ਕੇਂਦਰੀ ਮੰਤਰੀ ਸ਼ਾਂਤਨੂ ਠਾਕੁਰ ਨੂੰ ਲਸ਼ਕਰ ਤੋਂ ਮਿਲਿਆ ''ਧਮਕੀ'' ਭਰਿਆ ਪੱਤਰ
Monday, Apr 08, 2024 - 06:25 PM (IST)
ਕੋਲਕਾਤਾ (ਭਾਸ਼ਾ)- ਕੇਂਦਰੀ ਮੰਤਰੀ ਅਤੇ ਭਾਜਪਾ ਦੇ ਨੇਤਾ ਸ਼ਾਂਤਨੂ ਠਾਕੁਰ ਨੇ ਸੋਮਵਾਰ ਨੂੰ ਦਾਅਵਾ ਕੀਤਾ ਕਿ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਨੇ ਉਨ੍ਹਾਂ ਨੂੰ ਪੱਤਰ ਭੇਜ ਕੇ ਧਮਕੀ ਦਿੱਤੀ ਹੈ ਕਿ ਜੇਕਰ ਪੱਛਮੀ ਬੰਗਾਲ 'ਚ ਰਾਸ਼ਟਰੀ ਨਾਗਰਿਕ ਰਜਿਸਟਰੇਸ਼ਨ (ਐੱਨ.ਆਰ.ਸੀ.) ਲਾਗੂ ਕੀਤੀ ਗਈ ਤਾਂ ਉਹ 'ਪੂਰੇ ਦੇਸ਼ ਨੂੰ ਸਾੜ ਦੇਵੇਗਾ'। ਬੰਗਾਲੀ 'ਚ ਟਾਈਪ ਕੀਤੇ ਗਏ ਇਸ ਪੱਤਰ 'ਚ ਇਹ ਵੀ ਧਮਕੀ ਦਿੱਤੀ ਗਈ ਹੈ ਕਿ ਜੇਕਰ ਰਾਸ਼ਟਰੀ ਨਾਗਰਿਕ ਰਜਿਸਟਰੇਸ਼ਨ ਨੂੰ ਲਾਗੂ ਕਰਨ ਤੋਂ ਬਾਅਦ ਮੁਸਲਮਾਨਾਂ ਦਾ ਸ਼ੋਸ਼ਣ ਕੀਤਾ ਗਿਆ ਤਾਂ ਮਤੁਆ ਭਾਈਚਾਰੇ ਦੇ ਤੀਰਥਾਟਨ ਸਥਾਨ 'ਠਾਕੁਰਬਾਰੀ' ਨੂੰ ਨਸ਼ਟ ਕਰ ਦਿੱਤਾ ਜਾਵੇਗਾ।
ਕੇਂਦਰੀ ਬੇੜੇ, ਨੌਵਹਿਨ ਅਤੇ ਜਲਮਾਰਗ ਰਾਜ ਮੰਤਰੀ ਠਾਕੁਰ ਨੇ ਕਿਹਾ,''ਇਹ ਪੱਤਰ ਮਿਲਣ ਨਾਲ ਮੈਂ ਸਦਮੇ 'ਚ ਹਾਂ। ਮੈਂ ਆਪਣੇ ਵਿਭਾਗ ਨੂੰ ਇਸ ਦੀ ਸੂਚਨਾ ਦੇ ਦਿੱਤੀ ਹੈ।'' ਜਦੋਂ ਇਸ ਸੰਬੰਧ 'ਚ ਬੋਨਗਾਂਵ ਦੇ ਜ਼ਿਲ੍ਹਾ ਪੁਲਸ ਸੁਪਰਡੈਂਟ ਦਿਨੇਸ਼ ਕੁਮਾਰ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਪੁਲਸ ਨੂ ਮੰਤਰੀ ਵਲੋਂ ਹੁਣ ਤੱਕ ਕੋਈ ਸ਼ਿਕਾਇਤ ਨਹੀਂ ਮਿਲੀ ਹੈ। ਇਸ ਪੱਤਰ 'ਤੇ ਦਸਤਖ਼ਤ ਕਰਨ ਵਾਲਿਆਂ ਨੇ ਦਾਅਵਿਆਂ ਕੀਤਾ ਹਕਿ ਉਹ ਪੱਛਮੀ ਬੰਗਾਲ ਦੇ ਉੱਤਰੀ 24 ਪਰਗਨਾ ਜ਼ਿਲ੍ਹੇ 'ਚ ਲਸ਼ਕਰ-ਏ-ਤੋਇਬਾ ਦੇ ਮੈਂਬਰ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8