ਅਨੋਖਾ ਪਿੰਡ: ਇੱਥੇ ਇਨਸਾਨਾਂ ਤੋਂ ਲੈ ਕੇ ਪਸ਼ੂ-ਪੰਛੀ ਵੀ ਹਨ ਅੰਨ੍ਹੇ ਜਾਣੋ ਕਾਰਨ

04/12/2018 2:22:00 PM

ਨਵੀਂ ਦਿੱਲੀ— ਦੁਨੀਆ 'ਚ ਬਹੁਤ ਸਾਰੇ ਅਜੀਬੋ-ਗਰੀਬ ਪਿੰਡ ਹੈ ਜਿੱਥੇ ਹਰ ਤਰ੍ਹਾਂ ਦੇ ਇਨਸਾਨ ਰਹਿੰਦੇ ਹਨ। ਹਰ ਪਿੰਡ ਦਾ ਰਹਿਣ-ਸਹਿਣ, ਖਾਣ-ਪਾਣ, ਰਿਤੀ-ਰਿਵਾਜ਼ ਅਤੇ ਇੱਥੇ ਤੱਕ ਕਿ ਉੱਥੋਂ ਦਾ ਤਾਪਮਾਨ ਵੀ ਵੱਖ-ਵੱਖ ਹੁੰਦਾ ਹੈ ਪਰ ਅੱਜ ਅਸੀਂ ਤੁਹਾਨੂੰ ਅਜਿਹੇ ਪਿੰਡ ਬਾਰੇ ਦੱਸਣ ਜਾ ਰਹੇ ਹਾਂ ਕਿ ਜਿੱਥੇ ਔਰਤ-ਮਰਦ ਤੋਂ ਲੈ ਕੇ ਪਸ਼ੂ ਪੰਛੀ ਆਦਿ ਨੀ ਅੰਨ੍ਹੇ ਹਨ। ਇਸ ਪਿੰਡ ਦੇ ਪੰਛੀ ਉੱਡ ਨਹੀਂ ਪਾਉਂਦੇ ਉਹ ਰੁੱਖਾਂ ਨਾਲ ਟਕਰਾ ਦੇ ਡਿੱਗ ਜਾਂਦੇ ਹਨ ਅਤੇ ਇਨਸਾਨ ਵੀ ਕੁਝ ਦੇਖ ਨਹੀਂ ਪਾਉਂਦੇ। ਆਓ ਜਾਣਦੇ ਹਾਂ ਇਸ ਪਿੰਡ ਦੇ ਬਾਰੇ ਕੁਝ ਹੋਰ ਗੱਲਾਂ।

PunjabKesari
ਟਿਲਟੇਪਕ ਨਾਂ ਦੇ ਇਕ ਪਿੰਡ 'ਚ ਜੋਪੋਟੇਕ ਜਾਤੀ ਦੇ ਲਗਭਗ 300 ਰੈੱਡ ਇੰਡੀਅਨ ਨਿਵਾਸ ਕਰਦੇ ਹਨ। ਅਸਲ 'ਚ ਇਹ ਲੋਕ ਜਨਮ ਦੇ ਸਮੇਂ ਅੰਨ੍ਹੇ ਨਹੀਂ ਹੁੰਦੇ ਪਰ ਜਨਮ ਦੇ ਕੁਝ ਸਮੇਂ ਬਾਅਦ ਹਰ ਕਿਸੇ ਨੂੰ ਦਿੱਖਣਾ ਬੰਦ ਹੋ ਜਾਂਦਾ ਹੈ। ਇੱਥੋਂ ਦੇ ਲੋਕ ਪੱਥਰਾਂ 'ਤੇ ਸੌਂਦੇ ਹਨ ਅਤੇ ਸੇਮ, ਮੱਕਾ, ਮਿਰਚ ਖਾਂਦੇ ਹਨ। ਅੱਜ ਵੀ ਇਨ੍ਹਾਂ ਲੋਕਾਂ ਦੇ ਕੋਲ ਲੱਕੜ ਦੇ ਬਣੇ ਹੱਥਿਆਰ ਹਨ।

PunjabKesari
ਟਿਲਟੇਪਕ ਦੀ ਇਕ ਸੜਕ ਦੇ ਕਿਨਾਰੇ ਕਰੀਬ 70 ਝੋਪੜੀਆਂ ਹਨ, ਜਿਸ 'ਚ ਇਹ ਲੋਕ ਰਹਿੰਦੇ ਹਨ। ਇਨ੍ਹਾਂ ਘਰਾਂ ਦੀਆਂ ਖਿੜਕੀਆਂ ਅਤੇ ਦਰਵਾਜ਼ੇ ਨਹੀਂ ਹਨ ਕਿਉਂਕਿ ਇਨ੍ਹਾਂ ਨੂੰ ਰੌਸ਼ਨੀ ਦੀ ਜ਼ਰੂਰਤ ਹੀ ਨਹੀਂ ਪੈਂਦੀ। ਇੱਥੋਂ ਦੇ ਲੋਕ ਆਪਣੇ ਦਿਨ ਦੀ ਸ਼ੁਰੂਆਤ ਪਸ਼ੂ-ਪੰਛੀਆਂ ਦੀ ਆਵਾਜ਼ ਤੋਂ ਕਰਦੇ ਹਨ। ਸ਼ਾਮ ਨੂੰ ਇਹ ਲੋਕ ਇਕੱਠੇ ਹੋ ਕੇ ਭੋਜਨ ਕਰਦੇ ਹਨ। ਇਸ ਤੋਂ ਬਾਅਦ ਇਹ ਲੋਕ ਸ਼ਰਾਬ ਪੀਂਦੇ ਹਨ ਅਤੇ ਨੱਚਦੇ ਗਾਉਂਦੇ ਹਨ।

PunjabKesari
ਇੱਥੋਂ ਦੇ ਲੋਕਾਂ ਦਾ ਕਹਿਣਾ ਹੈ ਕਿ ਇਕ ਲਾਵਜੁਏਜਾ ਨਾਂ ਦਾ ਰੁੱਖ ਹੈ, ਜਿਸ ਨੂੰ ਦੇਖ ਕੇ ਲੋਕ ਅੰਨ੍ਹੇ ਹੋ ਜਾਂਦੇ ਹਨ ਪਰ ਇਹ ਸੱਚ ਨਹੀਂ ਹੈ ਕਿਉਂਕਿ ਯਾਤਰੀ ਇਸ ਰੁੱਖ ਨੂੰ ਦੇਖ ਕੇ ਅੰਨ੍ਹੇ ਨਹੀਂ ਹੁੰਦੇ। ਕੁਝ ਸਮੇਂ ਪਹਿਲਾਂ ਵਿਗਿਆਨੀਆਂ ਨੇ ਇਸ ਦਾ ਕਾਰਨ ਲੱਭਿਆ ਹੈ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਅਜਿਹਾ ਇਕ ਕੀਟਾਣੂ ਦੇ ਕਾਰਨ ਹੁੰਦਾ ਹੈ। ਇਕ ਕਾਲੀ ਮੱਖੀ ਦੇ ਕੱਟਣ 'ਤੇ ਇਹ ਕੀਟਾਣੂ ਸਰੀਰ 'ਚ ਫੈਲ ਜਾਂਦਾ ਹੈ। ਜਿਸ ਕਾਰਨ ਅੱਖਾਂ ਦੀਆਂ ਨਸਾਂ ਕੰਮ ਕਰਨਾ ਬੰਦ ਕਰ ਦਿੰਦੀਆਂ ਹਨ ਅਤੇ ਵਿਅਕਤੀ ਜਲਦੀ ਅੰਨ੍ਹਾ ਹੋ ਜਾਂਦਾ ਹੈ।


Related News