ਪਾਕਿ ਖਿਲਾਫ ਟੀ-20 ਸੀਰੀਜ਼ ਲਈ ਨਿਊਜ਼ੀਲੈਂਡ ਟੀਮ ਘੋਸ਼ਿਤ, ਇਸ ਖਿਡਾਰੀ ਨੂੰ ਪਹਿਲੀ ਵਾਰ ਮਿਲੀ ਕਪਤਾਨੀ

Wednesday, Apr 03, 2024 - 03:03 PM (IST)

ਪਾਕਿ ਖਿਲਾਫ ਟੀ-20 ਸੀਰੀਜ਼ ਲਈ ਨਿਊਜ਼ੀਲੈਂਡ ਟੀਮ ਘੋਸ਼ਿਤ, ਇਸ ਖਿਡਾਰੀ ਨੂੰ ਪਹਿਲੀ ਵਾਰ ਮਿਲੀ ਕਪਤਾਨੀ

ਆਕਲੈਂਡ : ਨਿਊਜ਼ੀਲੈਂਡ ਨੇ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) 'ਚ ਰੁੱਝੇ ਆਪਣੇ ਚੋਟੀ ਦੇ ਖਿਡਾਰੀਆਂ ਨਾਲ ਇਸ ਮਹੀਨੇ ਸ਼ੁਰੂ ਹੋਣ ਵਾਲੀ ਪਾਕਿਸਤਾਨ ਖਿਲਾਫ ਪੰਜ ਮੈਚਾਂ ਦੀ ਟੀ-20 ਸੀਰੀਜ਼ ਲਈ ਹਰਫਨਮੌਲਾ ਮਾਈਕਲ ਬ੍ਰੇਸਵੈੱਲ ਨੂੰ ਕਪਤਾਨ ਨਿਯੁਕਤ ਕੀਤਾ ਹੈ। ਇਹ ਪਹਿਲਾ ਮੌਕਾ ਹੋਵੇਗਾ ਜਦੋਂ 33 ਸਾਲਾ ਬ੍ਰੇਸਵੈੱਲ ਨਿਊਜ਼ੀਲੈਂਡ ਦੀ ਕਪਤਾਨੀ ਕਰਨਗੇ।
ਨਿਊਜ਼ੀਲੈਂਡ ਦੇ ਟਰੈਂਟ ਬੋਲਟ, ਡੇਵੋਨ ਕੌਨਵੇ, ਲਾਕੀ ਫਰਗੂਸਨ, ਮੈਟ ਹੈਨਰੀ, ਡੇਰਿਲ ਮਿਸ਼ੇਲ, ਗਲੇਨ ਫਿਲਿਪਸ, ਰਚਿਨ ਰਵਿੰਦਰਾ, ਮਿਚ ਸੈਂਟਨਰ ਅਤੇ ਕੇਨ ਵਿਲੀਅਮਸਨ ਵਰਗੇ ਖਿਡਾਰੀ ਆਈਪੀਐੱਲ 'ਚ ਖੇਡ ਰਹੇ ਹਨ, ਜਦੋਂ ਕਿ ਆਉਣ ਵਾਲੇ ਰੁਝੇਵੇਂ ਨੂੰ ਦੇਖਦੇ ਹੋਏ ਟਿਮ ਸਾਊਥੀ ਦੇ ਨਾਂ 'ਤੇ ਵਿਚਾਰ ਨਹੀਂ ਕੀਤਾ ਗਿਆ ਹੈ। ਬਰੇਸਵੈੱਲ ਸੱਟ ਕਾਰਨ ਪਿਛਲੇ ਸਾਲ ਮਾਰਚ ਤੋਂ ਬਾਹਰ ਸੀ। ਉਨ੍ਹਾਂ ਨੇ ਆਪਣਾ ਪਹਿਲਾ ਟੀ-20 ਅੰਤਰਰਾਸ਼ਟਰੀ ਮੈਚ ਦੋ ਸਾਲ ਪਹਿਲਾਂ ਹੀ ਖੇਡਿਆ ਸੀ। ਉਨ੍ਹਾਂ ਨੇ ਇਸ ਫਾਰਮੈਟ 'ਚ ਹੁਣ ਤੱਕ ਸਿਰਫ 16 ਅੰਤਰਰਾਸ਼ਟਰੀ ਮੈਚ ਖੇਡੇ ਹਨ।
ਨਿਊਜ਼ੀਲੈਂਡ ਦੀ ਟੀਮ ਵਿੱਚ ਪਿਛਲੇ ਸਾਲ ਟੀ-20 ਵਿਸ਼ਵ ਕੱਪ ਖੇਡਣ ਵਾਲੇ ਸੱਤ ਖਿਡਾਰੀ ਸ਼ਾਮਲ ਹਨ। ਇਨ੍ਹਾਂ ਤੋਂ ਇਲਾਵਾ ਦੋ ਨਵੇਂ ਚਿਹਰੇ ਬੱਲੇਬਾਜ਼ ਟਿਮ ਰੌਬਿਨਸਨ ਅਤੇ ਤੇਜ਼ ਗੇਂਦਬਾਜ਼ ਵਿਲ ਓ'ਰੂਰਕੇ ਦੇ ਰੂਪ 'ਚ ਵੀ ਟੀਮ 'ਚ ਸ਼ਾਮਲ ਹਨ। ਸੀਰੀਜ਼ ਦਾ ਪਹਿਲਾ ਮੈਚ ਰਾਵਲਪਿੰਡੀ 'ਚ 18 ਅਪ੍ਰੈਲ ਨੂੰ ਖੇਡਿਆ ਜਾਵੇਗਾ।
ਟੀਮ ਇਸ ਪ੍ਰਕਾਰ ਹੈ:
ਮਾਈਕਲ ਬ੍ਰੇਸਵੈੱਲ (ਕਪਤਾਨ), ਫਿਨ ਐਲਨ, ਮਾਰਕ ਚੈਪਮੈਨ, ਜੋਸ਼ ਕਲਾਰਕਸਨ, ਜੈਕਬ ਡਫੀ, ਡੀਨ ਫੌਕਸਕ੍ਰਾਫਟ, ਬੇਨ ਲਿਸਟਰ, ਕੋਲ ਮੈਕਕੋਨਚੀ, ਐਡਮ ਮਿਲਨੇ, ਜਿੰਮੀ ਨੀਸ਼ਮ, ਵਿਲ ਓ'ਰੂਰਕੇ, ਟਿਮ ਰੌਬਿਨਸਨ, ਬੇਨ ਸੀਅਰਸ, ਟਿਮ ਸੀਫਰਟ (ਵਿਕਟਕੀਪਰ), ਈਸ਼ ਸੋਢੀ


author

Aarti dhillon

Content Editor

Related News