ਉਮੀਦਵਾਰਾਂ ਦੇ ਚੋਣ ਖ਼ਰਚੇ ਦੀ ਨਿਗਰਾਨੀ ’ਚ ਅਹਿਮ ਭੂਮਿਕਾ ਨਿਭਾਉਣ ਵਾਲੇ ਅਧਿਕਾਰੀ/ਕਰਮਚਾਰੀ ਸਨਮਾਨਤ

07/04/2024 4:06:24 PM

ਜਲੰਧਰ (ਬਿਊਰੋ)-ਜਲੰਧਰ ਲੋਕ ਸਭਾ ਚੋਣ ਦੌਰਾਨ ਉਮੀਦਵਾਰਾਂ ਵੱਲੋਂ ਕੀਤੇ ਚੋਣ ਖ਼ਰਚੇ ’ਤੇ ਸਖ਼ਤ ਨਿਗਰਾਨੀ ਨੂੰ ਯਕੀਨੀ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਅਧਿਕਾਰੀਆਂ/ਕਰਮਚਾਰੀਆਂ ਦਾ ਅੱਜ ਇਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਵਿਸ਼ੇਸ਼ ਸਨਮਾਨ ਕੀਤਾ ਗਿਆ।  ਭਾਰਤ ਚੋਣ ਕਮਿਸ਼ਨ ਵੱਲੋਂ ਜਲੰਧਰ ਲੋਕ ਸਭਾ ਚੋਣ ਲਈ ਨਿਯੁਕਤ ਖਰਚਾ ਆਬਜ਼ਰਵਰ ਮਾਧਵ ਦੇਸ਼ਮੁੱਖ ਅਤੇ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਸਹਾਇਕ ਖਰਚਾ ਆਬਜ਼ਰਵਰਾਂ ਅਤੇ ਜ਼ਿਲ੍ਹਾ ਪੱਧਰੀ ਖ਼ਰਚਾ ਨਿਗਰਾਨ ਕਮੇਟੀ ਦੇ ਸਟਾਫ਼ ਨੂੰ ਪ੍ਰਸ਼ੰਸਾ ਪੱਤਰ ਸੌਂਪਦਿਆਂ ਉਨ੍ਹਾਂ ਵੱਲੋਂ ਚੋਣਾਂ ਦੌਰਾਨ ਨਿਭਾਈਆਂ ਸ਼ਾਨਦਾਰ ਸੇਵਾਵਾਂ ਸ਼ਲਾਘਾ ਕੀਤੀ। 

ਇਹ ਵੀ ਪੜ੍ਹੋ- ਪਹਿਲਾਂ ਇਕੱਠੇ ਬੈਠ ਕੇ ਪੀਤੀ ਸ਼ਰਾਬ, ਫਿਰ ਮਾਮੂਲੀ ਝਗੜੇ ਨੇ ਧਾਰਿਆ ਖ਼ੂਨੀ ਰੂਪ ਤੇ ਵਿਅਕਤੀ ਨੂੰ ਦਿੱਤੀ ਬੇਰਹਿਮ ਮੌਤ
ਉਨ੍ਹਾਂ ਕਿਹਾ ਕਿ ਟੀਮ ਮੈਂਬਰਾਂ ਵੱਲੋਂ ਤਨਦੇਹੀ ਅਤੇ ਸਮਰਪਣ ਭਾਵਨਾ ਨਾਲ ਨਿਭਾਈ ਡਿਊਟੀ ਸਦਕਾ ਚੋਣ ਖ਼ਰਚੇ ਦੀ ਨਿਗਰਾਨੀ ਵਰਗੇ ਵਿਆਪਕ ਕਾਰਜ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਿਆ ਗਿਆ। ਪ੍ਰਸ਼ੰਸਾ ਪੱਤਰ ਹਾਸਲ ਕਰਨ ਵਾਲਿਆਂ ਵਿੱਚ ਡੀ. ਸੀ. ਐਫ਼. ਏ. ਅਮਨ ਕੁਮਾਰ ਮੈਣੀ, ਡੀ. ਏ. ਓ. ਪ੍ਰਕਾਸ਼ ਕੁਮਾਰ, ਏ. ਸੀ. ਐੱਫ਼ . ਏ. ਕੁਲਜੀਤ ਕੁਮਾਰ ਅਤੇ ਹਰਜੋਤ ਕੌਰ, ਇੰਟਰਨਲ ਓਡੀਟਰ ਹਰਵਿੰਦਰ ਸਿੰਘ ਬੇਦੀ ਅਤੇ ਬ੍ਰਿਜ ਕਿਸ਼ੋਰ ਸ਼ਰਮਾ, ਅਕਾਊਂਟ ਅਫ਼ਸਰ ਸੰਜੇ ਸ਼ਰਮਾ, ਡਿਵੈਲਪਮੈਂਟ ਅਫ਼ਸਰ ਸਾਗਰ ਸੇਤੀਆ, ਰੈਵੇਨਿਊ ਅਕਾਊਂਟੈਂਟ ਪਰਮਜੀਤ ਕੌਰ ਅਤੇ ਵਿਪਨ ਕੁਮਾਰ, ਅਕਾਊਂਟੈਂਟ ਮਨਬੀਰ ਕੁਮਾਰ ਸੀਨੀਅਰ ਸਹਾਇਕ ਮਿਨਾਕਸ਼ੀ ਸੁਮਨ ਤੇ ਗੌਰਵ ਅਰੋੜਾ, ਸੀਨੀਅਰ ਅਕਾਊਂਟੈਂਟ ਸਚਿਨ ਕੁਮਾਰ, ਸੀਨੀਅਰ ਮੈਨੇਜਰ ਨਰਿੰਦਰ ਮੰਗਲ, ਚੰਦਨ ਕੁਮਾਰ, ਮਨੀਸ਼ ਸ਼ਰਮਾ ਤੇ ਸੁਖਵਿੰਦਰ ਸਿੰਘ, ਮੈਨੇਜਰ ਹਰਮੇਸ਼ ਲਾਲ, ਸਹਾਇਕ ਮੈਨੇਜਰ ਅਨੂ ਜੋਸ਼ੀ,  ਡਿਪਟੀ ਮੈਨੇਜਰ ਰਾਕੇਸ਼ ਕੁਮਾਰ ਅਤੇ ਮਨੀਸ਼ ਕੁਮਾਰ, ਸੁਪਰੀਟੈਂਡੈਂਟ ਅਨਿਲ ਸੰਧੂ, ਐਲ.ਡੀ.ਸੀ. ਜਗਮੀਤ ਸਿੰਘ, ਕੈਸ਼ੀਅਰ ਆਸ਼ਿਮਾ, ਕਲਰਕ ਰੋਹਿਤ ਕੁਮਾਰ ਅਤੇ ਜੀਵਨ ਚੰਦਰਾ ਤਿਵਾੜੀ ਤੇ ਰਾਜੇਸ਼ ਕੁਮਾਰ ਸ਼ਾਮਲ ਹਨ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਮੇਜਰ ਡਾ. ਅਮਿਤ ਮਹਾਜਨ, ਵਧੀਕ ਕਮਿਸ਼ਨਰ ਨਗਰ ਨਿਗਮ ਜਲੰਧਰ ਅਮਰਜੀਤ ਬੈਂਸ, ਚੋਣ ਤਹਿਸੀਲਦਾਰ ਸੁਖਦੇਵ ਸਿੰਘ, ਚੋਣ ਕਾਨੂੰਨਗੋ ਰਾਕੇਸ਼ ਕੁਮਾਰ ਆਦਿ ਵੀ ਮੌਜੂਦ ਸਨ। 

ਇਹ ਵੀ ਪੜ੍ਹੋ- ਗਰਮੀ ਤੋਂ ਬਚਣ ਲਈ ਕੰਢੀ ਕਨਾਲ ਨਹਿਰ 'ਚ ਗਿਆ 28 ਸਾਲਾ ਨੌਜਵਾਨ ਡੁੱਬਿਆ, ਪਰਿਵਾਰ ਦਾ ਰੋ-ਰੋ ਹੋਇਆ ਬੁਰਾ ਹਾਲ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


shivani attri

Content Editor

Related News