ਪੰਜਾਬ ''ਚ ਪਹਿਲੀ ਵਾਰ ਮੰਡੀਆਂ ''ਚੋਂ ਕਣਕ ਦੀ ਲਿਫਟਿੰਗ ਲਈ 60 ਹਜ਼ਾਰ ਵਾਹਨਾਂ ''ਤੇ ਲੱਗੇਗਾ ਵਾਹਨ ਟਰੈਕਿੰਗ ਸਿਸਟਮ
Thursday, Apr 11, 2024 - 06:14 PM (IST)

ਚੰਡੀਗੜ੍ਹ- ਪੰਜਾਬ 'ਚ ਮੌਸਮ ਬਦਲਦੇ ਹੀ ਅਨਾਜ ਮੰਡੀਆਂ 'ਚ ਕਣਕ ਦੀ ਵਾਢੀ ਅਤੇ ਆਮਦ ਸ਼ੁਰੂ ਹੋ ਗਈ ਹੈ, ਉਥੇ ਹੀ ਫੂਡ ਸਪਲਾਈ, ਮੰਡੀ ਬੋਰਡ ਅਤੇ ਪੰਜਾਬ ਪੁਲਸ ਬਾਹਰਲੇ ਸੂਬਿਆਂ ਤੋਂ ਕਣਕ ਦੀ ਤਸਕਰੀ ਨੂੰ ਰੋਕਣ ਲਈ ਸਰਗਰਮ ਹੋ ਗਈ ਹੈ। ਪੰਜਾਬ ਵਿੱਚ 21 ਅੰਤਰਰਾਜੀ ਚੌਕੀਆਂ ਸਥਾਪਤ ਕੀਤੀਆਂ ਗਈਆਂ ਹਨ। ਫਲਾਇੰਗ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ। ਇਨ੍ਹਾਂ ਵਿੱਚ 200 ਤੋਂ ਵੱਧ ਛੋਟੇ-ਵੱਡੇ ਅਧਿਕਾਰੀ ਸ਼ਾਮਲ ਹਨ। ਵਿਭਾਗ ਵੱਲੋਂ ਸੂਬੇ ਵਿੱਚ ਕਣਕ ਦੀ ਲਿਫਟਿੰਗ ਨੂੰ ਲੈ ਕੇ ਵੀ ਸਖ਼ਤ ਪ੍ਰਬੰਧ ਕੀਤੇ ਗਏ ਹਨ। 60 ਹਜ਼ਾਰ ਤੋਂ ਵੱਧ ਵਾਹਨਾਂ 'ਤੇ ਵੀ. ਟੀ. ਐੱਸ. (ਵ੍ਹੀਕਲ ਟ੍ਰੈਕਿੰਗ ਸਿਸਟਮ) ਲਗਾਇਆ ਗਿਆ ਹੈ। ਕਣਕ ਦੇ ਸੀਜ਼ਨ ਵਿੱਚ ਪਹਿਲੀ ਵਾਰ ਆਨਲਾਈਨ ਗੇਟ ਪਾਸ ਸਿਸਟਮ ਹੋਵੇਗਾ। ਜੋ ਵੀ.ਟੀ.ਐੱਸ ਵਾਹਨ ਦੇ ਦਾਖ਼ਲ ਹੁੰਦੇ ਹੀ ਤਿਆਰ ਹੋ ਜਾਵੇਗਾ। ਸੂਬੇ ਵਿੱਚ 2424 ਖਰੀਦ ਕੇਂਦਰ ਬਣਾਏ ਗਏ ਹਨ। ਵਿਸਾਖੀ ਤੱਕ ਕਣਕ ਦੀ ਵਾਢੀ ਦਾ ਕੰਮ ਸਿਖਰਾਂ 'ਤੇ ਰਹੇਗਾ।
ਇਹ ਵੀ ਪੜ੍ਹੋ- ਕਸਟਮ ਵਿਭਾਗ ਦੀ ਵੱਡੀ ਕਾਰਵਾਈ: ਸ਼ਾਰਜਾਹ ਤੋਂ ਅੰਮ੍ਰਿਤਸਰ ਪੁੱਜੀ ਫਲਾਈਟ 'ਚੋਂ 51 ਲੱਖ ਰੁਪਏ ਦਾ ਸੋਨਾ ਜ਼ਬਤ
ਇਸ ਤੋਂ ਇਲਾਵਾ ਅਨਾਜ ਪੋਰਟਲ 'ਤੇ ਸਾਰੇ ਵਾਹਨਾਂ ਦੇ ਨੰਬਰ, ਬਿਲਟੀ ਨੰਬਰ ਅਤੇ ਠੇਕੇਦਾਰਾਂ ਦੇ ਨਾਂ ਦਰਜ ਕੀਤੇ ਗਏ ਹਨ। ਇੰਸਪੈਕਟਰ ਦਾ ਨਾਮ, ਕਮਿਸ਼ਨ ਏਜੰਟ ਦਾ ਨਾਮ, ਖਰੀਦ ਕੇਂਦਰ ਅਤੇ ਸਟੋਰੇਜ ਵੀ ਭਰੇ ਗਏ ਹਨ। ਜਿਵੇਂ ਹੀ ਕਣਕ ਗੱਡੀ 'ਤੇ ਲੱਦਾਈ ਜਾਵੇਗੀ, ਉਸ ਨੂੰ ਸਿੱਧਾ ਸਟੋਰੇਜ ਤੱਕ ਪਹੁੰਚਾਉਣਾ ਪਵੇਗਾ। ਜਿਵੇਂ ਹੀ ਵਾਹਨ ਸਟੋਰੇਜ 'ਤੇ ਪਹੁੰਚਦਾ ਹੈ GPS ਨੰਬਰ ਸ਼ੋਅ ਹੋ ਜਾਂਦਾ ਹੈ। ਬਿਲਟੀ ਅਤੇ ਕਣਕ ਦੀਆਂ ਬੋਰੀਆਂ ਦੀ ਗਿਣਤੀ ਦੀ ਜਾਂਚ ਕੀਤੀ ਜਾਂਦੀ ਹੈ। ਇਸ ਤੋਂ ਬਾਅਦ ਆਫਲਾਈਨ ਗੇਟ ਪਾਸ ਮੈਚ ਹੁੰਦਾ ਹੈ।
ਇਹ ਵੀ ਪੜ੍ਹੋ- ਕਸਟਮ ਵਿਭਾਗ ਦੀ ਵੱਡੀ ਕਾਰਵਾਈ: ਸ਼ਾਰਜਾਹ ਤੋਂ ਅੰਮ੍ਰਿਤਸਰ ਪੁੱਜੀ ਫਲਾਈਟ 'ਚੋਂ 51 ਲੱਖ ਰੁਪਏ ਦਾ ਸੋਨਾ ਜ਼ਬਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8