ਸਰਕਾਰੀ ਸਕੂਲ ਦੇ ਅਧਿਆਪਕ ਦੇ ਕਤਲ ਕਾਂਡ ''ਚ ਸਨਸਨੀਖੇਜ਼ ਖੁਲਾਸਾ

Wednesday, May 15, 2024 - 06:20 PM (IST)

ਸਰਕਾਰੀ ਸਕੂਲ ਦੇ ਅਧਿਆਪਕ ਦੇ ਕਤਲ ਕਾਂਡ ''ਚ ਸਨਸਨੀਖੇਜ਼ ਖੁਲਾਸਾ

ਸ਼ੇਰਪੁਰ (ਅਨੀਸ਼) : ਪੁਲਸ ਜ਼ਿਲ੍ਹਾ ਸੰਗਰੂਰ ਦੇ ਐੱਸ.ਐੱਸ.ਪੀ ਸਰਤਾਜ ਸਿੰਘ ਚਾਹਲ ਦੀ ਅਗਵਾਈ ਹੇਠ ਥਾਣਾ ਸ਼ੇਰਪੁਰ ਅਧੀਨ ਪੈਂਦੇ ਵਜੀਦਪੁਰ ਬਧੇਸਾ ਵਿਖੇ ਬੀਤੇ ਦਿਨੀਂ ਸਰਕਾਰੀ ਸਕੂਲ ਦੇ ਆਧਿਆਪਕ ਦਾ ਬੇਰਹਿਮੀ ਨਾਲ ਕਤਲ ਕਰਨ ਵਾਲੇ 2 ਵਿਅਕਤੀਆਂ ਨੂੰ ਕਾਬੂ ਕਰਨ ਵਿਚ ਸਫਲਤਾ ਪ੍ਰਾਪਤ ਕੀਤੀ ਹੈ । ਪੁਲਸ ਅਨੁਸਾਰ ਬੀਤੇ ਦਿਨੀਂ ਸਾਹਿਬ ਸਿੰਘ ਜੋ ਕਿ ਵਜੀਦਪੁਰ ਬਧੇਸਾ ਵਿਖੇ ਈ.ਟੀ.ਟੀ ਟੀਚਰ ਲੱਗਾ ਹੋਇਆ ਸੀ ਦਾ ਡਿਊਟੀ ਜਾਂਦੇ ਸਮੇਂ ਵੱਖੀ ਅਤੇ ਛਾਤੀ ਵਿਚ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਕੇ ਕਤਲ ਕਰ ਦਿੱਤਾ ਸੀ, ਜਿਸ ਤੋਂ ਬਾਅਦ ਪੁਲਸ ਨੇ ਮੁਕੱਦਮੇ ਨੂੰ ਟਰੇਸ ਕਰਨ ਲਈ ਪਲਵਿੰਦਰ ਸਿੰਘ ਚੀਮਾ ਐੱਸ.ਪੀ, ਗੁਰਦੇਵ ਸਿੰਘ ਧਾਲੀਵਾਲ ਡੀ.ਐੱਸ.ਪੀ (ਡੀ) ਸਬ ਡਵੀਜਨ ਧੂਰੀ ਦੇ ਡੀ.ਐੱਸ.ਪੀ ਤਲਵਿੰਦਰ ਸਿੰਘ ਧਾਲੀਵਾਲ, ਸੰਦੀਪ ਸਿੰਘ ਇੰਚਾਰਜ ਸੀ.ਆਈ.ਏ ਸਟਾਫ ਅਤੇ ਥਾਣਾ ਸ਼ੇਰਪੁਰ ਦੇ ਥਾਣਾ ਮੁਖੀ ਕਮਲਜੀਤ ਸਿੰਘ ਗਿੱਲ ਦੀ ਅਗਵਾਈ ਵਿਚ ਟੀਮਾਂ ਦਾ ਗਠਨ ਕਰਕੇ ਤਫਤੀਸ਼ ਕੀਤੀ।

ਇਹ ਵੀ ਪੜ੍ਹੋ : ਅੰਮ੍ਰਿਤਸਰ : 12ਵੀਂ 'ਚ ਨੰਬਰ ਘੱਟ ਆਉਣ 'ਤੇ ਪਿਓ-ਪੁੱਤ ਵਿਚਾਲੇ ਝਗੜਾ, ਗੋਲੀਬਾਰੀ 'ਚ ਪਿਓ ਦੀ ਮੌਤ

ਇਸ 'ਤੇ ਜਗਤਾਰ ਸਿੰਘ ਉਰਫ ਤਾਰੀ ਪੁੱਤਰ ਭਿੰਦਰ ਸਿੰਘ ਵਾਸੀ ਕੰਗਣਵਾਲ ਜੋ ਕਿ ਜੰਗਲਾਤ ਮਹਿਕਮੇ ਵਿਚ ਠੇਕੇ ਤੇ ਡਰਾਇਵਰੀ ਕਰਦਾ ਸੀ ਅਤੇ ਹਰਜੋਤ ਸਿੰਘ ਜੋਤ ਪੁੱਤਰ ਜਵਸੀਰ ਸਿੰਘ ਵਾਸੀ ਕੰਗਣਵਾਲ ਜੋ ਕਿ ਗੁਰੂ ਨਾਨਕ ਯੂਨੀਵਰਸਿਟੀ ਲੁਧਿਆਣਾ ਵਿਖੇ ਪੜ੍ਹਾਈ ਕਰ ਰਿਹਾ ਸੀ ਨੂੰ ਨਾਮਜ਼ਦ ਕਰਕੇ ਗ੍ਰਿਫਤਾਰ ਕੀਤਾ ਹੈ। ਜਾਣਕਾਰੀ ਅਨੁਸਾਰ ਮ੍ਰਿਤਕ ਸਾਹਿਬ ਸਿੰਘ ਦਾ ਕਿਸੇ ਗੱਲ ਨੂੰ ਲੈ ਕੇ ਜਗਤਾਰ ਸਿੰਘ ਨਾਲ ਤਕਰਾਰ ਹੋਇਆ ਸੀ ਜਿਸ ਕਰਕੇ ਉਸਨੇ ਵਿਦਿਆਰਥੀ ਨਾਲ ਮਿਲ ਕੇ ਇਸ ਘਿਨੌਣੀ ਘਟਨਾ ਨੂੰ ਅੰਜਾਮ ਦਿੱਤਾ ਸੀ।

ਇਹ ਵੀ ਪੜ੍ਹੋ : ਸੰਤ ਸਮਾਜ ਦੇ ਮੁੱਖ ਬੁਲਾਰੇ ਬਾਬਾ ਬਲਵਿੰਦਰ ਸਿੰਘ ਦੇ ਕਤਲ ਕਾਂਡ ਵਿਚ ਨਵਾਂ ਮੋੜ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Gurminder Singh

Content Editor

Related News