ਅਨੁਸ਼ਕਾ ਸ਼ਰਮਾ ਜਾਂ ਵਿਰਾਟ ਕੋਹਲੀ, ਕਿਸ ਨਾਲ ਮਿਲਦਾ ਹੈ ਪੁੱਤਰ ਅਕਾਯ ਦਾ ਚਿਹਰਾ?

Wednesday, Apr 17, 2024 - 04:38 PM (IST)

ਅਨੁਸ਼ਕਾ ਸ਼ਰਮਾ ਜਾਂ ਵਿਰਾਟ ਕੋਹਲੀ, ਕਿਸ ਨਾਲ ਮਿਲਦਾ ਹੈ ਪੁੱਤਰ ਅਕਾਯ ਦਾ ਚਿਹਰਾ?

ਨਵੀਂ ਦਿੱਲੀ (ਬਿਊਰੋ) : ਬਾਲੀਵੁੱਡ ਦੀ ਪ੍ਰਤਿਭਾਸ਼ਾਲੀ ਅਦਾਕਾਰਾ ਅਨੁਸ਼ਕਾ ਸ਼ਰਮਾ ਆਪਣੇ ਪੁੱਤਰ ਅਕਾਯ ਦੇ ਜਨਮ ਤੋਂ ਬਾਅਦ ਸੋਸ਼ਲ ਮੀਡੀਆ ਤੋਂ ਵੀ ਲਗਪਗ ਦੂਰ ਹੈ। ਉਸ ਦੀ ਨਿੱਜੀ ਜਾਂ ਪੇਸ਼ੇਵਰ ਜ਼ਿੰਦਗੀ ਬਾਰੇ ਬਹੁਤ ਘੱਟ ਚੀਜ਼ਾਂ ਸਾਹਮਣੇ ਆਈਆਂ ਹਨ। ਹਾਲਾਂਕਿ, ਹੁਣ ਅਨੁਸ਼ਕਾ ਸ਼ਰਮਾ ਫਿਰ ਭਾਰਤ ਵਾਪਸ ਆ ਗਈ ਹੈ। 

ਦੱਸ ਦਈਏ ਕਿ ਅਨੁਸ਼ਕਾ ਸ਼ਰਮਾ ਭਾਰਤ ਪਰਤ ਆਈ ਹੈ। ਇਹ ਜਾਣਕਾਰੀ ਮੰਗਲਵਾਰ ਯਾਨੀਕਿ ਬੀਤੇ ਦਿਨੀਂ ਸਾਹਮਣੇ ਆਈ ਸੀ। ਉਹ ਆਪਣੇ ਦੋ ਬੱਚਿਆਂ (ਵਾਮਿਕਾ ਅਤੇ ਅਕਾਯ) ਨਾਲ ਭਾਰਤ ਵਾਪਸ ਆ ਗਈ ਹੈ। ਇਸ ਦੌਰਾਨ ਅਨੁਸ਼ਕਾ ਆਪਣੇ ਪੁੱਤਰ ਨੂੰ ਗੋਦ 'ਚ ਚੁੱਕੀ ਨਜ਼ਰ ਆਈ।  

ਇਹ ਖ਼ਬਰ ਵੀ ਪੜ੍ਹੋ -  ਗੋਲੀਬਾਰੀ ਤੋਂ ਪਹਿਲਾਂ ਸਲਮਾਨ ਦੇ ਘਰ ਬਾਹਰ 3 ਵਾਰ ਹੋਈ ਸੀ ‘ਰੇਕੀ’, ਦੋਸ਼ੀ ਜਲੰਧਰ ਤੋਂ ਕਿਵੇਂ ਪਹੁੰਚਿਆ ਮੁੰਬਈ?

ਇਸ ਦੌਰਾਨ ਅਨੁਸ਼ਕਾ ਨੇ ਮਾਸਕ ਪਾਇਆ ਹੋਇਆ ਸੀ। ਉਨ੍ਹਾਂ ਨੇ ਇਸ ਗੱਲ ਦਾ ਖ਼ਾਸ ਧਿਆਨ ਰੱਖਿਆ ਕਿ ਉਨ੍ਹਾਂ ਦੇ ਪੁੱਤਰ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਨਾ ਜਾਵੇ। ਅਦਾਕਾਰਾ ਨੇ ਪਾਪਰਾਜ਼ੀ ਨੂੰ ਅਕਾਯ ਦੀ ਇੱਕ ਝਲਕ ਦਿਖਾਈ ਪਰ ਇਸ ਨੂੰ ਜਨਤਕ ਤੌਰ 'ਤੇ ਦਿਖਾਉਣ ਤੋਂ ਇਨਕਾਰ ਕਰ ਦਿੱਤਾ। ਹਾਲਾਂਕਿ ਅਨੁਸ਼ਕਾ ਦੇ ਪ੍ਰਸ਼ੰਸਕ ਉਨ੍ਹਾਂ ਦੇ ਭਾਰਤ ਪਰਤਣ ਦੀ ਖ਼ਬਰ ਤੋਂ ਜ਼ਰੂਰ ਖੁਸ਼ ਹਨ। ਦੱਸਿਆ ਜਾ ਰਿਹਾ ਹੈ ਕਿ ਅਨੁਸ਼ਕਾ ਸ਼ਰਮਾ ਦਾ ਬੇਟਾ ਅਕਾਯ ਬਿਲਕੁਲ ਮਾਂ ਵਰਗਾ ਦਿਖਾਈ ਦਿੰਦਾ ਹੈ। 

ਇਹ ਖ਼ਬਰ ਵੀ ਪੜ੍ਹੋ - ਰੁਬੀਨਾ ਦਿਲੈਕ ਦੀ ਜੁੜਵਾ ਧੀ ਨਾਲ ਵਾਪਰਿਆ ਵੱਡਾ ਹਾਦਸਾ, ਕਿਹਾ- ਮੇਰੀ ਤਾਂ ਜਾਨ ਹੀ ਨਿਕਲ ਗਈ...

ਅਨੁਸ਼ਕਾ ਅਤੇ ਵਿਰਾਟ ਕੋਹਲੀ ਨੇ ਕਦੇ ਵੀ ਵਾਮਿਕਾ ਦੀ ਤਸਵੀਰ ਨੂੰ ਅਧਿਕਾਰਤ ਤੌਰ 'ਤੇ ਸੋਸ਼ਲ ਮੀਡੀਆ 'ਤੇ ਸ਼ੇਅਰ ਨਹੀਂ ਕੀਤਾ ਪਰ ਗੁਰੂਦੁਆਰਾ ਜਾਂ ਮੈਚ ਤੋਂ ਅਨੁਸ਼ਕਾ ਨਾਲ ਉਸ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਅਨੁਸ਼ਕਾ ਅਤੇ ਵਿਰਾਟ ਅਕਾਯ ਨੂੰ ਲੈ ਕੇ ਜ਼ਿਆਦਾ ਸਾਵਧਾਨ ਰਹਿਣਗੇ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News