ਰਾਜਵੀਰ ਕਜਾਮਾ ਨੂੰ ਪੁਲਸ ਨੇ ਕੀਤਾ ਕਾਬੂ, ਸਿੱਧੂ ਮੂਸੇਵਾਲਾ ਕਤਲਕਾਂਡ ਨਾਲ ਜੁੜੇ ਨੇ ਤਾਰ
Thursday, Jul 04, 2024 - 03:43 PM (IST)
ਲੁਧਿਆਣਾ (ਰਿਸ਼ੀ)- ਸਿੱਧੂ ਮੂਸੇਵਾਲਾ ਦੇ ਮਰਡਰ ਦੀ ਸਾਜ਼ਿਸ਼ ਰਚਣ ਵਾਲੇ ਗੈਂਗਸਟਰ ਬਿਸ਼ਨੋਈ ਦੇ ਗੈਂਗ ਮੈਂਬਰ ਟੀਨੂ ਨੂੰ ਜੇਲ੍ਹ ਤੋਂ ਫਰਾਰ ਹੋਣ ’ਚ ਮਦਦ ਕਰਨ ਵਾਲੇ ਇਕ ਬਦਮਾਸ਼ ਰਾਜਵੀਰ ਸਿੰਘ ਕਜਾਮਾ ਨੂੰ ਨਸ਼ਾ ਸਮੱਗਲਿੰਗ ਕਰਦਿਆਂ ਉਸ ਦੇ 2 ਸਾਥੀਆਂ ਸਮੇਤ ਸੀ. ਆਈ. ਏ.-3 ਦੀ ਪੁਲਸ ਨੇ ਗ੍ਰਿਫ਼ਤਾਰ ਕੀਤਾ ਹੈ। ਪੁਲਸ ਨੇ ਸਾਰਿਆਂ ਖਿਲਾਫ ਥਾਣਾ ਜਮਾਲਪੁਰ ’ਚ ਐੱਨ. ਡੀ. ਪੀ. ਐੱਸ. ਐਕਟ, ਆਰਮਜ਼ ਐਕਟ ਤਹਿਤ ਕੇਸ ਦਰਜ ਕੀਤਾ ਹੈ। ਉਕਤ ਜਾਣਕਾਰੀ ਏ. ਡੀ. ਸੀ. ਪੀ. ਅਮਨਦੀਪ ਸਿੰਘ ਬਰਾੜ, ਇੰਚਾਰਚ ਸੀ. ਆਈ. ਏ.-3 ਇੰਸ. ਨਵਦੀਪ ਸਿੰਘ ਨੇ ਦਿੱਤੀ।
ਇਹ ਖ਼ਬਰ ਵੀ ਪੜ੍ਹੋ - ਸਕੂਨ ਦੀ ਨੀਂਦ ਸੁੱਤੇ ਪਏ ਵਿਅਕਤੀ ਨੂੰ ਅਚਾਨਕ ਹੋਣੀ ਨੇ ਆਉਣ ਪਾਇਆ ਘੇਰਾ! ਸੋਚਿਆ ਨਾ ਸੀ ਇੰਝ ਆਵੇਗੀ ਮੌਤ
ਉਨ੍ਹਾਂ ਦੱਸਿਆ ਕਿ ਫੜੇ ਗਏ ਮੁਲਜ਼ਮਾਂ ਦੀ ਪਛਾਣ ਰਾਜਵੀਰ ਸਿੰਘ ਓਰੀ ਕਜਾਮਾ ਨਿਵਾਸੀ ਗਗਨ ਨਗਰ, 33 ਫੁੱਟਾ ਰੋਡ, ਈਸ਼ਵਰ ਸਿੰਘ ਨਿਵਾਸੀ ਪ੍ਰੀਤ ਨਗਰ, ਬਾਜ਼ੀਗਰ ਬਸਤੀ ਅਤੇ ਰਾਜਵੀਰ ਸਿੰਘ ਨਿਵਾਸੀ ਪਿੰਡ ਖਾਸੀ ਕਲਾਂ, ਜਮਾਲਪੁਰ ਦੇ ਰੂਪ ’ਚ ਹੋਈ ਹੈ। ਪੁਲਸ ਨੇ ਉਨ੍ਹਾਂ ਨੂੰ ਸੂਚਨਾ ਦੇ ਆਧਾਰ ’ਤੇ ਉਨ੍ਹਾਂ ਦੇ ਘਰ ਕੋਲ ਦਬੋਚਿਆ ਹੈ। ਤਲਾਸ਼ੀ ਦੌਰਾਨ ਮੁਲਜ਼ਮਾਂ ਕੋਲੋਂ 300 ਗ੍ਰਾਮ ਹੈਰੋਇਨ, 1 ਲੱਖ 97 ਹਜ਼ਾਰ ਦੀ ਡਰੱਗ ਮਨੀ, ਇਕ ਮੈਗਜ਼ੀਨ, 10 ਜ਼ਿੰਦਾ ਕਾਰਤੂਸ 32 ਬੋਰ ਬਰਾਮਦ ਹੋਏ ਹਨ। ਪੁਲਸ ਅਨੁਸਾਰ ਮੁਲਜ਼ਮਾਂ ਨੂੰ ਅਦਾਲਤ ’ਚ ਪੇਸ਼ ਕਰ ਕੇ 3 ਦਿਨ ਦੇ ਪੁਲਸ ਰਿਮਾਂਡ ’ਤੇ ਗੰਭੀਰਤਾ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ, ਤਾਂ ਕਿ ਪਤਾ ਲੱਗ ਸਕੇ ਕਿ ਬਰਾਮਦ ਨਸ਼ਾ ਕਿਥੋਂ ਖਰੀਦ ਕੇ ਲਿਆਏ ਹਨ।
ਇਹ ਖ਼ਬਰ ਵੀ ਪੜ੍ਹੋ - ਇੱਕੋ ਝਟਕੇ 'ਚ ਉੱਜੜ ਗਿਆ ਪਰਿਵਾਰ! 2 ਧੀਆਂ ਦੇ ਸਿਰ ਤੋਂ ਉੱਠਿਆ ਪਿਓ ਦਾ ਹੱਥ
ਸ਼ੁਰੂਆਤੀ ਜਾਂਚ ’ਚ ਸਾਹਮਣੇ ਆਇਆ ਹੈ ਕਿ ਕਜਾਮਾ ਨੇ ਟੀਨੂ ਨੂੰ ਫਰਾਰ ਹੋਣ ’ਚ ਮਦਦ ਕਰਦੇ ਹੋਏ ਕਾਰ ਮੁਹੱਈਆ ਕਰਵਾਈ ਸੀ ਇਸ ਮਾਮਲੇ ’ਚ ਪੁਲਸ ਨੇ ਉਸ ਨੂੰ ਦਬੋਚ ਲਿਆ ਸੀ ਅਤੇ ਕੁਝ ਸਮਾਂ ਪਹਿਲਾਂ ਹੀ ਜ਼ਮਾਨਤ ’ਤੇ ਬਾਹਰ ਆਇਆ ਹੈ। ਕਜਾਮਾ ਖਿਲਾਫ ਥਾਣਾ ਡਾਬਾ ’ਚ ਇਕ ਸਾਲ 2023 ’ਚ ਇਰਾਦਾ ਕਤਲ ਦਾ ਵੀ ਮਾਮਲਾ ਦਰਜ ਹੈ, ਜਿਸ ’ਚ ਪੁਲਸ ਨੂੰ ਉਸ ਦੀ ਭਾਲ ਸੀ। ਇਸ ਤੋਂ ਇਲਾਵਾ ਸਾਰਿਆਂ ਖ਼ਿਲਾਫ਼ 5 ਵੱਖ-ਵੱਖ ਪੁਲਸ ਸਟੇਸ਼ਨਾਂ ’ਚ ਮਾਮਲੇ ਦਰਜ ਹਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8