ਨਸ਼ੇ ਵਾਲੇ ਪਦਾਰਥਾਂ ਸਮੇਤ 6 ਕਾਬੂ

05/23/2018 7:53:26 AM

 ਮੋਗਾ (ਅਾਜ਼ਾਦ) - ਪੁਲਸ ਨੇ 6 ਵਿਅਕਤੀਆਂ ਨੂੰ ਨਸ਼ੇ ਵਾਲੇ ਪਦਾਰਥਾਂ  ਸਮੇਤ  ਕਾਬੂ ਕੀਤਾ ਹੈ। ਥਾਣਾ ਧਰਮਕੋਟ ਦੇ ਸਹਾਇਕ ਥਾਣੇਦਾਰ ਜੈ ਪਾਲ ਸਿੰਘ ਨੇ ਦੱਸਿਆ ਕਿ ਜਦ ਉਹ ਪੁਲਸ ਪਾਰਟੀ ਸਮੇਤ ਇਲਾਕੇ ’ਚ ਗਸ਼ਤ ਕਰਦੇ ਹੋਏ ਪਿੰਡ ਕਿਸ਼ਨਪੁਰਾ ਕਲਾਂ ਕੋਲ ਜਾ ਰਹੇ ਸਨ ਤਾਂ ਸਰਬਜੀਤ ਸਿੰਘ ਉਰਫ ਸਾਬੀ ਨਿਵਾਸੀ ਜਗਰਾਓਂ ਨੂੰ 6 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ। ਇਸ ਤਰ੍ਹਾਂ ਥਾਣਾ ਬਾਘਾਪੁਰਾਣਾ ਦੇ ਸਹਾਇਕ ਥਾਣੇਦਾਰ ਜਗਸੀਰ ਸਿੰਘ ਨੇ ਪੁਲਸ ਪਾਰਟੀ ਸਮੇਤ ਗਸ਼ਤ ਦੌਰਾਨ ਸੁਖਜਿੰਦਰ ਸਿੰਘ ਨਿਵਾਸੀ ਪਿੰਡ ਕਾਲੇਕੇ ਨੂੰ 5 ਗ੍ਰਾਮ ਹੈਰੋਇਨ  ਸਮੇਤ ਕਾਬੂ ਕੀਤਾ। ਥਾਣਾ ਮਹਿਣਾ ਦੇ ਸਹਾਇਕ ਥਾਣੇਦਾਰ ਮੇਜਰ ਸਿੰਘ ਨੇ ਪੁਲਸ ਪਾਰਟੀ ਸਮੇਤ ਗਸ਼ਤ ਦੌਰਾਨ ਦਿਲੀਪ ਸਿੰਘ ਨਿਵਾਸੀ ਪਿੰਡ ਬਹੋਨਾ ਨੂੰ  250 ਨਸ਼ੇ  ਵਾਲੀਅਾਂ ਗੋਲੀਆਂ ਸਮੇਤ ਕਾਬੂ  ਕੀਤਾ। ਇਸ ਤਰ੍ਹਾਂ ਥਾਣਾ ਸਿਟੀ ਦੇ ਸਹਾਇਕ ਥਾਣੇਦਾਰ ਸੁਖਦੇਵ ਸਿੰਘ ਨੇ ਪੁਲਸ ਪਾਰਟੀ ਸਮੇਤ ਗਸ਼ਤ ਦੌਰਾਨ ਮਹਿਮੇ ਵਾਲਾ ਰੋਡ ਮੋਗਾ ਕੋਲੋਂ ਅਸ਼ੋਕ ਕੁਮਾਰ ਨਿਵਾਸੀ ਫਰੈਂਡਜ਼ ਕਾਲੋਨੀ ਮੋਗਾ ਨੂੰ ਕਾਬੂ ਕਰ ਕੇ 75 ਗ੍ਰਾਮ ਨਸ਼ੇ ਵਾਲਾ ਪਾਊਡਰ ਅਤੇ 250 ਰੁਪਏ ਬਰਾਮਦ ਕੀਤੇ। ਥਾਣਾ ਕੋਟ ਈਸੇ ਖਾਂ ਦੇ ਹੌਲਦਾਰ ਸੁਰਜੀਤ ਸਿੰਘ ਨੇ ਗਸ਼ਤ ਦੌਰਾਨ ਲਾਡੂ ਨਿਵਾਸੀ ਕੋਟ ਈਸੇ ਖਾਂ ਅਤੇ ਤਾਰੀ ਨਿਵਾਸੀ ਪਿੰਡ ਗਗਡ਼ਾ ਨੂੰ  12 ਬੋਤਲਾਂ ਸ਼ਰਾਬ ਠੇਕਾ ਤੇ 200 ਰੁਪਏ ਦੀ ਨਕਦੀ ਸਮੇਤ ਕਾਬੂ  ਕੀਤਾ। ਸਾਰੇ  ਦੋਸ਼ੀਆਂ  ਖਿਲਾਫ  ਮਾਮਲੇ ਦਰਜ ਕਰ ਲਏ ਗਏ ਹਨ।


Related News