ਇੰਗਲੈਂਡ ''ਚ ਪੰਜਾਬੀ ''ਤੇ ਲੱਗੇ ਬੁਜ਼ੁਰਗ ਮਾਂ ਨਾਲ ਕੁੱਟਮਾਰ ਤੇ ਧੋਖਾਧੜੀ ਦੇ ਦੋਸ਼

Tuesday, May 22, 2018 - 04:11 AM (IST)

ਲੰਡਨ (ਰਾਜਵੀਰ ਸਮਰਾ)— ਇੰਗਲੈਂਡ 'ਚ ਰਹਿੰਦੇ ਇਕ ਪੰਜਾਬੀ 'ਤੇ ਉਸ ਦੀ ਪਤਨੀ 'ਤੇ ਆਪਣੀ ਬੁਜ਼ੁਰਗ ਮਾਂ ਤੋਂ ਧੋਖੇ ਨਾਲ 2,30,000 ਪੌਂਡ ਹਾਸਲ ਕਰਨ ਦੇ ਦੋਸ਼ ਲੱਗੇ ਹਨ, ਜੋ ਕਿ ਦਿਮਾਗੀ ਤੌਰ 'ਤੇ ਬਿਮਾਰ ਸੀ। ਮਨਿੰਦਰ ਸਾਂਬੀ 'ਤੇ ਆਪਣੀ ਬੁਜ਼ੁਰਗ ਮਾਂ ਨਾਲ ਕੁੱਟਮਾਰ ਕਰਨ ਦੇ ਵੀ ਦੋਸ਼ ਲੱਗੇ ਹਨ ਤੇ ਉਸ ਨੇ ਆਪਣੇ ਇਕ ਸਾਥੀ ਸੰਦੇਸ ਭੇਜਿਆ ਸੀ ਜਿਸ 'ਚ ਲਿਖਿਆ ਸੀ ਕਿ, ''ਉਹ ਉਮੀਦ ਕਰਦੇ ਹਨ ਕਿ ਉਹ ਜਲਦੀ ਮਰ ਜਾਵੇ।''
ਇਕ ਅਦਾਲਤ ਨੇ ਇਸ ਮਾਮਲੇ 'ਤੇ ਸੁਣਵਾਈ ਕਰਦਿਆਂ ਮਨਿੰਦਰ 'ਤੇ ਉਸ ਦੀ ਪਤਨੀ ਨਵਜੋਤ ਸਾਂਬੀ ਨੂੰ ਕੁਲ 7 ਸਾਲ ਤੋਂ ਜ਼ਿਆਦਾ ਦੀ ਸਜ਼ਾ ਸੁਣਾਈ ਹੈ। ਜਿਸ 'ਚ ਮਾਨਸਿਕ ਬਿਮਾਰ ਭਜਨ ਸਾਂਬੀ ਦੇ ਸ਼ਰੀਰਕ ਸ਼ੋਸ਼ਣ ਕਰਨ ਦੇ ਦੋਸ਼ ਸ਼ਾਮਲ ਹਨ। ਸਜ਼ਾ ਤੋਂ ਬਾਅਦ ਮਨਿੰਦਰ ਨੇ ਕਬੂਲ ਕੀਤਾ ਕਿ ਉਨ੍ਹਾਂ ਨੇ ਧੋਖੇ ਨਾਲ ਭਜਨ ਸਾਂਬੀ ਦੇ ਬੀਮੇ ਦੇ 1 ਲੱਖ ਪੌਂਡ ਹਾਸਲ ਕੀਤੇ। ਮਨਿੰਦਰ ਨੇ ਆਪਣਾ ਘਰ ਖਰੀਦਣ ਲਈ ਆਪਣੀ ਮਾਂ ਦੇ ਜਾਇਦਾਦ ਲਈ ਕੀਤੀ। ਇਸ ਦੌਰਾਨ ਉਸ ਨੇ ਬੈਂਕ ਕਰਮਚਾਰੀਆਂ ਨੂੰ ਵੀ ਧੋਖੇ 'ਚ ਰੱਖਿਆ।
ਅਪ੍ਰੈਲ 2016 'ਚ ਮਨਿੰਦਰ ਨੇ ਆਪਣੀ ਮਾਂ ਨਾਲ ਦੋਬਾਰਾ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਉਸ ਦੀ ਮਾਂ ਦੇ ਸਿਰ 'ਤੇ ਸੱਟਾਂ ਵੀ ਲੱਗੀਆਂ। 34 ਸਾਲਾਂ ਮਨਿੰਦਰ 'ਤੇ ਉਸ ਦੀ ਪਤਨੀ ਧੋਖਾਧੜੀ, ਚੋਰੀ, ਜਾਲ ਸਾਜੀ ਦੇ ਦੋਸ਼ੀ ਪਾਏ ਗਏ। ਮਨਿੰਦਰ ਆਪਣੀ ਮਾਂ ਦਾ ਸ਼ਰੀਰਕ ਸ਼ੋਸ਼ਣ ਕਰਨ ਦਾ ਵੀ ਦੋਸ਼ੀ ਪਾਇਆ ਗਿਆ। ਇਸ ਮਾਮਲੇ 'ਚ ਅਦਾਲਤ ਨੇ ਦੋਹਾਂ ਨੂੰ ਦੋਸ਼ੀ ਠਹਿਰਾਉਂਦੇ ਹੋਏ ਮਨਿੰਦਰ ਨੂੰ 4 ਸਾਲ 3 ਤਿੰਨ ਮਹੀਨੇ 'ਤੇ ਉਸ ਦੀ ਪਤਨੀ ਨਵਜੋਤ ਸਾਂਬੀ ਨੂੰ 3 ਸਾਲ ਦੀ ਸਜ਼ਾ ਸੁਣਾਈ ਹੈ।


Related News