ਹੈਰਾਨੀਜਨਕ! ਪਤੀ ਦੀ ਬਜਾਏ ਸੱਸ ਨਾਲ ਰਹਿਣਾ ਚਾਹੁੰਦੀ ਹੈ ਨੂੰਹ, ਜਾਣੋ ਪੂਰਾ ਮਾਮਲਾ

Sunday, Apr 28, 2024 - 05:26 PM (IST)

ਹੈਰਾਨੀਜਨਕ! ਪਤੀ ਦੀ ਬਜਾਏ ਸੱਸ ਨਾਲ ਰਹਿਣਾ ਚਾਹੁੰਦੀ ਹੈ ਨੂੰਹ, ਜਾਣੋ ਪੂਰਾ ਮਾਮਲਾ

ਬੁਲੰਦਸ਼ਹਿਰ- ਉੱਤਰ ਪ੍ਰਦੇਸ਼ ਦੇ ਬੁਲੰਦਸ਼ਹਿਰ 'ਚ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ ਵਿਆਹੁਤਾ ਆਪਣੇ ਪਤੀ ਦੀ ਬਜਾਏ ਸੱਸ ਨਾਲ ਰਹਿਣਾ ਚਾਹੁੰਦੀ ਹੈ। ਸੱਸ ਦਾ ਦੋਸ਼ ਹੈ ਕਿ ਉਸ ਦੀ ਨੂੰਹ ਉਸ ਨੂੰ ਸਰੀਰਕ ਸੰਬੰਧ ਬਣਾਉਣ ਲਈ ਵੀ ਕਹਿੰਦੀ ਹੈ। ਨੂੰਹ ਦੀਆਂ ਅਜਿਹੀਆਂ ਹਰਕਤਾਂ ਤੋਂ ਪਰੇਸ਼ਾਨ ਹੋ ਕੇ ਔਰਤ ਨੇ ਪੁਲਸ ਨੂੰ ਸ਼ਿਕਾਇਤ ਕੀਤੀ ਹੈ। ਜਾਣਕਾਰੀ ਅਨੁਸਾਰ, ਸੱਸ ਨੇ ਆਪਣੀ ਨੂੰਹ ਦੀ ਸ਼ਿਕਾਇਤ ਐੱਸ.ਐੱਸ.ਪੀ. ਦਫ਼ਤਰ ਪਹੁੰਚ ਕੇ ਕੀਤੀ ਹੈ। ਪੀੜਤ ਔਰਤ ਪਹਿਲੇ ਬੁਲੰਦਸ਼ਹਿਰ ਦੇ ਕੁਰਾਵਲੀ ਪਿੰਡ 'ਚ ਰਹਿੰਦੀ ਸੀ ਪਰ ਹੁਣ ਦਿੱਲੀ ਦੇ ਕਰਾਵਲ ਨਗਰ 'ਚ ਰਹਿੰਦੀ ਹੈ। ਇਸ ਔਰਤ ਦਾ ਇਕ ਪੁੱਤ ਅਤੇ ਇਕ ਧੀ ਹੈ। ਪੁੱਤ ਦਾ ਵਿਆਹ 2 ਸਾਲ ਪਹਿਲਾਂ ਬੁਲੰਦਸ਼ਹਿਰ ਦੇ ਖਾਨਪੁਰ ਖੇਤਰ ਦੇ ਇਕ ਪਿੰਡ 'ਚ ਹੋਇਆ। ਵਿਆਹ ਤੋਂ ਬਾਅਦ ਸਹੁਰੇ ਪਹੁੰਚੀ ਨੂੰਹ ਨੇ ਸੱਸ ਨਾਲ ਅਜੀਬੋ-ਗਰੀਬ ਹਰਕਤ ਕਰਨੀ ਸ਼ੁਰੂ ਕਰ ਦਿੱਤੀ। ਸੱਸ ਦਾ ਕਹਿਣਾ ਹੈ ਕਿ ਨੂੰਹ ਉਸ ਨਾਲ ਪਤੀ-ਪਤਨੀ ਵਾਲੇ ਰਿਸ਼ਤੇ ਰੱਖਣਾ ਚਾਹੁੰਦੀ ਹੈ। ਜਦੋਂ ਮਨ੍ਹਾ ਕਰਦੇ ਹਾਂ ਤਾਂ ਜਾਨੋਂ ਮਾਰਨ ਦੀ ਧਮਕੀ ਦਿੰਦੀ ਹੈ। ਨਸ਼ੀਲੀ ਦਵਾਈ ਖੁਆ ਕੇ ਅਸ਼ਲੀਲ ਵੀਡੀਓ ਬਣਾਉਣ ਅਤੇ ਉਸ ਦੀ ਜਨਤਕ ਕਰਨ ਦੀ ਧਮਕੀ ਵੀ ਦਿੰਦੀ ਹੈ। ਇਸ ਦੇ ਨਾਲ ਖ਼ੁਦ ਖ਼ੁਦਕੁਸ਼ੀ ਕਰਨ ਵਰਗੀ ਧਮਕੀ ਵੀ ਦਿੰਦੀ ਹੈ।

ਸੱਸ ਨੇ ਕਿਹਾ ਕਿ ਨੂੰ ਕਹਿੰਦੀ ਹੈ ਕਿ ਤੂੰ ਆਪਣੇ ਪੁੱਤ ਅਤੇ ਪਤੀ ਤੋਂ ਵੱਖ ਹੋ ਜਾ ਅਤੇ ਮੇਰੇ ਨਾਲ ਰਹਿ। ਮੈਂ ਤੈਨੂੰ ਸਹੀ ਰੱਖਾਂਗੀ। ਮੇਰੇ ਨਾਲ ਸਰੀਰਕ ਸੰਬੰਧ ਬਣਾਓ, ਜਦੋਂ ਉਸ ਨੂੰ ਸਮਝਾਉਂਦੇ ਜਾਂ ਮਨਾਂ ਕਰਦੇ ਹਾਂ ਤਾਂ ਉਹ ਮੋਬਾਇਲ 'ਤੇ ਤਰ੍ਹਾਂ-ਤਰ੍ਹਾਂ ਦੀਆਂ ਅਸ਼ਲੀਲ ਵੀਡੀਓ ਦਿਖਾ ਕੇ ਦਬਾਅ ਬਣਾਉਂਦੀ ਹੈ ਕਿ ਪੂਰੀ ਦੁਨੀਆ 'ਚ ਸਭ ਕੁਝ ਹੋ ਰਿਹਾ ਹੈ। ਤੂੰ ਵੀ ਮੇਰੇ ਨਾਲ ਇੰਝ ਹੀ ਰਿਸ਼ਤਾ ਰੱਖ। ਸੱਸ ਨੇ ਸ਼ਿਕਾਇਤ ਕਰ ਕੇ ਕਿਹਾ ਕਿ ਨੂੰਹ ਦਾ ਕਹਿਣਾ ਸੀ ਕਿ ਮੈਂ ਤੈਨੂੰ ਜਦੋਂ ਪਹਿਲੀ ਵਾਰ ਦੇਖਿਆ ਸੀ ਤਾਂ ਤੂੰ ਪਸੰਦ ਆ ਗਈ ਸੀ। ਇਸ ਲਈ ਮੈਂ ਤੇਰੇ ਪੁੱਤ ਨਾਲ ਵਿਆਹ ਕੀਤਾ। ਮੈਂ ਤੇਰੇ ਨਾਲ ਰਹਿਣਾ ਸੀ। ਪੀੜਤ ਔਰਤ ਨੇ ਸ਼ਿਕਾਇਤ 'ਚ ਕਿਹਾ ਕਿ ਨੂੰ ਉਸ ਨੂੰ ਧਮਕੀ ਦਿੰਦੀ ਹੈ ਕਿ ਜੇਕਰ ਪਤੀ ਉਸ ਕੋਲ ਆਇਆ ਤਾਂ ਜਬਰ ਜ਼ਿਨਾਹ ਦੇ ਮੁਕੱਦਮੇ 'ਚ ਫਸਾ ਦੇਵੇਗੀ। ਹੁਣ ਜੇਕਰ ਨੂੰਹ ਨੂੰ ਵੱਖ ਕਰਨ ਦੀ ਗੱਲ ਕਰਦੇ ਹਾਂ ਤਾਂ ਉਹ ਅਤੇ ਉਸ ਦੇ ਮਾਤਾ-ਪਿਤਾ ਵੱਖ ਹੋਣ ਦੇ ਨਾਂ 'ਤੇ 20 ਲੱਖ ਰੁਪਏ ਦੀ ਮੰਗ ਕਰ ਰਹੇ ਹਨ। 

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇       

https://whatsapp.com/channel/0029Va94hsaHAdNVur4L170e


author

DIsha

Content Editor

Related News