ਸਾਬਕਾ PCB ਮੁਖੀ ਜ਼ਕਾ ਅਸ਼ਰਫ ਨੇ ਬਾਬਰ ਆਜ਼ਮ ਨੂੰ ਕਪਤਾਨੀ ਤੋਂ ਹਟਾਉਣ ਦਾ ਕੀਤਾ ਬਚਾਅ

Sunday, Apr 07, 2024 - 08:50 PM (IST)

ਸਾਬਕਾ PCB ਮੁਖੀ ਜ਼ਕਾ ਅਸ਼ਰਫ ਨੇ ਬਾਬਰ ਆਜ਼ਮ ਨੂੰ ਕਪਤਾਨੀ ਤੋਂ ਹਟਾਉਣ ਦਾ ਕੀਤਾ ਬਚਾਅ

ਲਾਹੌਰ— ਪਾਕਿਸਤਾਨ ਕ੍ਰਿਕਟ ਬੋਰਡ (ਪੀ.ਸੀ.ਬੀ.) ਦੇ ਸਾਬਕਾ ਚੇਅਰਮੈਨ ਜ਼ਕਾ ਅਸ਼ਰਫ ਨੇ ਭਾਰਤ 'ਚ ਵਨਡੇ ਵਿਸ਼ਵ ਕੱਪ 'ਚ ਨਿਰਾਸ਼ਾਜਨਕ ਪ੍ਰਦਰਸ਼ਨ ਤੋਂ ਬਾਅਦ ਬਾਬਰ ਆਜ਼ਮ ਨੂੰ ਕਪਤਾਨੀ ਤੋਂ ਹਟਾਉਣ ਦੇ ਫੈਸਲੇ ਦਾ ਬਚਾਅ ਕੀਤਾ ਹੈ। ਜ਼ਕਾ ਨੇ ਪਾਕਿਸਤਾਨ ਦੇ ਸਾਬਕਾ ਕਪਤਾਨ ਸ਼ਾਹਿਦ ਅਫਰੀਦੀ ਦੇ ਦਾਅਵਿਆਂ ਦਾ ਵੀ ਖੰਡਨ ਕੀਤਾ ਕਿ ਉਨ੍ਹਾਂ ਨੇ ਉਸਨੂੰ ਮੁਹੰਮਦ ਰਿਜ਼ਵਾਨ ਨੂੰ ਸਫੈਦ ਗੇਂਦ ਦਾ ਕਪਤਾਨ ਨਿਯੁਕਤ ਕਰਨ ਦੀ ਸਲਾਹ ਦਿੱਤੀ ਸੀ ਨਾ ਕਿ ਸ਼ਾਹੀਨ ਸ਼ਾਹ ਅਫਰੀਦੀ, ਜੋ ਉਨ੍ਹਾਂ ਦਾ ਜਵਾਈ ਹੈ।
ਬਾਬਰ ਨੂੰ ਹਾਲ ਹੀ ਵਿੱਚ ਵਾਈਟ-ਬਾਲ ਫਾਰਮੈਟ ਦਾ ਦੁਬਾਰਾ ਕਪਤਾਨ ਨਿਯੁਕਤ ਕੀਤਾ ਗਿਆ ਸੀ। ਉਨ੍ਹਾਂ ਨੇ ਸ਼ਾਹੀਨ ਦੀ ਜਗ੍ਹਾ ਲਈ, ਜਿਸ ਨੂੰ ਸਿਰਫ ਇਕ ਸੀਰੀਜ਼ ਤੋਂ ਬਾਅਦ ਬਾਹਰ ਕਰ ਦਿੱਤਾ ਗਿਆ ਸੀ। ਜ਼ਕਾ ਨੇ ਲਾਹੌਰ 'ਚ ਮੀਡੀਆ ਨੂੰ ਕਿਹਾ, 'ਮੇਰੀ ਯਾਦ ਮੁਤਾਬਕ ਸ਼ਾਹਿਦ (ਅਫਰੀਦੀ) ਨੇ ਕਦੇ ਵੀ ਮੈਨੂੰ ਰਿਜ਼ਵਾਨ ਨੂੰ ਸਫੈਦ ਗੇਂਦ ਦੇ ਫਾਰਮੈਟ 'ਚ ਕਪਤਾਨ ਨਿਯੁਕਤ ਕਰਨ ਦਾ ਕੋਈ ਸੁਝਾਅ ਨਹੀਂ ਦਿੱਤਾ।' ਸ਼ਾਹਿਦ ਨੇ ਕਈ ਵਾਰ ਟੈਲੀਵਿਜ਼ਨ ਅਤੇ ਇੰਟਰਵਿਊਆਂ ਵਿੱਚ ਦਾਅਵਾ ਕੀਤਾ ਹੈ ਕਿ ਉਹ ਕਦੇ ਵੀ ਸ਼ਾਹੀਨ ਨੂੰ ਕਪਤਾਨ ਬਣਾਉਣਾ ਨਹੀਂ ਚਾਹੁੰਦਾ ਸੀ ਅਤੇ ਉਸਨੇ ਜ਼ਕਾ ਨੂੰ ਰਿਜ਼ਵਾਨ ਨੂੰ ਸਫੈਦ ਗੇਂਦ ਦਾ ਕਪਤਾਨ ਬਣਾਉਣ ਦਾ ਸੁਝਾਅ ਦਿੱਤਾ ਸੀ।
ਜ਼ਕਾ ਨੇ ਕਿਹਾ ਕਿ ਉਨ੍ਹਾਂ ਨੇ ਕਦੇ ਵੀ ਬਾਬਰ ਨੂੰ ਵਿਸ਼ਵ ਕੱਪ ਤੋਂ ਬਾਅਦ ਸਾਰੇ ਫਾਰਮੈਟਾਂ 'ਚ ਕਪਤਾਨੀ ਛੱਡਣ ਲਈ ਨਹੀਂ ਕਿਹਾ ਸੀ। ਉਨ੍ਹਾਂ ਨੇ ਕਿਹਾ, 'ਇਹ ਉਸ ਦਾ ਆਪਣਾ ਫੈਸਲਾ ਸੀ। ਜਦੋਂ ਮੈਂ ਉਨ੍ਹਾਂ ਨੂੰ ਮਿਲਿਆ, ਤਾਂ ਮੈਂ ਉਨਾਂ ਨੂੰ ਸਾਫ਼-ਸਾਫ਼ ਕਿਹਾ ਕਿ ਹਰ ਕੋਈ ਮਹਿਸੂਸ ਕਰਦਾ ਹੈ ਕਿ ਸਾਰੇ ਫਾਰਮੈਟਾਂ ਵਿੱਚ ਕਪਤਾਨੀ ਦਾ ਬੋਝ ਉਸ ਉੱਤੇ ਅਤੇ ਉਸ ਦੇ ਪ੍ਰਦਰਸ਼ਨ ਉੱਤੇ ਦਬਾਅ ਪਾ ਰਿਹਾ ਹੈ ਅਤੇ ਉਸ ਨੂੰ ਸਿਰਫ਼ ਲਾਲ ਗੇਂਦ ਦੇ ਕਪਤਾਨ ਵਜੋਂ ਹੀ ਜਾਰੀ ਰਹਿਣਾ ਚਾਹੀਦਾ ਹੈ। ਜ਼ਕਾ ਨੇ ਕਿਹਾ, 'ਮੈਂ ਉਨ੍ਹਾਂ ਨੂੰ ਕਿਹਾ ਕਿ ਬੋਰਡ ਨੂੰ ਲੱਗਦਾ ਹੈ ਕਿ ਹੁਣ ਸਫੈਦ ਗੇਂਦ ਦੇ ਫਾਰਮੈਟਾਂ 'ਚ ਕਿਸੇ ਹੋਰ ਨੂੰ ਅਜ਼ਮਾਉਣ ਦਾ ਸਮਾਂ ਆ ਗਿਆ ਹੈ ਕਿਉਂਕਿ ਉਸ (ਬਾਬਰ) ਨੂੰ ਪਿਛਲੇ ਤਿੰਨ ਸਾਲਾਂ ਤੋਂ ਇਨ੍ਹਾਂ ਫਾਰਮੈਟਾਂ 'ਚ ਕਾਫੀ ਸਮਾਂ ਦਿੱਤਾ ਗਿਆ ਹੈ।'
ਸਾਬਕਾ ਪੀਸੀਬੀ ਮੁਖੀ ਨੇ ਕਿਹਾ ਕਿ ਸਾਰੇ ਫਾਰਮੈਟਾਂ ਵਿੱਚ ਕਪਤਾਨੀ ਛੱਡਣ ਦਾ ਬਾਬਰ ਦਾ ਫੈਸਲਾ ਸੀ। ਜ਼ਕਾ ਨੇ ਕਿਹਾ, 'ਉਨ੍ਹਾਂ ਨੇ ਕਿਹਾ ਕਿ ਜੇਕਰ ਉਹ ਸਾਰੇ ਫਾਰਮੈਟਾਂ 'ਚ ਕਪਤਾਨੀ ਨਹੀਂ ਕਰ ਸਕਦਾ ਤਾਂ ਉਹ ਕਪਤਾਨ ਨਹੀਂ ਬਣਨਾ ਚਾਹੇਗਾ। ਜ਼ਾਹਰ ਹੈ ਕਿ ਉਨ੍ਹਾਂ ਨੂੰ ਇਹ ਸਲਾਹ ਉਸਦੇ ਪਿਤਾ ਅਤੇ ਏਜੰਟ ਸਮੇਤ ਉਸਦੇ ਨਜ਼ਦੀਕੀ ਲੋਕਾਂ ਤੋਂ ਮਿਲੀ ਸੀ। ਸ਼ਾਨ ਮਸੂਦ ਨੂੰ ਭਾਰਤ ਵਿੱਚ ਆਈਸੀਸੀ ਵਿਸ਼ਵ ਕੱਪ ਤੋਂ ਬਾਅਦ ਟੈਸਟ ਕਪਤਾਨ ਬਣਾਇਆ ਗਿਆ ਸੀ। ਜ਼ਕਾ ਨੇ ਸਿਰਫ਼ ਇੱਕ ਪੂਰੀ ਸੀਰੀਜ਼ ਤੋਂ ਬਾਅਦ ਸ਼ਾਹੀਨ ਨੂੰ ਟੀ-20 ਕਪਤਾਨ ਵਜੋਂ ਹਟਾਉਣ ਦੇ ਫ਼ੈਸਲੇ ਦੀ ਵੀ ਆਲੋਚਨਾ ਕੀਤੀ।
 


author

Aarti dhillon

Content Editor

Related News