ਸਾਨੀਆ ਮਿਰਜ਼ਾ ਨੇ ਪਹਿਲੀ ਵਾਰ ਦਿਖਾਇਆ ਆਪਣਾ ਬੇਬੀ ਬੰਪ

05/23/2018 9:25:27 AM

ਨਵੀਂ ਦਿੱਲੀ—ਸਾਨੀਆ ਮਿਰਜ਼ਾ ਨੇ ਆਪਣੀ ਪ੍ਰੈਗਨੈਂਸੀ ਦੀ ਖਬਰ ਸੋਸ਼ਲ ਮੀਡੀਆ ਰਾਹੀਂ ਪ੍ਰਸ਼ੰਸਕਾਂ ਨੂੰ ਦਿੱਤੀ ਸੀ। ਸਿਰਫ ਉਸ ਨੇ ਹੀ ਨਹੀਂ, ਉਸ ਦੇ ਪਤੀ ਅਤੇ ਕ੍ਰਿਕਟਰ ਸ਼ੋਏਬ ਮਲਿਕ ਨੇ ਵੀ ਉਸੇ ਤਰ੍ਹਾਂ ਟਵੀਟ ਕਰ ਕੇ ਪ੍ਰਸ਼ੰਸਕਾਂ ਨੂੰ 'ਮਿਲਾਮਲਿਕ' ਲਿਖ ਕੇ ਪਿਤਾ ਬਣਨ ਦੀ ਖਬਰ ਦਿੱਤੀ ਸੀ। ਠੀਕ ਇਸੇ ਹੀ ਤਰ੍ਹਾਂ ਸਾਨੀਆ ਮਿਰਜ਼ਾ ਨੇ ਪਹਿਲੀ ਵਾਰ ਆਪਣਾ ਬੇਬੀ ਬੰਪ ਦਿਖਾਇਆ ਹੈ। ਸਾਨੀਆ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ 'ਐਕਸਰਸਾਈਜ਼ਸ' ਸਟੋਰੀ ਸ਼ੇਅਰ ਕੀਤੀ ਹੈ। ਇੱਥੇ ਉਹ ਪਹਿਲੀ ਵਾਰ ਪ੍ਰੈਗਨੈਂਸੀ ਵਰਕਆਊਟ ਕਰਦੀ ਦਿਸ ਰਹੀ ਹੈ। 
ਜ਼ਿਕਰਯੋਗ ਹੈ ਕਿ 23 ਅਪ੍ਰੈਲ ਨੂੰ ਹੀ ਸਾਨੀਆ ਮਿਰਜ਼ਾ ਤੇ ਸ਼ੋਏਬ ਮਲਿਕ ਨੇ ਆਪਣੇ ਆਉਣ ਵਾਲੇ ਬੱਚੇ ਦੀ ਖਬਰ ਦਿੱਤੀ ਸੀ। 


Related News