ਚਾਕੂ ਲੈ ਕੇ ਘੁੰਮ ਰਿਹਾ ਨੌਜਵਾਨ ਕਾਬੂ, ਪਹਿਲਾਂ ਵੀ ਦਰਜ ਹਨ ਮਾਮਲੇ

Thursday, Apr 11, 2024 - 02:53 PM (IST)

ਚਾਕੂ ਲੈ ਕੇ ਘੁੰਮ ਰਿਹਾ ਨੌਜਵਾਨ ਕਾਬੂ, ਪਹਿਲਾਂ ਵੀ ਦਰਜ ਹਨ ਮਾਮਲੇ

ਚੰਡੀਗੜ੍ਹ (ਨਵਿੰਦਰ) : ਥਾਣਾ ਪੁਲਸ ਆਈ. ਟੀ. ਪਾਰਕ ਨੇ ਚਾਕੂ ਲੈ ਕੇ ਘੁੰਮ ਰਹੇ ਇਕ ਨੌਜਵਾਨ ਨੂੰ ਕਾਬੂ ਕੀਤਾ ਹੈ। ਫੜ੍ਹੇ ਗਏ ਨੌਜਵਾਨ ਦੀ ਪਛਾਣ ਕਰਨ ਉਰਫ਼ ਮੋਟਾ ਵਾਸੀ ਨਿਊ ਇੰਦਰਾ ਕਲੋਨੀ ਮਨੀ ਮਾਜਰਾ ਵਜੋਂ ਹੋਈ ਹੈ। ਪੁਲਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਇਕ ਨੌਜਵਾਨ ਆਪਣੇ ਨਾਲ ਕਮਾਣੀਦਾਰ ਚਾਕੂ ਲੈ ਕੇ ਘੁੰਮ ਰਿਹਾ ਹੈ। ਤੁਰੰਤ ਕਾਰਵਾਈ ਕਰਦੇ ਪੁਲਸ ਨੇ ਕਰਨ ਨੂੰ ਗ੍ਰਿਫ਼ਤਾਰ ਕਰ ਕੇ ਉਸ ਦੇ ਕਬਜ਼ੇ ਵਿਚੋਂ ਕਮਾਣੀਦਾਰ ਚਾਕੂ ਬਰਾਮਦ ਕੀਤਾ।

ਕਰਨ ਆਪਣੇ ਨਾਲ ਚਾਕੂ ਲੈ ਕੇ ਘੁੰਮਣ ਦਾ ਕੋਈ ਵੀ ਸਪੱਸ਼ਟ ਕਾਰਨ ਪੁਲਸ ਨੂੰ ਨਹੀਂ ਦੱਸ ਸਕਿਆ। ਕਰਨ ਖ਼ਿਲਾਫ਼ ਆਰਮਜ਼ ਐਕਟ ਦੀਆਂ ਧਰਾਵਾਂ ਤਹਿਤ ਥਾਣਾ ਆਈ.ਟੀ. ਪਾਰਕ ਵਿਖੇ ਮਾਮਲਾ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕੀਤਾ। ਪੁਲਸ ਦੀ ਮੁੱਢਲੀ ਜਾਂਚ ਵਿਚ ਕਰਨ ’ਤੇ ਪਹਿਲਾਂ ਵੀ ਚਾਰ ਮਾਮਲੇ ਸਾਹਮਣੇ ਆਏ ਹਨ। ਕਰਨ ’ਤੇ ਸਾਲ 2018 ਵਿਚ ਕਤਲ ਦੇ ਇਰਾਦੇ ਦੀਆਂ ਧਾਰਾਵਾਂ ਤਹਿਤ ਐੱਨ. ਡੀ. ਪੀ. ਐੱਸ. ਅਤੇ ਝਪਟਮਾਰੀ ਦੇ ਕੁੱਲ ਚਾਰ ਮਾਮਲੇ ਦਰਜ ਹਨ।


author

Babita

Content Editor

Related News