ਛੋਟੇ ਬੱਚਿਆਂ ਨੂੰ ਵਾਕਰ ਦੀ ਮਦਦ ਨਾਲ ਤੁਰਨਾ ਸਿਖਾਉਣ ਵਾਲੇ ਮਾਪੇ ਹੋ ਜਾਣ ਸਾਵਧਾਨ, ਹੋਸ਼ ਉਡਾਵੇਗੀ ਇਹ ਖ਼ਬਰ

Friday, May 03, 2024 - 05:11 PM (IST)

ਛੋਟੇ ਬੱਚਿਆਂ ਨੂੰ ਵਾਕਰ ਦੀ ਮਦਦ ਨਾਲ ਤੁਰਨਾ ਸਿਖਾਉਣ ਵਾਲੇ ਮਾਪੇ ਹੋ ਜਾਣ ਸਾਵਧਾਨ, ਹੋਸ਼ ਉਡਾਵੇਗੀ ਇਹ ਖ਼ਬਰ

ਨੈਸ਼ਨਲ ਡੈਸਕ : ਜਦੋਂ ਬੱਚਾ ਪਹਿਲੀ ਵਾਰ ਆਪਣੇ ਪੈਰਾਂ 'ਤੇ ਤੁਰਦਾ ਹੈ, ਤਾਂ ਉਹ ਪਲ ਹਰੇਕ ਮਾਤਾ-ਪਿਤਾ ਲਈ ਬਹੁਤ ਖ਼ਾਸ ਹੁੰਦਾ ਹੈ। ਇਸ ਪਲ ਨੂੰ ਖ਼ਾਸ ਰੱਖਣ ਲਈ ਇਹ ਜ਼ਰੂਰੀ ਹੈ ਕਿ ਬੱਚਿਆਂ ਨੂੰ ਆਪਣੇ ਆਪ ਉੱਪਰ ਉੱਠਣ ਅਤੇ ਡਿੱਗਣ ਦਿੱਤਾ ਜਾਵੇ, ਤਾਂ ਹੀ ਉਹ ਮਜ਼ਬੂਤ ​​ਬਣ ਸਕਣਗੇ। ਬਹੁਤ ਸਾਰੇ ਮਾਪੇ ਅਜਿਹੇ ਹਨ, ਜੋ ਆਪਣੇ ਬੱਚਿਆਂ ਨੂੰ ਤੁਰਨ ਲਈ ਬੇਬੀ ਵਾਕਰ ਦਿੰਦੇ ਹਨ, ਤਾਂਕਿ ਉਹ ਤੁਰਨਾ ਸਿੱਖ ਲੈਣ।

ਇਹ ਵੀ ਪੜ੍ਹੋ - 'ਮੋਟਾ' ਹੋਣ ਕਾਰਨ ਪਿਓ ਨੇ 6 ਸਾਲਾ ਪੁੱਤ ਨੂੰ ਟ੍ਰੈਡਮਿਲ 'ਤੇ ਦੌੜਨ ਲਈ ਕੀਤਾ ਮਜ਼ਬੂਰ, ਹੋਈ ਮੌਤ, ਦੇਖੋ ਦਰਦਨਾਕ ਵੀਡੀਓ

PunjabKesari

ਤੁਹਾਨੂੰ ਦੱਸ ਦੇਈਏ ਕਿ ਬੇਬੀ ਵਾਕਰ ਨਾਲ ਬੱਚਿਆਂ ਨੂੰ ਤੁਰਨਾ ਸਿਖਾਉਣਾ ਸਹੀ ਨਹੀਂ ਹੈ, ਕਿਉਂਕਿ ਇਸ ਨਾਲ ਬੱਚਿਆਂ ਦੀਆਂ ਲੱਤਾਂ ਵਿੱਚ ਵਿਗਾੜ ਪੈਦਾ ਹੋ ਸਕਦਾ ਹੈ। ਲਖਨਊ ਦੀ ਕਿੰਗ ਜਾਰਜ ਮੈਡੀਕਲ ਯੂਨੀਵਰਸਿਟੀ ਵਲੋਂ 125 ਬੱਚਿਆਂ 'ਤੇ ਕੀਤੀ ਗਈ ਸਰਚ ਵਿਚ ਪਤਾ ਲੱਗਾ ਹੈ ਕਿ ਵਾਕਰ ਨਾਲ ਤੁਰਨਾ ਸਿੱਖਣ ਵਾਲੇ ਬੱਚਿਆਂ ਦੀਆਂ ਲੱਤਾਂ ਦੀਆਂ ਹੱਡੀਆਂ ਅਤੇ ਮਾਸਪੇਸ਼ੀਆਂ 'ਤੇ ਜ਼ਿਆਦਾ ਦਬਾਅ ਪੈਂਦਾ ਹੈ। ਇਸ ਨਾਲ ਉਨ੍ਹਾਂ ਦੀ ਚਾਲ ਵਿੱਚ ਸਮੱਸਿਆ ਆ ਸਕਦੀ ਹੈ। 

ਇਹ ਵੀ ਪੜ੍ਹੋ - LPG ਗੈਸ ਸਿਲੰਡਰ ਤੋਂ ਲੈ ਕੇ ਬੈਂਕ ਖਾਤਿਆਂ ਦੇ ਨਿਯਮਾਂ 'ਚ 1 ਮਈ ਤੋਂ ਹੋਣ ਜਾ ਰਿਹਾ ਬਦਲਾਅ, ਜੇਬ 'ਤੇ ਪਵੇਗਾ ਅਸਰ

ਇਸ ਸਬੰਧ ਵਿਚ ਭੋਪਾਲ ਦੇ ਸੀਨੀਅਰ ਬਾਲ ਰੋਗ ਮਾਹਿਰ ਡਾਕਟਰ ਰਾਜੇਸ਼ ਟਿੱਕਸ ਦਾ ਕਹਿਣਾ ਹੈ ਕਿ ਬੱਚੇ ਦੇ ਸ਼ੁਰੂਆਤੀ ਵਿਕਾਸ ਵਿੱਚ ਚਾਰ ਨਿਯਮਾਂ ਦੀ ਪਾਲਣਾ ਕਰਨੀ ਜ਼ਰੂਰੀ ਹੁੰਦੀ ਹੈ। ਜਿਵੇਂ ਜਦੋਂ ਬੱਚਾ ਆਪਣੀ ਗਰਦਨ ਨੂੰ ਸੰਭਾਲਣ ਲੱਗ ਪਵੇ ਤਾਂ ਉਸ ਨੂੰ ਆਪਣੇ ਆਪ ਬੈਠਣਾ ਸਿੱਖਣਾ ਚਾਹੀਦਾ ਹੈ। ਜਦੋਂ ਉਹ ਬੈਠਣਾ ਸਿੱਖ ਜਾਵੇ ਤਾਂ ਉਸ ਨੂੰ ਆਪਣੇ ਗੋਡਿਆਂ ਅਤੇ ਹੱਥਾਂ ਦੀ ਮਦਦ ਨਾਲ ਜ਼ਮੀਨ 'ਤੇ ਰਿੜਨ ਦਿਓ। ਇਸ ਤੋਂ ਬਾਅਦ ਬੱਚੇ ਨੂੰ ਹੋਲੀ-ਹੋਲੀ ਉਂਗਲੀ ਫੜ ਕੇ ਤੁਰਨਾ ਸਿਖਾਓ।

ਇਹ ਵੀ ਪੜ੍ਹੋ - ਸੋਨੇ ਦੀਆਂ ਕੀਮਤਾਂ 'ਚ ਗਿਰਾਵਟ, ਚਾਂਦੀ ਵੀ ਹੋਈ ਸਸਤੀ, ਖਰੀਦਦਾਰੀ ਤੋਂ ਪਹਿਲਾਂ ਚੈੱਕ ਕਰੋ ਅੱਜ ਦਾ ਰੇਟ

PunjabKesari

ਇਥੇ ਇਹ ਵੀ ਦੱਸਣਾ ਜ਼ਰੂਰੀ ਹੈ ਕਿ ਛੇ ਤੋਂ ਅੱਠ ਮਹੀਨੇ ਦੀ ਉਮਰ ਦੇ ਬੱਚਿਆਂ ਨੂੰ ਵਾਕਰ ਦੇਣ ਨਾਲ ਬੱਚੇ ਦੀ ਚਾਲ ਖ਼ਰਾਬ ਹੋ ਸਕਦੀ ਹੈ। ਬੇਬੀ ਵਾਕਰ ਦੀ ਮਦਦ ਨਾਲ ਚੱਲਣ ਵਾਲੇ ਬੱਚਿਆਂ ਦੇ ਲੱਤਾਂ ਅਤੇ ਪੈਰਾਂ ਦੀਆਂ ਮਾਸਪੇਸ਼ੀਆਂ ਦਾ ਵਿਕਾਸ ਸਹੀ ਢੰਗ ਨਾਲ ਨਹੀਂ ਹੁੰਦਾ। ਬਹੁਤ ਸਾਰੇ ਬੱਚੇ ਅਜਿਹੇ ਹਨ, ਜਿਹਨਾਂ ਵਲੋਂ ਵਾਕਰ ਦੀ ਜ਼ਿਆਦਾ ਵਰਤੋਂ ਕੀਤੀ ਗਈ, ਉਹਨਾਂ ਬੱਚਿਆਂ ਦੀਆਂ ਲੱਤਾਂ ਅਤੇ ਪੈਰਾਂ ਦੀਆਂ ਹੱਡੀਆਂ ਟੇਢੀਆਂ ਹੋ ਰਹੀਆਂ ਹਨ। 

ਇਹ ਵੀ ਪੜ੍ਹੋ - Bank Holiday: ਜਲਦੀ ਪੂਰੇ ਕਰ ਲਓ ਜ਼ਰੂਰੀ ਕੰਮ, ਮਈ ਦੇ ਮਹੀਨੇ 14 ਦਿਨ ਬੰਦ ਰਹਿਣਗੇ ਬੈਂਕ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

rajwinder kaur

Content Editor

Related News