabKesari

ਜਾਣੋ ਕਿਉਂ ਫਾਇਦੇਮੰਦ ਹੈ ਇਹ ਫਾਰਮੂਲਾ?
ਦਰਅਸਲ, ਪਾਣੀ ਪੀਣ ਨਾਲ ਸਰੀਰ ਦੇ ਸਾਰੇ ਅੰਗ ਸਹੀ ਤਰੀਕੇ ਨਾਲ ਕੰਮ ਕਰਨ ਲੱਗ ਜਾਂਦੇ ਹਨ, ਜਿਸ ਨਾਲ ਸਰੀਰ ’ਚ ਬਣਨ ਵਾਲੀ ਫੈਟ ਬਰਨ ਹੋਣ ਲੱਗ ਪੈਂਦੀ ਹੈ। ਜੇਕਰ ਤੁਸੀਂ ਵੀ ਭਾਰ ਘਟਾਉਣ ਦੇ ਬਾਰੇ ਸੋਚ ਰਹੇ ਹੋ ਤਾਂ ਹਰ 10 ਮਿੰਟ ਬਾਅਦ ਇਕ ਕੱਪ ਪਾਣੀ ਪੀਓ। ਇਕ ਗੱਲ ਦਾ ਖਾਸ ਤੌਰ ’ਤੇ ਧਿਆਨ ਰੱਖੋ ਕਿ ਇਕ ਘੁੱਟ ਪਾਣੀ ਪੀਣ ਦੀ ਥਾਂ ਸਿਪ-ਸਿਪ ਕਰਕੇ ਪੀਓ, ਇਸ ਨਾਲ ਜ਼ਿਆਦਾ ਫਾਇਦਾ ਹੋਵੇਗਾ।

ਬਜ਼ੁਰਗ ਤਾਂ ਪਿਆਰ ਦੇ ਭੁੱਖੇ ਹੁੰਦੇ ਹਨ, ਉਨ੍ਹਾਂ ਨੂੰ ਬੋਝ ਨਾ ਸਮਝੋ

PunjabKesari

ਰੋਜ਼ਾਨਾ ਕਿੰਨਾ ਪੀਣਾ ਚਾਹੀਦਾ ਹੈ ਪਾਣੀ?
ਰੋਜ਼ਾਨਾ 2 ਲੀਟਰ ਪਾਣੀ ਪੀਣਾ ਚਾਹੀਦਾ ਹੈ ਪਰ ਰਿਸਰਚ ਮੁਤਾਬਕ ਭਾਰ ਘਟਾਉਣ ਲਈ ਤੁਸੀਂ 4 ਦੇ ਕਰੀਬ ਲੀਟਰ ਪਾਣੀ ਪੀ ਸਕਦੋ ਹੋ। ਇਹ ਤੁਹਾਡੀ ਫਿਟਨੈੱਸ ਦੇ ਪੱਧਰ, ਸਰੀਰ ਦੇ ਆਕਾਰ, ਡਾਈਟ ਅਤੇ ਨੀਂਦ 'ਤੇ ਨਿਰਭਰ ਕਰਦਾ ਹੈ। ਇਸ ਦੇ ਇਲਾਵਾ ਜਿੰਨਾ ਤੁਹਾਡਾ ਭਾਰ ਹੋਵੇ, ਉਸ ਦੇ ਮੁਤਾਬਕ ਹੀ ਪਾਣੀ ਪੀਓ। ਇਸ ਦੇ ਨਾਲ ਹੀ ਇਸ ਗੱਲ ਦਾ ਧਿਆਨ ਰੱਖੋ ਕਿ ਜੂਸ, ਕੌਫੀ, ਚਾਹ ਅਤੇ ਫਲ ਖਾਣ ਨਾਲ ਸਰੀਰ 'ਚ ਪਾਣੀ ਦਾ ਵਾਧਾ ਹੁੰਦਾ ਹੈ, ਜਿਸ ਕਰਕੇ ਧਿਆਨ ਨਾਲ ਪਾਣੀ ਪੀਣਾ ਚਾਹੀਦਾ ਹੈ। ਇਸ ਦੇ ਲਈ ਤੁਸੀਂ ਐਕਸਪਰਟ ਦੀ ਰਾਏ ਵੀ ਸਕਦੇ ਹੋ। 

ਤੁਹਾਨੂੰ ਵੀ ਆਉਂਦਾ ਹੈ ਹੱਦ ਤੋਂ ਵੱਧ ਗੁੱਸਾ, ਤਾਂ ਅਪਣਾਓ ਇਹ ਤਰੀਕੇ

ਪਿਆਸ ਨਹੀਂ, ਭੁੱਖ ਲੱਗਣ ’ਤੇ ਪੀਓ 1 ਕੱਪ ਪਾਣੀ
ਭੁੱਖ ਅਤੇ ਪਿਆਸ ਦੋਵੇਂ ਵੱਖੋ-ਵੱਖਰੀਆਂ ਚੀਜ਼ਾਂ ਹਨ। ਪਿਆਸ ਲੱਗਣ ’ਚੇ ਹੀ ਜ਼ਰੂਰੀ ਨਹੀਂ ਕਿ ਤੁਸੀਂ ਪਾਣੀ ਪੀਓ, ਸਗੋਂ ਜੇਕਰ ਤੁਹਾਨੂੰ ਭੁੱਖ ਲੱਗੀ ਹੈ ਤਾਂ ਤੁਹਾਨੂੰ 1 ਕੱਪ ਪਾਣੀ ਪੀਣਾ ਚਾਹੀਦਾ ਹੈ। ਅਜਿਹਾ ਕਰਨ ਨਾਲ ਭੁੱਖ ਕੰਟਰੋਲ ’ਚ ਰਹਿੰਦੀ ਹੈ ਅਤੇ ਤੁਹਾਡੀ ਜ਼ਿਆਦਾ ਖਾਣ ਦੀ ਆਦਤ ਹੋਲੀ-ਹੋਲੀ ਘੱਟ ਹੋਣ ਲੱਗ ਪੈਂਦੀ ਹੈ। ਖੋਜ ਅਨੁਸਾਰ ਰੋਜ਼ਾਨਾ ਭੋਜਨ ਕਰਨ ਤੋਂ ਪਹਿਲਾਂ 1 ਕੱਪ ਪਾਣੀ ਪੀਣ ਨਾਲ 12 ਹਫਤਿਆਂ ਵਿੱਚ 2 ਕਿੱਲੋ ਭਾਰ ਘੱਟ ਕੀਤਾ ਜਾ ਸਕਦਾ ਹੈ।  

PunjabKesari

ਭੁੱਖ ਦੀ ਲਾਲਸਾ ਲੱਗਣ ’ਤੇ ਵੀ ਅਪਣਾਓ ਇਹ ਢੰਗ
ਜੇਕਰ ਤੁਹਾਨੂੰ ਵਾਰ-ਵਾਰ ਭੁੱਖ ਲੱਗ ਰਹੀ ਹੈ ਤਾਂ ਤੁਸੀਂ ਪਾਣੀ ਪੀ ਸਕਦੇ ਹੋ। ਰੋਜ਼ਾਨਾ ਅਜਿਹਾ ਕਰਨ ਨਾਲ ਭੁੱਖ ਦੀ ਲਾਲਸਾ ਘੱਟ ਹੋ ਜਾਂਦੀ ਹੈ। ਪਾਣੀ ਪੀਣ ਨਾਲ ਤੁਹਾਡਾ ਮਨ ਭਰ ਜਾਂਦਾ ਹੈ ਅਤੇ ਭੁੱਖ ਨਹੀਂ ਲੱਗਦੀ।

ਹਰ ਤੀਵੀਂ ਆਪਣੇ ਪਤੀ ਤੋਂ ਕੁੱਝ ਖ਼ਾਸ ਗੱਲਾਂ ਦੀ ਕਰਦੀ ਹੈ ਉਮੀਦ, ਜਾਣੋ ਕਿਹੜੀਆਂ

PunjabKesari

ਨਾਸ਼ਤਾ ਕਰਨ ਤੋਂ ਪਹਿਲਾਂ ਵੀ ਪੀਓ ਪਾਣੀ
ਖੋਜ ਅਨੁਸਾਰ ਸਵੇਰ ਦੇ ਸਮੇਂ ਖਾਣਾ ਖਾਣ ਤੋਂ ਅਧਾ ਘੰਟਾ ਪਹਿਲਾ 2 ਕੱਪ ਪਾਣੀ ਪੀਣਾ ਚਾਹੀਦਾ ਹੈ। ਵਾਰ-ਵਾਰ ਖਾਣ ਦੀ ਥਾਂ ਲੋੜ ਤੋਂ ਵੱਧ ਪਾਣੀ ਪੀਓ, ਇਸ ਨਾਲ ਮੋਟਾਪਾ ਘੱਟ ਕਰਨ ਵਿਚ ਬਹੁਤ ਮਿਲਦੀ ਹੈ। ਅਜਿਹਾ ਕਰਨ ਨਾਲ 13 ਫੀਸਦੀ ਕੈਲੋਰੀ ਬਰਨ ਹੁੰਦੀ ਹੈ, ਜਿਸ ਨਾਲ ਭਾਰ ਸੌਖੇ ਢੰਗ ਨਾਲ ਘੱਟ ਜਾਂਦਾ ਹੈ।

PunjabKesari


author

rajwinder kaur

Content Editor

Related News