ਵਾਹਨ ਚੋਰੀ ਕਰਨ ਵਾਲੀ ਗੈਂਗ ਦਾ ਹੋਇਆ ਖੁਲਾਸਾ, 3 ਗ੍ਰਿਫਤਾਰ

05/14/2018 5:22:21 PM

ਬਸਤੀ— ਪ੍ਰਦੇਸ਼ 'ਚ ਬਸਤੀ ਦੇ ਸਵਾਟ ਟੀਮ ਅਤੇ ਕਪਤਾਨਗੰਜ ਖੇਤਰ ਦੀ ਪੁਲਸ ਨੇ 3 ਵਾਹਨ ਚੋਰਾਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਦੇ ਕਬਜ਼ੇ 'ਚੋਂ ਚੋਰੀ ਦੇ 8 ਮੋਟਰਸਾਈਲ ਬਰਾਮਦ ਕੀਤੇ ਹਨ। ਪੁਲਸ ਅਧਿਕਾਰੀ ਦਿਲੀਪ ਕੁਮਾਰ ਨੇ ਦੱਸਿਆ ਕਿ ਮੁਖਬੀਰ ਦੀ ਸੂਚਨਾ 'ਤੇ ਪੁਲਸ ਟੀਮ ਵੱਲੋਂ ਐਤਵਾਰ ਸ਼ਾਮ ਨੂੰ ਅਚਕਵਾ ਕੋਲ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ। ਪੁਲਸ ਟੀਮ ਨੇ ਮੋਟਰਸਾਈਕਲ 'ਤੇ ਆ ਰਹੇ 3 ਵਿਅਕਤੀਆਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਮੋਟਰਸਾਈਕਲ ਸਵਾਰ ਬਦਮਾਸ਼ਾਂ ਵੱਲੋਂ ਪੁਲਸ ਬਲ 'ਤੇ ਗੋਲੀ ਚਲਾ ਦਿੱਤੀ। ਪੁਲਸ ਨੇ ਘੇਰਾਬੰਦੀ ਕਰਕੇ ਤਿੰਨਾਂ ਨੂੰ ਫੜ ਲਿਆ।
ਇਹ ਬਦਮਾਸ਼ ਗੈਂਗ ਬਣ ਕੇ ਵਾਹਨ ਚੋਰੀ ਕਰਦੇ ਸਨ ਅਤੇ ਬਸਤੀ ਫੈਜਾਬਾਦ ਗੋਰਖਪੁਰ ਅਤੇ ਹੋਰ ਸਥਾਨਾਂ ਤੋਂ ਗੱਡੀਆਂ ਚੋਰੀ ਕਰਕੇ ਨੇਪਾਲ ਲੈ ਕੇ ਵੇਚ ਦਿੰਦੇ ਸਨ। ਵਾਹਨ ਚੋਰਾਂ ਦੀ ਪਛਾਣ ਸ਼ੰਕਰਪੁਰ ਨਿਵਾਸੀ, ਮਨੀਸ਼ ਪਾਂਡੇ ਅਤੇ ਹਰੈਈਆ ਖੇਤਰ ਨਿਵਾਸੀ ਵਰਿੰਦਰ ਵਰਮਾ ਦੇ ਰੂਪ 'ਚ ਹੋਈ ਹੈ। ਉਨ੍ਹਾਂ ਦੇ ਕਬਜ਼ੇ 'ਚੋਂ ਇਕ ਦੇਸੀ ਪਿਸਤੌਲ, ਦੋ ਕਾਰਤੂਸ, ਇਕ ਚਾਕੂ ਅਤੇ 8 ਮੋਟਰਸਾਈਕਲ ਬਰਾਮਦ ਕੀਤੇ ਗਏ ਹਨ।
ਪੁਲਸ ਅਧਿਕਾਰੀ ਦਿਲੀਪ ਕੁਮਾਰ ਨੇ ਇਹ ਵੀ ਦੱਸਿਆ ਕਿ ਇਸ ਸੰਲਾਘਾ ਵਾਲੇ ਕੰਮ ਲਈ ਪੁਲਸ ਬਲ ਨੂੰ 5000 ਰੁਪਏ ਦਾ ਨਗਦ ਪੁਰਸਕਾਰ ਦਿੱਤਾ ਗਿਆ ਹੈ।


Related News