6 ਮਹੀਨੇ ''ਚ ਸੇਵਾ ਕੇਂਦਰਾਂ ''ਤੇ 65295 ਸੇਵਾਵਾਂ ਕਰਵਾਈਆਂ ਗਈਆਂ ਮੁਹੱਈਆ
Thursday, Jul 04, 2024 - 04:53 PM (IST)
ਫਿਰੋਜ਼ਪੁਰ (ਮਲਹੋਤਰਾ) : ਡੀ. ਸੀ. ਰਜੇਸ਼ ਧੀਮਾਨ ਨੇ ਦੱਸਿਆ ਕਿ ਜ਼ਿਲ੍ਹੇ 'ਚ ਚੱਲ ਰਹੇ 26 ਸ਼ਹਿਰੀ ਅਤੇ ਪੇਂਡੂ ਸੇਵਾ ਕੇਂਦਰਾਂ ਤੇ ਇਸ ਸਾਲ ਜਨਵਰੀ ਤੋਂ ਜੂਨ ਮਹੀਨੇ ਤੱਕ ਕੁੱਲ 70056 ਅਰਜ਼ੀਆਂ ਮਿਲੀਆਂ, ਜਿਨ੍ਹਾਂ 'ਚੋਂ 65295 ਅਰਜ਼ੀਆਂ ਤੇ ਸੇਵਾਵਾਂ ਮੁਹੱਈਆ ਕਰਵਾ ਦਿੱਤੀਆਂ ਗਈਆਂ ਹਨ।
ਉਨ੍ਹਾਂ ਦੱਸਿਆ ਕਿ ਸ਼ਹਿਰੀ ਇਲਾਕੇ ਦੇ 9 ਅਤੇ ਪੇਂਡੂ ਇਲਾਕੇ ਦੇ 17 ਸੇਵਾ ਕੇਂਦਰ ਚੱਲ ਰਹੇ ਹਨ। ਜਨਰਲ ਸੇਵਾਵਾਂ ਤੋਂ ਇਲਾਵਾ ਇਨ੍ਹਾਂ ਕੇਂਦਰਾਂ 'ਤੇ ਪੰਜਾਬ ਸਟੇਟ ਮਹੀਨਾਵਾਰ ਲਾਟਰੀ, ਬਸੰਤ ਪੰਚਮੀ ਲਾਟਰੀ, ਪੈਸਿਆਂ ਦਾ ਲੈਣ-ਦੇਣ, ਮੋਟਰ ਵ੍ਹੀਕਲ ਬੀਮਾ, ਡੇਂਗੂ ਬੀਮਾ, ਫੋਨ/ਡਿਸ਼ ਰੀਚਾਰਜ ਆਦਿ ਸੇਵਾਵਾਂ ਵੀ ਮੁਹੱਈਆ ਕਰਵਾਈਆਂ ਜਾਂਦੀਆਂ ਹਨ।