ਤਹਿਸੀਲ ਕੰਪਲੈਕਸ ''ਚ ਕੰਮ ਕਰਵਾਉਣ ਆਏ ਨੌਜਵਾਨ ਦਾ ਮੋਟਰਸਾਈਕਲ ਚੋਰੀ
Friday, May 10, 2024 - 03:28 PM (IST)

ਡੇਰਾਬੱਸੀ (ਅਨਿਲ) : ਬੀਤੇ ਵੀਰਵਾਰ ਨੂੰ ਡੇਰਾਬੱਸੀ ਤਹਿਸੀਲ ਕੰਪਲੈਕਸ ਦੀ ਪਾਰਕਿੰਗ ਵਿੱਚੋਂ ਇੱਕ ਨੌਜਵਾਨ ਰਮਨ ਕੁਮਾਰ ਪੁੱਤਰ ਬਲਵੰਤ ਸਿੰਘ ਵਾਸੀ ਪਿੰਡ ਜੌਲਾਂ ਕਲਾਂ ਦਾ ਸਪਲੈਂਡਰ ਮੋਟਰਸਾਈਕਲ ਚੋਰੀ ਹੋ ਗਿਆ। ਰਮਨ ਨੇ ਆਪਣੇ ਤੌਰ 'ਤੇ ਮੋਟਰਸਾਈਕਲ ਲੱਭਣ ਦੀ ਕਾਫੀ ਕੋਸ਼ਿਸ਼ ਕੀਤੀ ਪਰ ਅਸਫ਼ਲ ਰਿਹਾ, ਜਿਸ ਤੋਂ ਬਾਅਦ ਉਸ ਨੇ ਸਥਾਨਕ ਪੁਲਸ ਥਾਣੇ 'ਚ ਸ਼ਿਕਾਇਤ ਦਰਜ ਕਰਵਾਈ।
ਜਾਣਕਾਰੀ ਦਿੰਦੇ ਹੋਏ ਮੋਟਰਸਾਈਕਲ ਮਾਲਕ ਰਮਨ ਨੇ ਦੱਸਿਆ ਕਿ ਉਹ ਬੀਤੇ ਵੀਰਵਾਰ ਕਰੀਬ ਸ਼ਾਮ 4.30 ਵਜੇ ਨੌਕਰੀ ਤੋਂ ਕੁੱਝ ਦਸਤਾਵੇਜ਼ ਤਸਦੀਕ ਕਰਵਾਉਣ ਲਈ ਤਹਿਸੀਲ ਕੰਪਲੈਕਸ 'ਚ ਆਇਆ ਸੀ। ਉਸ ਨੇ ਆਪਣਾ ਮੋਟਰਸਾਈਕਲ ਕਾਲੇ ਰੰਗ ਦਾ ਹੌਂਡਾ ਸਪਲੈਂਡਰ ਤਾਲਾ ਲਗਾ ਕੇ ਬਾਹਰ ਪਾਰਕਿੰਗ ਵਿੱਚ ਖੜ੍ਹਾ ਕੀਤਾ ਸੀ।
ਅੱਧੇ ਘੰਟੇ ਬਾਅਦ ਜਦੋਂ ਉਹ ਬਾਹਰ ਆਇਆ ਤਾਂ ਉਥੋਂ ਉਸਦਾ ਮੋਟਰਸਾਈਕਲ ਗਾਇਬ ਸੀ। ਉਸ ਨੇ ਆਪਣੇ ਤੌਰ ’ਤੇ ਆਸ-ਪਾਸ ਮੋਟਰਸਾਈਕਲ ਦੀ ਤਲਾਸ਼ ਕੀਤੀ। ਮੋਟਰਸਾਈਕਲ ਨਾ ਮਿਲਣ ’ਤੇ ਸਥਾਨਕ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ।