ਮੁਸ਼ਕਲਾਂ ਦੇ ਘੇਰੇ 'ਚ Nestle! ਬੇਬੀ ਫੂਡ 'ਚ ਖੰਡ ਮਿਲਾਉਣ ਦੀ FSSAI ਕਰੇਗਾ ਜਾਂਚ, ਸ਼ੇਅਰਾਂ 'ਚ ਆਈ ਗਿਰਾਵਟ
Friday, Apr 19, 2024 - 04:58 PM (IST)
ਬਿਜ਼ਨੈੱਸ ਡੈਸਕ : ਭਾਰਤ ਸਮੇਤ ਏਸ਼ੀਆਈ ਦੇਸ਼ਾਂ 'ਚ ਬੇਬੀ ਫੂਡ 'ਚ ਖੰਡ ਮਿਲਾਏ ਜਾਣ ਦੀਆਂ ਖ਼ਬਰਾਂ ਕਾਰਨ ਨੈਸਲੇ ਦੀਆਂ ਮੁਸ਼ਕਲਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਖਪਤਕਾਰ ਮਾਮਲਿਆਂ ਦੇ ਮੰਤਰਾਲੇ ਨੇ FSSAI ਨੂੰ ਇਸ ਮਾਮਲੇ ਦੀ ਜਾਂਚ ਕਰਨ ਲਈ ਕਿਹਾ ਹੈ। ਸੂਤਰਾਂ ਅਨੁਸਾਰ ਖਪਤਕਾਰ ਮਾਮਲਿਆਂ ਦੀ ਸਕੱਤਰ ਨਿਧੀ ਖਰੇ ਨੇ ਇਸ ਮੁੱਦੇ 'ਤੇ ਫੂਡ ਸੇਫਟੀ ਐਂਡ ਸਟੈਂਡਰਡ ਅਥਾਰਟੀ ਆਫ ਇੰਡੀਆ (FSSAI) ਨੂੰ ਪੱਤਰ ਲਿਖਿਆ ਹੈ।
ਇਹ ਵੀ ਪੜ੍ਹੋ - ਚੋਣਾਂ ਦੇ ਮੌਸਮ ’ਚ ਵੀ ਨਹੀਂ ਵੱਧ ਰਹੀ ਡੀਜ਼ਲ ਦੀ ਖਪਤ, ਆਈ ਜ਼ਬਰਦਸਤ ਗਿਰਾਵਟ
FSSAI ਖਰੇ ਨੇ ਖਪਤਕਾਰ ਮਾਮਲਿਆਂ ਦੇ ਵਿਭਾਗ ਨੂੰ ਲਿਖੇ ਇੱਕ ਪੱਤਰ ਵਿੱਚ ਕਿਹਾ ਕਿ ਭਾਰਤ ਵਿੱਚ ਨੈਸਲੇ ਕੰਪਨੀ ਦੀਆਂ ਪ੍ਰਥਾਵਾਂ, ਖ਼ਾਸ ਤੌਰ 'ਤੇ ਨੈਸਲੇ ਸੇਰੇਲੈਕ ਦੇ ਸਬੰਧ ਵਿੱਚ ਵੱਖ-ਵੱਖ ਖ਼ਬਰਾਂ ਤੋਂ ਜਾਣਕਾਰੀ ਪ੍ਰਾਪਤ ਹੋਈ ਹੈ। ਉਨ੍ਹਾਂ ਨੇ ਕਿਹਾ ਕਿ ਅਖ਼ਬਾਰੀ ਰਿਪੋਰਟਾਂ ਅਨੁਸਾਰ ਸਵਿਟਜ਼ਰਲੈਂਡ ਸਥਿਤ ਸੰਸਥਾ ਨੇ ਭਾਰਤ ਵਿੱਚ ਨੈਸਲੇ ਦੇ ਨਿਰਮਾਣ ਕਾਰਜਾਂ ਨੂੰ ਉਜਾਗਰ ਕਰਨ ਵਾਲੀ ਇੱਕ ਰਿਪੋਰਟ ਸੌਂਪੀ ਹੈ। ਖਰੇ ਨੇ ਕਿਹਾ, "ਰਿਪੋਰਟ ਅਨੁਸਾਰ, ਨੇਸਲੇ 'ਤੇ ਭਾਰਤ ਵਿੱਚ ਵਿਕਣ ਵਾਲੇ ਨੈਸਲੇ ਸੇਰੇਲੈਕ ਦੀ ਇੱਕ ਸਰਵਿੰਗ ਵਿੱਚ 2.7 ਗ੍ਰਾਮ ਖੰਡ ਸ਼ਾਮਿਲ ਕਰਨ ਦਾ ਦੋਸ਼ ਲੱਗਾ ਹੈ, ਜਦੋਂ ਕਿ ਜਰਮਨੀ, ਸਵਿਟਜ਼ਰਲੈਂਡ, ਫਰਾਂਸ ਅਤੇ ਬ੍ਰਿਟੇਨ ਵਰਗੇ ਹੋਰ ਦੇਸ਼ਾਂ ਵਿੱਚ ਅਜਿਹਾ ਨਹੀਂ ਕੀਤਾ ਗਿਆ।''
ਇਹ ਵੀ ਪੜ੍ਹੋ - ਦਾਦੇ ਨੇ 1994 'ਚ ਖਰੀਦੇ ਸੀ SBI ਦੇ 500 ਰੁਪਏ ਦੇ ਸ਼ੇਅਰ, ਹੁਣ ਕੀਮਤ ਜਾਣ ਪੋਤੇ ਦੇ ਉੱਡ ਗਏ ਹੋਸ਼
ਦੱਸ ਦੇਈਏ ਕਿ ਸੈਂਟਰਲ ਕੰਜ਼ਿਊਮਰ ਪ੍ਰੋਟੈਕਸ਼ਨ ਅਥਾਰਟੀ (ਸੀਸੀਪੀਏ) ਨੇ ਫੂਡ ਸੇਫਟੀ ਐਂਡ ਸਟੈਂਡਰਡਜ਼ ਅਥਾਰਟੀ ਆਫ ਇੰਡੀਆ (ਐੱਫਐੱਸਐੱਸਏਆਈ) ਨੂੰ ਘੱਟ ਵਿਕਸਤ ਦੇਸ਼ਾਂ ਵਿੱਚ ਨੈਸਲੇ ਇੰਡੀਆ ਦੀ ਉੱਚ ਸ਼ੂਗਰ ਵਾਲੇ ਬੇਬੀ ਉਤਪਾਦਾਂ ਦੀ ਵਿਕਰੀ ਦੀਆਂ ਰਿਪੋਰਟਾਂ ਦੀ ਜਾਂਚ ਕਰਨ ਲਈ ਕਿਹਾ ਹੈ। ਨੈਸ਼ਨਲ ਕਮਿਸ਼ਨ ਫਾਰ ਪ੍ਰੋਟੈਕਸ਼ਨ ਆਫ ਚਾਈਲਡ ਰਾਈਟਸ (NCPCR) ਨੇ ਵੀ ਰਿਪੋਰਟ ਦਾ ਨੋਟਿਸ ਲਿਆ ਅਤੇ FSSAI ਨੂੰ ਨੋਟਿਸ ਜਾਰੀ ਕੀਤਾ। ਇਸ ਦੌਰਾਨ ਨੇਸਲੇ ਇੰਡੀਆ ਨੇ ਵੀਰਵਾਰ ਨੂੰ ਦਾਅਵਾ ਕੀਤਾ ਕਿ ਉਸਨੇ ਪਿਛਲੇ ਪੰਜ ਸਾਲਾਂ ਵਿੱਚ ਭਾਰਤ ਵਿੱਚ ਬੇਬੀ ਫੂਡ ਉਤਪਾਦਾਂ ਵਿੱਚ ਖੰਡ ਨੂੰ 30 ਫ਼ੀਸਦੀ ਤੋਂ ਵੱਧ ਘਟਾ ਦਿੱਤਾ ਹੈ।
ਇਹ ਵੀ ਪੜ੍ਹੋ - ਸੋਨੇ-ਚਾਂਦੀ ਦੀਆਂ ਕੀਮਤਾਂ ਨੇ ਮਾਰੀ ਵੱਡੀ ਛਾਲ, ਜਾਣੋ ਕਿੰਨਾ ਮਹਿੰਗਾ ਹੋਇਆ 10 ਗ੍ਰਾਮ ਸੋਨਾ
ਇਸ ਸਬੰਧ ਵਿਚ ਕੰਪਨੀ ਦੇ ਬੁਲਾਰੇ ਨੇ ਕਿਹਾ, “ਨੈਸਲੇ ਇੰਡੀਆ ਲਈ ਚੀਨੀ ਨੂੰ ਘਟਾਉਣਾ ਇੱਕ ਤਰਜੀਹ ਹੈ। ਪਿਛਲੇ ਪੰਜ ਸਾਲਾਂ ਵਿੱਚ, ਅਸੀਂ ਉਤਪਾਦ ਦੇ ਅਧਾਰ 'ਤੇ ਖੰਡ ਨੂੰ 30 ਫ਼ੀਸਦੀ ਤੱਕ ਘਟਾਇਆ ਹੈ।'' ਰਿਪੋਰਟ 'ਚ ਕਿਹਾ ਗਿਆ ਹੈ ਕਿ ਅਮਰੀਕਾ ਅਤੇ ਯੂਰਪ 'ਚ ਨੈਸਲੇ ਬੇਬੀ ਫੂਡ 'ਚ ਚੀਨੀ ਨਹੀਂ ਮਿਲਦੀ ਪਰ ਭਾਰਤ 'ਚ ਕੰਪਨੀ ਦੇ ਬੇਬੀ ਫੂਡ 'ਚ ਚੀਨੀ ਪਾਈ ਜਾਂਦੀ ਹੈ। ਧਿਆਨਯੋਗ ਹੈ ਕਿ ਇਸ ਮਾਮਲੇ ਤੋਂ ਬਾਅਦ ਨੇਸਲੇ ਇੰਡੀਆ ਦਾ ਸ਼ੇਅਰ ਪਿਛਲੇ ਦੋ ਦਿਨਾਂ 'ਚ 4.40 ਫ਼ੀਸਦੀ ਦੇ ਕਰੀਬ ਡਿੱਗ ਕੇ 2,435.95 ਰੁਪਏ 'ਤੇ ਕਾਰੋਬਾਰ ਕਰ ਰਿਹਾ ਹੈ।
ਇਹ ਵੀ ਪੜ੍ਹੋ - ਚੋਣਾਂ ਤੋਂ ਬਾਅਦ ਲੋਕਾਂ ਨੂੰ ਲੱਗੇਗਾ ਵੱਡਾ ਝਟਕਾ, ਮੋਬਾਈਲ ਰਿਚਾਰਜ ਹੋਣਗੇ ਮਹਿੰਗੇ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8