ਢਾਈ ਕਰੋੜ ਦੀ ਹੈਰੋਇਨ ਸਣੇ 3 ਸਮੱਗਲਰ ਕਾਬੂ, ਵੱਟਸਐਪ ਕਾਲ ਕਰ ਡਰੋਨ ਰਾਹੀਂ ਮੰਗਵਾਉਂਦੇ ਸੀ ਖੇਪ
Friday, Apr 26, 2024 - 01:59 PM (IST)
ਜਲਾਲਾਬਾਦ (ਟੀਨੂੰ, ਸੁਮਿਤ) - ਪੰਜਾਬ ਪੁਲਸ ਅਤੇ ਬੀ.ਐੱਸ.ਐੱਫ. ਵੱਲੋਂ ਬੀਤੀ ਸ਼ਾਮ ਸਾਂਝੇ ਤੌਰ ’ਤੇ ਕਾਰਵਾਈ ਕਰਦੇ ਹੋਏ ਮੋਟਰਸਾਈਕਲ ਸਵਾਰ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰ ਕੇ ਦੋਸ਼ੀਆਂ ਤੋਂ 500 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ। ਜਾਣਕਾਰੀ ਦਿੰਦੇ ਹੋਏ ਪੁਲਸ ਉਪ ਕਪਤਾਨ ਅਛਰੂ ਰਾਮ ਸ਼ਰਮਾ ਨੇ ਦੱਸਿਆ ਕਿ ਪੁਲਸ ਪਾਰਟੀ ਵਲੋਂ ਬੀ.ਐੱਸ.ਐੱਫ. ਦੇ ਸਹਾਇਕ ਕਮਾਡੈਂਟ ਸ਼ੋਭੀ ਚੰਦ ਯਾਦਵ, ਸਬ ਇੰਸਪੈਕਟਰ ਰਾਹੁਲ ਯਾਦਵ, ਸਹਾਇਕ ਸਬ ਇੰਸਪੈਕਟਰ ਜਤਿੰਦਰਿ ਸੰਘ ਯਾਦਵ ਨਾਲ ਸੈਕਿੰਡ ਡਿਫੈਂਸ ਲਾਈਨ ਪੁਲ ਨਹਿਰ ਢਾਣੀ ਨੱਥਾ ਸਿੰਘ ਵਾਲਾ ਦੇ ਨਜ਼ਦੀਕ ਨਾਕਾਬੰਦੀ ਕੀਤੀ ਸੀ।
ਇਹ ਵੀ ਪੜ੍ਹੋ - Bank Holiday: ਮਈ ਦੇ ਮਹੀਨੇ ਇੰਨੇ ਦਿਨ ਬੰਦ ਰਹਿਣਗੇ ਬੈਂਕ, ਜਲਦੀ ਪੂਰੇ ਕਰ ਲਓ ਆਪਣੇ ਸਾਰੇ ਕੰਮ
ਇਸ ਦੌਰਾਨ ਉਹਨਾਂ ਨੇ ਬਾਰਡਰ ਵਲੋਂ ਆ ਰਹੇ ਮੋਟਰਸਾਈਕਲ ਸਵਾਰਾਂ ਨੂੰ ਟਾਰਚ ਦਾ ਇਸ਼ਾਰਾ ਦੇ ਕੇ ਰੁਕਣ ਲਈ ਕਿਹਾ ਤਾਂ ਮੋਟਰਸਾਈਕਲ ’ਤੇ ਸਵਾਰ ਤਿੰਨੋਂ ਨੌਜਵਾਨ ਪੁਲਸ ਪਾਰਟੀ ਨੂੰ ਵੇਖ ਕੇ ਘਬਰਾ ਗਏ। ਸ਼੍ਰੀ ਸ਼ਰਮਾ ਨੇ ਦੱਸਿਆ ਕਿ ਬੀ.ਐੱਸ.ਐੱਫ. ਵਲੋਂ ਇਤਲਾਹ ਦੇਣ ’ਤੇ ਉਹ ਮੌਕੇ ’ਤੇ ਪੁੱਜੇ ਅਤੇ ਜਦੋਂ ਦੋਸ਼ੀਆਂ ਦੀ ਤਾਲਾਸ਼ੀ ਲਈ ਗਈ ਤਾਂ ਉਨ੍ਹਾਂ ਤੋਂ ਅੱਧਾ ਕਿਲੋ ਹੈਰੋਇਨ ਬਰਾਮਦ ਕੀਤੀ ਗਈ। ਬਰਾਮਦ ਹੋਈ ਹੈਰੋਇਨ ਦੀ ਕੌਮਾਂਤਰੀ ਬਾਜ਼ਾਰ ਵਿਚ ਕੀਮਤ ਢਾਈ ਕਰੋੜ ਰੁਪਏ ਦੇ ਕਰੀਬ ਹੈ।
ਇਹ ਵੀ ਪੜ੍ਹੋ - ਕੈਨੇਡਾ 'ਚ ਹਾਦਸੇ ਦੌਰਾਨ ਫਿਰੋਜ਼ਪੁਰ ਦੇ ਨੌਜਵਾਨ ਦੀ ਮੌਤ, ਟਰਾਲੇ ਦੇ ਉੱਡੇ ਪਰਖੱਚੇ, 1 ਸਾਲ ਪਹਿਲਾਂ ਗਿਆ ਸੀ ਵਿਦੇਸ਼
ਪੁਲਸ ਉਪ ਕਪਤਾਨ ਨੇ ਦੱਸਿਆ ਕਿ ਫੜੇ ਗਏ ਦੋਸ਼ੀਆਂ ਦੀ ਪਛਾਣ ਸੋਨੂੰ ਸਿੰਘ ਸੋਨੀ ਪੁੱਤਰ ਜੀਤ ਸਿੰਘ ਅਤੇ ਅੰਗਰੇਜ਼ ਸਿੰਘ ਗੱਗੀ ਪੁੱਤਰ ਜੁਗਿੰਦਰ ਸਿੰਘ ਦੋਨੋਂ ਨਿਵਾਸੀ ਪਿੰਡ ਨੂਰਸ਼ਾਹ ਵੱਲੇ ਸ਼ਾਹ ਉਤਾੜ ਫਾਜ਼ਿਲਕਾ ਅਤੇ ਗੁਰਬੰਤ ਸਿੰਘ ਬੰਤ ਨਿਵਾਸੀ ਪਿੰਡ ਢੰਡੀ ਖੁਰਦ ਦੇ ਤੌਰ ’ਤੇ ਹੋਈ ਹੈ। ਦੋਸ਼ੀਆਂ ਵਿਰੁੱਧ ਥਾਣਾ ਸਦਰ ਜਲਾਲਾਬਾਦ ਵਿਚ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਦੋਸ਼ੀਆਂ ਨੂੰ ਮਾਣਯੋਗ ਅਦਾਲਤ ’ਚ ਪੇਸ਼ ਕਰ ਕੇ ਪੁਲਸ ਰਿਮਾਂਡ ਲਿਆ ਜਾ ਰਿਹਾ ਹੈ ਤਾਂਕਿ ਦੋਸ਼ੀਆਂ ਤੋਂ ਪੁੱਛਗਿੱਛ ਵਿਚ ਹੋਰ ਖੁਲਾਸੇ ਕੀਤੇ ਜਾ ਸਕਣ।
ਇਹ ਵੀ ਪੜ੍ਹੋ - ਕੈਨੇਡਾ ਤੋਂ ਆਏ ਮੁੰਡੇ ਦਾ ਸ਼ਰਮਨਾਕ ਕਾਰਾ, ਪੈਸਿਆਂ ਲਈ ਪਿਤਾ ਦਾ ਚਾੜ੍ਹ ਦਿੱਤਾ ਕੁਟਾਪਾ (ਵੇਖੋ ਤਸਵੀਰਾਂ)
ਦੂਜੇ ਪਾਸੇ ਫੜੇ ਗਏ ਦੋਸ਼ੀਆਂ ਨੇ ਆਪਣਾ ਅਪਰਾਧ ਕਬੂਲ ਕਰਦੇ ਹੋਏ ਦੱਸਿਆ ਕਿ ਉਹ ਵੱਟਸਐਪ ਕਾਲ ਰਾਹੀਂ ਪਾਕਿ ਵਿਚ ਬੈਠੇ ਸਮੱਗਲਰਾਂ ਦੇ ਸੰਪਰਕ ਵਿਚ ਸਨ। ਵੱਟਸਐਪ ਕਾਲ ਕਰਕੇ ਉਹ ਡਰੋਨ ਰਾਹੀਂ ਪਾਕਿਸਤਾਨ ਤੋਂ ਹੈਰੋਇਨ ਦੀ ਖੇਪ ਮੰਗਵਾਉਂਦੇ ਸੀ। ਇਕ ਕਿਲੋ ਹੈਰੋਇਨ ਦੀ ਖੇਪ ਬਦਲੇ ਫਾਜ਼ਿਲਕਾ ਵਿਚ ਬੈਠਾ ਉਨ੍ਹਾਂ ਦਾ ਇਕ ਸਾਥੀ ਡੇਢ ਲੱਖ ਰੁਪਏ ਵਿਚ ਉਨ੍ਹਾਂ ਨਾਲ ਸੌਦਾ ਕਰਦਾ ਸੀ।
ਇਹ ਵੀ ਪੜ੍ਹੋ - ਸੋਨੇ ਦੇ ਗਹਿਣੇ ਖਰੀਦਣ ਵਾਲੇ ਲੋਕਾਂ ਲਈ ਖ਼ਾਸ ਖ਼ਬਰ, 71 ਹਜ਼ਾਰ ਤੋਂ ਹੇਠਾਂ ਡਿੱਗੀਆਂ ਕੀਮਤਾਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8