ਸੋਨੇ-ਚਾਂਦੀ ਦੀਆਂ ਕੀਮਤਾਂ ’ਚ ਰਿਕਾਰਡ ਵਾਧਾ, ਪਹਿਲੀ ਵਾਰ ਸੋਨਾ 70 ਹਜ਼ਾਰ ਦੇ ਪਾਰ, ਜਾਣੋ ਅੱਜ ਦੇ ਭਾਅ

04/06/2024 6:11:13 AM

ਨੈਸ਼ਨਲ ਡੈਸਕ– ਅੱਜ ਘਰੇਲੂ ਸਰਾਫਾ ਬਾਜ਼ਾਰ ’ਚ ਸੋਨਾ ਪਹਿਲੀ ਵਾਰ 70 ਹਜ਼ਾਰ ਰੁਪਏ ਨੂੰ ਪਾਰ ਕਰ ਗਿਆ ਹੈ। ਇਸ ਨਾਲ ਸੋਨੇ ਦੀ ਭਵਿੱਖੀ ਕੀਮਤ ਆਪਣੇ ਉੱਚੇ ਪੱਧਰ ਨੂੰ ਛੂਹ ਗਈ। ਸਪਾਟ ਬਾਜ਼ਾਰ ’ਚ ਵੀ ਸੋਨੇ ਦੀ ਕੀਮਤ 70 ਹਜ਼ਾਰ ਰੁਪਏ ਦੇ ਕਰੀਬ ਪਹੁੰਚ ਗਈ ਹੈ। ਚਾਂਦੀ ਦੀਆਂ ਕੀਮਤਾਂ ਵੀ 80 ਹਜ਼ਾਰ ਰੁਪਏ ਨੂੰ ਪਾਰ ਕਰ ਗਈਆਂ ਹਨ।

ਹਾਲਾਂਕਿ, ਅੱਜ ਚਾਂਦੀ ਦੇ ਸਰਾਫਾ ਭਾਅ ਦੀ ਸ਼ੁਰੂਆਤ ਸੁਸਤ ਰਹੀ ਪਰ ਵਰਤਮਾਨ ’ਚ ਇਹ ਰਫ਼ਤਾਰ ਫੜ ਰਿਹਾ ਹੈ। ਸ਼ੁਰੂਆਤੀ ਮੰਦੀ ਤੋਂ ਬਾਅਦ ਸੋਨਾ ਵੀ ਤੇਜ਼ੀ ਨਾਲ ਕਾਰੋਬਾਰ ਕਰ ਰਿਹਾ ਹੈ। ਕੌਮਾਂਤਰੀ ਬਾਜ਼ਾਰ ’ਚ ਵੀ ਸੋਨੇ-ਚਾਂਦੀ ਦੀਆਂ ਕੀਮਤਾਂ ’ਚ ਵਾਧਾ ਹੋਣ ਦੀ ਸੰਭਾਵਨਾ ਹੈ। ਸੋਨੇ ਦੀਆਂ ਸਰਾਫਾ ਕੀਮਤਾਂ ਰਿਕਾਰਡ ਪੱਧਰ ਨੂੰ ਛੂਹ ਗਈਆਂ ਹਨ।

ਰਿਕਾਰਡ ਪੱਧਰ ’ਤੇ ਸੋਨੇ ਦੀਆਂ ਸਰਾਫਾ ਕੀਮਤਾਂ
ਸੋਨੇ ਦੀਆਂ ਸਰਾਫਾ ਕੀਮਤਾਂ ਦੀ ਸ਼ੁਰੂਆਤ ਅੱਜ ਸੁਸਤ ਰਹੀ ਹੈ ਪਰ ਬਾਅਦ ’ਚ ਇਸ ਦੀ ਕੀਮਤ ਵੱਧ ਕੇ 70,544 ਰੁਪਏ ਪ੍ਰਤੀ 10 ਗ੍ਰਾਮ ਹੋ ਗਈ। ਮਲਟੀ ਕਮੋਡਿਟੀ ਐਕਸਚੇਂਜ (MCX) ’ਤੇ ਸੋਨੇ ਦਾ ਬੈਂਚਮਾਰਕ ਜੂਨ ਕੰਟਰੈਕਟ ਅੱਜ 410 ਰੁਪਏ ਦੀ ਗਿਰਾਵਟ ਨਾਲ 69,297 ਰੁਪਏ ’ਤੇ ਖੁੱਲ੍ਹਿਆ। ਹਾਲਾਂਕਿ ਖ਼ਬਰ ਲਿਖੇ ਜਾਣ ਤੱਕ ਇਹ ਠੇਕਾ 768 ਰੁਪਏ ਦੇ ਵਾਧੇ ਨਾਲ 70,475 ਰੁਪਏ ’ਤੇ ਕਾਰੋਬਾਰ ਕਰ ਰਿਹਾ ਸੀ। ਇਸ ਸਮੇਂ ਇਹ 70,544 ਰੁਪਏ ’ਤੇ ਦਿਨ ਦੇ ਸਭ ਤੋਂ ਉੱਚੇ ਪੱਧਰ ਨੂੰ ਛੂਹ ਗਿਆ। ਸੋਨੇ ਦੀ ਸਰਾਫਾ ਕੀਮਤ ਦਾ ਅੱਜ ਸਭ ਤੋਂ ਹੇਠਲਾ ਪੱਧਰ 69,297 ਰੁਪਏ ਸੀ।

ਇਹ ਖ਼ਬਰ ਵੀ ਪੜ੍ਹੋ : ਪੁੱਤ ਹੋਏ ਕਪੁੱਤ! ਪਿਓ ਦਾ ਸਿਵਾ ਠੰਡਾ ਵੀ ਨਹੀਂ ਹੋਇਆ ਕਿ ਜ਼ਾਲਮਾਂ ਨੇ ਪਤਨੀਆਂ ਨਾਲ ਮਿਲ ਵਿਧਵਾ ਮਾਂ ਦੀ ਕੀਤੀ ਕੁੱਟਮਾਰ

ਚਾਂਦੀ ਦੀਆਂ ਕੀਮਤਾਂ ਵੀ ਉੱਚ ਪੱਧਰ ’ਤੇ
ਚਾਂਦੀ ਦੇ ਸਰਾਫਾ ਭਾਅ ਵੀ ਅੱਜ ਸੁਸਤ ਰਹੇ ਪਰ ਬਾਅਦ ’ਚ ਇਸ ਦੀ ਕੀਮਤ ’ਚ ਵਾਧਾ ਦੇਖਿਆ ਗਿਆ ਤੇ ਇਹ ਰਿਕਾਰਡ ਪੱਧਰ ਨੂੰ ਛੂਹ ਗਿਆ। MCX ’ਤੇ ਚਾਂਦੀ ਦਾ ਬੈਂਚਮਾਰਕ ਮਈ ਕਰਾਰ ਅੱਜ 645 ਰੁਪਏ ਦੀ ਗਿਰਾਵਟ ਨਾਲ 79,339 ਰੁਪਏ ’ਤੇ ਖੁੱਲ੍ਹਿਆ। ਹਾਲਾਂਕਿ ਖ਼ਬਰ ਲਿਖੇ ਜਾਣ ਤੱਕ ਇਹ ਠੇਕਾ 930 ਰੁਪਏ ਦੇ ਵਾਧੇ ਨਾਲ 80,914 ਰੁਪਏ ’ਤੇ ਕਾਰੋਬਾਰ ਕਰ ਰਿਹਾ ਸੀ। ਇਸ ਸਮੇਂ ਇਹ 80,927 ਰੁਪਏ ਦੇ ਉੱਚ ਪੱਧਰ ਨੂੰ ਛੂਹ ਗਿਆ। ਅੱਜ ਇਸ ਦਾ ਦਿਨ ਦਾ ਹੇਠਲਾ ਪੱਧਰ 78,631 ਰੁਪਏ ਪ੍ਰਤੀ ਕਿਲੋਗ੍ਰਾਮ ਦਰਜ ਕੀਤਾ ਗਿਆ।

ਕੌਮਾਂਤਰੀ ਬਾਜ਼ਾਰ ’ਚ ਸ਼ੁਰੂਆਤੀ ਗਿਰਾਵਟ ਤੋਂ ਬਾਅਦ ਸੋਨੇ ਤੇ ਚਾਂਦੀ ’ਚ ਸੁਧਾਰ
ਅੰਤਰਰਾਸ਼ਟਰੀ ਬਾਜ਼ਾਰ ’ਚ ਸੋਨੇ ਦੀਆਂ ਸਰਾਫਾ ਕੀਮਤਾਂ ਦੀ ਸ਼ੁਰੂਆਤ ਤੇਜ਼ ਰਹੀ। ਸ਼ੁਰੂਆਤੀ ਤੇਜ਼ੀ ਤੋਂ ਬਾਅਦ ਭਾਅ ਡਿੱਗ ਗਏ ਸਨ ਪਰ ਹੁਣ ਖ਼ਬਰ ਲਿਖੇ ਜਾਣ ਤੱਕ ਸੋਨਾ ਤੇਜ਼ੀ ਨਾਲ ਕਾਰੋਬਾਰ ਕਰ ਰਿਹਾ ਹੈ। ਗਿਰਾਵਟ ਨਾਲ ਖੁੱਲ੍ਹਣ ਤੋਂ ਬਾਅਦ ਚਾਂਦੀ ਸਰਾਫਾ ਹੁਣ ਵਾਧੇ ਨਾਲ ਕਾਰੋਬਾਰ ਕਰ ਰਿਹਾ ਹੈ। ਕਾਮੈਕਸ ’ਤੇ ਸੋਨਾ 2,309.50 ਡਾਲਰ ਪ੍ਰਤੀ ਔਂਸ ’ਤੇ ਖੁੱਲ੍ਹਿਆ। ਪਿਛਲੀ ਬੰਦ ਕੀਮਤ 2,308.50 ਡਾਲਰ ਸੀ। ਖ਼ਬਰ ਲਿਖਣ ਦੇ ਸਮੇਂ ਇਹ 37.90 ਡਾਲਰ ਦੇ ਵਾਧੇ ਨਾਲ 2,346.40 ਡਾਲਰ ਪ੍ਰਤੀ ਔਂਸ ’ਤੇ ਵਪਾਰ ਕਰ ਰਿਹਾ ਸੀ। ਇਸ ਸਮੇਂ ਇਹ 2,346.89 ਡਾਲਰ ਦੀ ਕੀਮਤ ’ਤੇ ਆਪਣੇ ਸਰਵਕਾਲੀ ਉੱਚ ਪੱਧਰ ਨੂੰ ਛੂਹ ਗਿਆ।

ਕਾਮੈਕਸ ’ਤੇ ਚਾਂਦੀ ਦਾ ਸਰਾਫਾ ਭਾਅ 27.06 ’ਤੇ ਖੁੱਲ੍ਹਿਆ, ਪਿਛਲੀ ਬੰਦ ਕੀਮਤ 27.24 ਡਾਲਰ ਸੀ। ਖ਼ਬਰ ਲਿਖੇ ਜਾਣ ਤੱਕ ਇਹ 0.26 ਡਾਲਰ ਦੇ ਵਾਧੇ ਨਾਲ 27.51 ਡਾਲਰ ਪ੍ਰਤੀ ਔਂਸ ’ਤੇ ਕਾਰੋਬਾਰ ਕਰ ਰਿਹਾ ਸੀ। ਇਸ ਸਮੇਂ ਇਹ 27.60 ਡਾਲਰ ’ਤੇ ਦਿਨ ਦੇ ਉੱਚੇ ਪੱਧਰ ਨੂੰ ਛੂਹ ਗਿਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News