ਇਹ ਸੁਪਰਮਾਡਲ ਰੇਤ ਨਾਲ ਧੋਂਦੀ ਹੈ ਆਪਣਾ ਚਿਹਰਾ, ਜਾਣੋ ਕਿਉਂ

05/22/2017 1:05:37 PM

ਨਵੀਂ ਦਿੱਲੀ— ਤੁਸੀਂ ਆਪਣੇ ਚਿਹਰੇ ਨੂੰ ਧੋਣ ਲਈ ਕਈ ਤਰ੍ਹਾਂ ਦੇ ਸਾਬਣ ਅਤੇ ਫੇਸਵਾਸ਼ ਦੀ ਵਰਤੋਂ ਕਰਦੋ ਹੋ ਪਰ ਕੀ ਤੁਸੀਂ ਕਦੇ ਰੇਤ ਨਾਲ ਆਪਣਾ ਚਿਹਰਾ ਧੋਤਾ ਹੈ? ਤੁਹਾਨੂੰ ਸੁਣ ਕੇ ਥੋੜ੍ਹਾ ਅਜੀਬ ਲੱਗੇਗਾ ਪਰ ਇਹ ਸੱਚ ਹੈ ਕਿ ਸੁਪਰਮਾਡਲ ''ਮਿਰਾਂਡਾ ਕੇਰ'' ਜਦੋਂ ਵੀ ਸਮੁੰਦਰੀ ਤੱਟ ''ਤੇ ਹੁੰਦੀ ਹੈ ਆਪਣਾ ਚਿਹਰਾ ਰੇਤ ਨਾਲ ਧੋਂਦੀ ਹੈ।
ਮਿਰਾਂਜਾ ਕੇਰ ਨੇ ਵੇਬਸਾਈਟ ''ਯੋਗ ਡਾਟ ਕਾਮ'' ਨੂੰ ਦੱਸਿਆ ਕਿ, ''''ਆਸਟ੍ਰੇਲੀਆਈ ਲੋਕ ਸਾਫ, ਸਿਹਤਮੰਦ, ਤਾਜ਼ਾ ਸਕਿਨ ਅਤੇ ਖਿੱਲਰੇ ਵਾਲ ਪਸੰਦ ਕਰਦੇ ਹਨ। ਅਸੀਂ ਕੁਦਰਤੀ ਸੁੰਦਰਤਾ ਨੂੰ ਅਪਨਾਉਂਦੇ ਹਾਂ ਅਤੇ ਮੈਨੂੰ ਲੱਗਦਾ ਹੈ ਕਿ ਐਕਟਿਵ ਹੇਅਰ ਸਟਾਈਲ ਲਈ ਅਤੇ ਬਾਹਰ ਕੰਮ ਕਰਨ ''ਤੇ ਇਸ ਤਰ੍ਹਾਂ ਕਰਨਾ ਠੀਕ ਵੀ ਹੈ।''''
ਕੇਰ ਮੁਤਾਬਕ ਜਦੋਂ ਵੀ ਉਹ ਆਸਟ੍ਰੇਲੀਆ ''ਚ ਆਪਣੇ ਘਰ ਹੁੰਦੀ ਹੈ ਅਤੇ ਸਮੁੰਦਰ ''ਚ ਤੈਰਾਕੀ ਕਰਨ ਪਿੱਛੋਂ ਬਾਹਰ ਆਉਂਦੀ ਹੈ ਤਾਂ ਰੇਤ ਨਾਲ ਆਪਣਾ ਚਿਹਰਾ ਸਾਫ ਕਰਦੀ ਹੈ। ਕਿਉਂਕਿ ਸਮੁੰਦਰ ਦਾ ਪਾਣੀ ਨਮਕੀਨ ਹੁੰਦਾ ਹੈ ਇਸ ਲਈ ਕੇਰ ਬਾਹਰ ਆ ਕੇ ਅਜਿਹਾ ਕਰਦੀ ਹੈ। ਇਸ ਤਰ੍ਹਾਂ ਕਰਨ ਨਾਲ ਮ੍ਰਿਤ ਸਕਿਨ ਨਿਕਲ ਜਾਂਦੀ ਹੈ ਅਤੇ ਸਮੁੰਦਰ ਦਾ ਪਾਣੀ ਸਰੀਰ ਦੀ ਗੰਦਗੀ ਨੂੰ ਸਾਫ ਕਰਦਾ ਹੈ।
ਵੇਬਸਾਈਟ ''ਫੀਮੇਲਫਰਸਟ ਡਾਟ ਕਾ ਡਾਟ ਯੂ. ਕੇ.'' ਮੁਤਾਬਕ ਜਦੋਂ ਕੇਰ ਸਮੁੰਦਰ ਕੋਲ ਨਹੀਂ ਹੁੰਦੀ ਤਾਂ ਉਹ ਆਪਣੇ ਸਰੀਰ ਦੇ ਜ਼ਹਿਰੀਲੇ ਪਦਾਰਥ ਕੱਢਣ ਲਈ ਬੇਕਿੰਗ ਸੋਡਾ ਅਤੇ ਸਮੁੰਦਰੀ ਨਮਕ ਯੁਕਤ ਪਾਣੀ ਨਾਲ ਨਹਾਉਂਦੀ ਹੈ। ਕੇਰ ਮੁਤਾਬਕ ਇਸ ਤਰ੍ਹਾਂ ਕਰਨ ਨਾਲ ਸਕਿਨ ਚੰਗੀ ਰਹਿੰਦੀ ਹੈ ਅਤੇ ਥਕਾਵਟ ਵੀ ਉੱਤਰ ਜਾਂਦੀ ਹੈ।

Related News