Earth ਦਾ ਬਦਲਿਆ Time table! ਅਗਲੇ ਕੁਝ ਦਿਨਾਂ ''ਚ ਤੇਜ਼ ਹੋ ਜਾਵੇਗੀ ਧਰਤੀ ਦੀ speed
Thursday, Jul 03, 2025 - 04:17 PM (IST)

ਵੈੱਬ ਡੈਸਕ - ਸਾਡੀ ਧਰਤੀ ਇਸ ਜੁਲਾਈ ਅਤੇ ਅਗਸਤ ਵਿਚ ਥੋੜ੍ਹੀ ਤੇਜ਼ੀ ਨਾਲ ਘੁੰਮਣ ਜਾ ਰਹੀ ਹੈ, ਜਿਸ ਨਾਲ ਦਿਨ ਥੋੜੇ ਛੋਟੇ ਹੋ ਜਾਣਗੇ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ 9 ਜੁਲਾਈ, 22 ਜੁਲਾਈ ਅਤੇ 5 ਅਗਸਤ ਦੇ ਦਿਨ ਆਮ ਨਾਲੋਂ ਕੁਝ ਮਿਲੀਸਕਿੰਟ ਛੋਟੇ ਹੋਣਗੇ। ਉਦਾਹਰਣ ਵਜੋਂ, 5 ਅਗਸਤ ਦਾ ਦਿਨ ਲਗਭਗ 1.51 ਮਿਲੀਸਕਿੰਟ ਛੋਟਾ ਹੋਵੇਗਾ। ਦੱਸਣਯੋਗ ਹੈ ਕਿ ਧਰਤੀ ਹਰ ਸਾਲ ਆਪਣੇ ਧੁਰੇ 'ਤੇ 365 ਵਾਰ ਤੋਂ ਵੱਧ ਘੁੰਮਦੀ ਹੈ। ਇਸ ਤਰ੍ਹਾਂ ਸਾਲ ਦੇ ਦਿਨ ਨਿਰਧਾਰਤ ਕੀਤੇ ਜਾਂਦੇ ਹਨ, ਪਰ ਇਹ ਹਮੇਸ਼ਾ ਇਸ ਤਰ੍ਹਾਂ ਨਹੀਂ ਹੁੰਦਾ ਸੀ। ਗਣਨਾਵਾਂ ਦਰਸਾਉਂਦੀਆਂ ਹਨ ਕਿ ਪਹਿਲਾਂ, ਧਰਤੀ ਨੂੰ ਸੂਰਜ ਦੁਆਲੇ ਇਕ ਚੱਕਰ ਪੂਰਾ ਕਰਨ ਲਈ 490 ਤੋਂ 372 ਦਿਨ ਲੱਗਦੇ ਸਨ।
ਧਰਤੀ ਦੇ ਤੇਜ਼ ਘੁੰਮਣ ਦਾ ਕੀ ਹੈ ਕਾਰਨ?
ਮਾਹਿਰਾਂ ਦਾ ਕਹਿਣੈ ਕਿ ਰਫਤਾਰ ਵਿਚ ਇਸ ਵਾਧੇ ਦੇ ਪਿੱਛੇ ਕਈ ਕਾਰਨ ਹੋ ਸਕਦੇ ਹਨ। ਧਰਤੀ ਦੇ ਕੋਰ ਵਿਚ ਗਤੀ ਇਸਦਾ ਇਕ ਕਾਰਨ ਹੋ ਸਕਦੀ ਹੈ। ਇਸ ਤੋਂ ਇਲਾਵਾ, ਗਲੇਸ਼ੀਅਰਾਂ ਦੇ ਪਿਘਲਣ ਕਾਰਨ ਪੁੰਜ ਵਿਚ ਤਬਦੀਲੀ ਵੀ ਇਕ ਭੂਮਿਕਾ ਨਿਭਾ ਸਕਦੀ ਹੈ। ਐਲ ਨੀਨੋ ਅਤੇ ਲਾ ਨੀਨਾ ਵਰਗੀਆਂ ਘਟਨਾਵਾਂ ਵੀ ਧਰਤੀ ਦੀ ਗਤੀ ਨੂੰ ਪ੍ਰਭਾਵਤ ਕਰ ਸਕਦੀਆਂ ਹਨ। ਹਾਲਾਂਕਿ ਇਕ ਨਿਊਜ਼ ਏਜੰਸੀ ਨਾਲ ਗੱਲਬਾਤ ਕਰਨ ਦੌਰਾਨ ਨੈਸ਼ਨਲ ਇੰਸਟੀਚਿਊਟ ਆਫ਼ ਸਟੈਂਡਰਡਜ਼ ਐਂਡ ਟੈਕਨਾਲੋਜੀ ਦੇ ਭੌਤਿਕ ਮਾਹਿਰ ਨੇ 2021 ਵਿਚ ਡਿਸਕਵਰ ਮੈਗਜ਼ੀਨ ਨੂੰ ਦੱਸਿਆ, "ਇੱਕ ਲੀਪ ਸਕਿੰਟ ਦੀ ਜ਼ਰੂਰਤ ਨਹੀਂ ਸੀ।" ਉਸਨੇ ਕਿਹਾ, "ਹਰ ਕਿਸੇ ਨੇ ਸੋਚਿਆ ਸੀ ਕਿ ਧਰਤੀ ਦੀ ਗਤੀ ਹੌਲੀ ਹੁੰਦੀ ਰਹੇਗੀ ਅਤੇ ਲੀਪ ਸਕਿੰਟ ਦੀ ਜ਼ਰੂਰਤ ਹੋਏਗੀ। ਇਹ ਨਤੀਜਾ ਸੱਚਮੁੱਚ ਹੈਰਾਨੀਜਨਕ ਹੈ।"
ਧਰਤੀ ਦੀ ਇਸ ਤੇਜ਼ ਗਤੀ ਲਈ ਗਲੋਬਲ ਸਮੇਂ ਦੀ ਗਣਨਾ ਵਿਚ ਬਦਲਾਅ ਦੀ ਲੋੜ ਹੋ ਸਕਦੀ ਹੈ। ਇਹ ਸੰਭਵ ਹੈ ਕਿ 2029 ਵਿਚ ਪਹਿਲੀ ਵਾਰ, ਇੱਕ ਲੀਪ ਸਕਿੰਟ ਨੂੰ ਘਟਾਉਣਾ ਪਵੇ। ਇਸ ਦੌਰਾਨ ਰਿਪੋਰਟ 'ਚ ਇਹ ਵੀ ਦੱਸਿਆ ਗਿਆ ਹੈ ਕਿ 2025 'ਚ ਜਿਨ੍ਹਾਂ 3 ਮਿਤੀਆਂ ਨੂੰ ਦਿਨ ਸਭ ਸਭ ਤੋਂ ਛੋਟੇ ਹੋਣਗੇ ਉਨ੍ਹੀਂ ਦਿਨੀਂ ਚੰਨ ਧਰਤੀ ਦੇ ਭੂਮੱਧ ਰੇਖਾ ਤੋਂ ਆਪਣੀ ਵਧੇਰੀ ਦੂਰੀ 'ਤੇ ਰਹੇਗਾ। ਇਹ ਇੱਤੇਫਾਕ ਵੀ ਇਸ ਅਨੌਖੇ ਬਦਲਾਅ ਨੂੰ ਹੋਰ ਰਹੱਸਮਈ ਬਣਿਆ ਰਿਹਾ ਹੈ।