ਬੱਚਿਆਂ ਨੂੰ ਮੀਜ਼ਲ ਰੁਬੇਲਾ ਤੋਂ ਬਚਾਅ ਲਈ ਟੀਕੇ ਜ਼ਰੂਰ ਲਗਵਾਉਣ ਮਾਪੇ  : ਪ੍ਰਿੰ. ਰੇਨੂੰ ਠਾਕੁਰ

05/21/2018 11:59:43 AM

ਫਗਵਾੜਾ, (ਜਲੋਟਾ)—ਸਿਹਤ ਵਿਭਾਗ ਵਲੋਂ ਮੀਜ਼ਲ ਰੁਬੇਲਾ ਵਰਗੀਆਂ ਨਾਮੁਰਾਦ ਬੀਮਾਰੀਆਂ ਨੂੰ ਜੜੋਂ੍ਹ ਖਤਮ ਕਰਨ ਲਈ ਚਲਾਈ ਜਾ ਰਹੀ ਮੁਹਿੰਮ ਤਹਿਤ ਫਗਵਾੜਾ ਦੇ ਡਿਵਾਈਨ ਪਬਲਿਕ ਸਕੂਲ ਵਿਖੇ ਬੱਚਿਆਂ ਨੂੰ ਮੀਜ਼ਲ ਰੁਬੇਲਾ ਟੀਕੇ ਲਗਾਏ ਗਏ। ਇਸ ਮੌਕੇ ਸਕੂਲ ਪ੍ਰਿੰ. ਰੇਨੂੰ ਠਾਕੁਰ ਨੇ ਹਾਜ਼ਰ ਸਮੂਹ ਬੱਚਿਆਂ ਦੇ ਮਾਪਿਆਂ ਨੂੰ ਅਪੀਲ ਕੀਤੀ ਕਿ ਸ਼ਰਾਰਤੀ ਅਨਸਰਾਂ ਵਲੋਂ ਸੋਸ਼ਲ ਮੀਡੀਆ ਰਾਹੀਂ ਇਸ ਮੁਹਿੰਮ ਨੂੰ ਨੁਕਸਾਨ ਪਹੁੰਚਾਉਣ ਲਈ ਕੀਤੇ ਜਾ ਰਹੇ ਝੂਠੇ ਪ੍ਰਚਾਰ ਤੋਂ ਸੁਚੇਤ ਰਹਿਣ ਅਤੇ ਬੱਚਿਆਂ ਦੀ ਸਿਹਤ ਨੂੰ ਸੁਰੱਖਿਅਤ ਬਨਾਉਣ ਲਈ ਇਹ ਟੀਕਾਕਰਨ ਜ਼ਰੂਰ ਕਰਵਾਉਣ। 
ਸਿਹਤ ਵਿਭਾਗ ਦੀ ਟੀਮ ਨੇ ਦੱਸਿਆ ਕਿ ਮੀਜ਼ਲ ਰੁਬੇਲਾ ਬਹੁਤ ਹੀ ਖਤਰਨਾਕ ਬੀਮਾਰੀ ਹੈ। ਇਸ ਨਾਲ ਬੱਚਿਆਂ ਦੀ ਸਿਹਤ 'ਤੇ ਬਹੁਤ ਮਾੜਾ ਅਸਰ ਪੈ ਸਕਦਾ ਹੈ ਅਤੇ ਸਰੀਰ ਦੇ ਕਈ ਅੰਗ ਕੰਮ ਕਰਨਾ ਬੰਦ ਕਰ ਸਕਦੇ ਹਨ । ਇਸ ਲਈ 9 ਮਹੀਨੇ ਤੋਂ 15 ਸਾਲ ਤਕ ਦੀ ਉਮਰ ਦੇ ਬੱਚਿਆਂ ਲਈ ਐੱਮ-ਆਰ ਟੀਕਾਕਰਨ ਜ਼ਰੂਰੀ ਹੈ। ਅਖੀਰ ਵਿਚ ਸਕੂਲ ਦੇ ਚੇਅਰਮੈਨ ਪੰਕਜ ਕਪੂਰ ਨੇ ਸਿਹਤ ਵਿਭਾਗ ਦੀ ਟੀਮ ਦਾ ਸਕੂਲ ਪੁੱਜਣ ਅਤੇ ਟੀਕਾਕਰਨ ਨੂੰ ਸਫਲਤਾ ਪੂਰਵਕ ਨੇਪਰੇ ਚਾੜ੍ਹਨ ਲਈ ਧੰਨਵਾਦ ਕੀਤਾ।


Related News