ਐਲੋਨ ਮਸਕ ਦੀ ਟੈਸਲਾ ਦੇ ਸ਼ੇਅਰਾਂ ''ਚ ਆਈ ਭਾਰੀ ਗਿਰਾਵਟ, ਜਾਣੋ ਕੀ ਹੈ ਕਾਰਨ

04/17/2024 1:20:14 PM

ਬਿਜ਼ਨੈੱਸ ਡੈਸਕ : ਐਲੋਨ ਮਸਕ ਦੀ ਇਲੈਕਟ੍ਰਿਕ ਕਾਰ ਕੰਪਨੀ ਟੈਸਲਾ ਦੇ ਸ਼ੇਅਰਾਂ ਵਿੱਚ 2024 ਵਿੱਚ ਭਾਰੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਕੰਪਨੀ ਦੇ ਸ਼ੇਅਰਾਂ 'ਚ ਗਿਰਾਵਟ ਦਾ ਕਾਰਨ ਵਿਕਰੀ ਵਾਧੇ 'ਚ ਗਿਰਾਵਟ ਨੂੰ ਮੰਨਿਆ ਜਾ ਰਿਹਾ ਹੈ, ਜਿਸ ਕਾਰਨ ਕੰਪਨੀ ਨੇ ਹਾਲ ਹੀ 'ਚ ਆਪਣੀ ਗਲੋਬਲ ਵਰਕ ਫੋਰਸ 'ਚ ਕਰੀਬ 10 ਫ਼ੀਸਦੀ ਦੀ ਕਟੌਤੀ ਕੀਤੀ ਹੈ।

ਇਹ ਵੀ ਪੜ੍ਹੋ - ਚੋਣਾਂ ਦੇ ਮੌਸਮ ’ਚ ਵੀ ਨਹੀਂ ਵੱਧ ਰਹੀ ਡੀਜ਼ਲ ਦੀ ਖਪਤ, ਆਈ ਜ਼ਬਰਦਸਤ ਗਿਰਾਵਟ

2024 'ਚ ਇੰਨਾ ਡਿੱਗਿਆ ਟੈਸਲਾ ਦਾ ਸ਼ੇਅਰ
ਅਮਰੀਕੀ ਸ਼ੇਅਰ ਵਿਚ ਸੂਚੀਬੱਧ ਟੈਸਲਾ ਦੇ ਸਟਾਕ ਵਿਚ ਮੰਗਲਵਾਰ ਦੇ ਕਾਰੋਬਾਰੀ ਸੈਸ਼ਨ ਵਿੱਚ 2.7 ਫ਼ੀਸਦੀ ਡਿੱਗ ਕੇ 157.11 ਡਾਲਰ 'ਤੇ ਬੰਦ ਹੋਇਆ। ਇਸ ਕਾਰਨ ਟੈਸਲਾ ਦਾ ਮਾਰਕੀਟ ਕੈਪ 500 ਅਰਬ ਡਾਲਰ ਤੋਂ ਹੇਠਾਂ ਚਲਾ ਗਿਆ। 2024 ਦੀ ਸ਼ੁਰੂਆਤ ਤੋਂ ਟੈਸਲਾ ਦੇ ਸ਼ੇਅਰਾਂ ਵਿੱਚ 37 ਫ਼ੀਸਦੀ ਦੀ ਗਿਰਾਵਟ ਆਈ ਹੈ। ਇਹ 2024 ਵਿੱਚ S&P 500 ਸੂਚਕਾਂਕ ਵਿੱਚ ਦੂਜਾ ਸਭ ਤੋਂ ਵੱਡਾ ਗਿਰਾਵਟ ਵਾਲਾ ਸਟਾਕ ਹੈ। ਇਸ ਕਾਰਨ ਸ਼ੇਅਰਧਾਰਕਾਂ ਦੀ ਦੌਲਤ ਵਿੱਚ 290 ਅਰਬ ਡਾਲਰ ਦੀ ਗਿਰਾਵਟ ਆਈ ਹੈ। ਅਮਰੀਕੀ ਮੀਡੀਆ ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਟੈਸਲਾ ਦੇ ਸ਼ੇਅਰਾਂ ਨੇ ਪਿਛਲੇ ਇੱਕ ਸਾਲ ਵਿੱਚ ਇੰਨਾ ਕਮਜ਼ੋਰ ਬੰਦ ਨਹੀਂ ਕੀਤਾ ਹੈ। ਇਹ ਆਪਣੇ 52-ਹਫ਼ਤੇ ਦੇ ਹੇਠਲੇ ਪੱਧਰ ਤੋਂ ਥੋੜ੍ਹਾ ਉੱਪਰ ਬੰਦ ਹੋਇਆ।

ਇਹ ਵੀ ਪੜ੍ਹੋ - ਵੱਡੀ ਖ਼ਬਰ : 15,000 ਮੁਲਾਜ਼ਮਾਂ ਨੂੰ ਨੌਕਰੀ ਤੋਂ ਬਾਹਰ ਕੱਢੇਗੀ Tesla, Elon Musk ਨੇ ਦੱਸੀ ਇਹ ਵਜ੍ਹਾ

ਕੰਪਨੀ ਦੀ ਵਿਕਰੀ ਉਮੀਦ ਨਾਲੋਂ ਕਮਜ਼ੋਰ 
ਇਸ ਮਹੀਨੇ ਦੇ ਸ਼ੁਰੂ ਵਿੱਚ ਟੈਸਲਾ ਨੇ 2024 ਦੀ ਪਹਿਲੀ ਤਿਮਾਹੀ ਲਈ ਵਿਕਰੀ ਦੇ ਅੰਕੜੇ ਪੇਸ਼ ਕੀਤੇ ਸਨ। ਇਹ ਵਿਸ਼ਲੇਸ਼ਕ ਅਨੁਮਾਨਾਂ ਨਾਲੋਂ ਬਹੁਤ ਘੱਟ ਹੈ। ਇਸ ਨਾਲ ਟੈਸਲਾ ਦੀ ਵਿਕਾਸ ਕਹਾਣੀ 'ਤੇ ਸ਼ੱਕ ਦੇ ਬੱਦਲ ਛਾ ਗਏ ਹਨ। ਨਾਲ ਹੀ, ਅਮਰੀਕੀ ਮੀਡੀਆ ਦੀ ਇੱਕ ਰਿਪੋਰਟ ਵਿੱਚ ਦੱਸਿਆ ਗਿਆ ਸੀ ਕਿ ਕੰਪਨੀ ਨੇ ਸਸਤੀ EV ਬਣਾਉਣ ਦੀ ਯੋਜਨਾ ਨੂੰ ਰੱਦ ਕਰ ਦਿੱਤਾ ਹੈ। ਕੰਪਨੀ ਫਿਲਹਾਲ ਰੋਬੋਟੈਕਸੀ 'ਤੇ ਫੋਕਸ ਕਰੇਗੀ। ਕੰਪਨੀ ਇਸ ਨੂੰ ਅਗਸਤ 'ਚ ਪੇਸ਼ ਕਰ ਸਕਦੀ ਹੈ।

ਇਹ ਵੀ ਪੜ੍ਹੋ - ਲੋਕ ਸਭਾ ਚੋਣਾਂ ਦੌਰਾਨ ਵਧੀ ਚਾਰਟਰਡ ਜਹਾਜ਼ ਤੇ ਹੈਲੀਕਾਪਟਰ ਦੀ ਮੰਗ, ਲੱਖਾਂ ਰੁਪਏ 'ਚ ਹੈ ਕਿਰਾਇਆ

ਕੰਪਨੀ ਲਈ ਚੁਣੌਤੀਆਂ ਬਰਕਰਾਰ
ਕੰਪਨੀ ਨੂੰ ਗਲੋਬਲ ਮਾਰਕੀਟ ਵਿੱਚ ਮੁਕਾਬਲੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਾਲ ਹੀ 'ਚ ਚੀਨੀ ਕੰਪਨੀ BYD ਟੈਸਲਾ ਨੂੰ ਹਰਾ ਕੇ ਦੁਨੀਆ ਦੀ ਨੰਬਰ ਇਕ ਇਲੈਕਟ੍ਰਿਕ ਕਾਰ ਕੰਪਨੀ ਬਣ ਗਈ ਹੈ। ਇਸ ਕਾਰਨ ਕੰਪਨੀ ਨੂੰ ਗਾਹਕਾਂ ਨੂੰ ਆਕਰਸ਼ਿਤ ਕਰਨ ਲਈ ਕੀਮਤਾਂ ਘਟਾਉਣੀਆਂ ਪਈਆਂ ਹਨ।

ਇਹ ਵੀ ਪੜ੍ਹੋ - ਸੋਨੇ-ਚਾਂਦੀ ਦੀਆਂ ਕੀਮਤਾਂ ਨੇ ਮਾਰੀ ਵੱਡੀ ਛਾਲ, ਜਾਣੋ ਕਿੰਨਾ ਮਹਿੰਗਾ ਹੋਇਆ 10 ਗ੍ਰਾਮ ਸੋਨਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


rajwinder kaur

Content Editor

Related News