BSF ਨੇ ਭਾਰਤ-ਪਾਕਿ ਸਰਹੱਦ ਤੋਂ ਘੁਸਪੈਠੀਆ ਕੀਤਾ ਕਾਬੂ, ਪਾਕਿਸਤਾਨੀ ਕਰੰਸੀ ਹੋਈ ਬਰਾਮਦ

Friday, Jul 05, 2024 - 03:46 AM (IST)

BSF ਨੇ ਭਾਰਤ-ਪਾਕਿ ਸਰਹੱਦ ਤੋਂ ਘੁਸਪੈਠੀਆ ਕੀਤਾ ਕਾਬੂ, ਪਾਕਿਸਤਾਨੀ ਕਰੰਸੀ ਹੋਈ ਬਰਾਮਦ

ਫਿਰੋਜ਼ਪੁਰ (ਮਲਹੋਤਰਾ, ਪਰਮਜੀਤ ਸੋਢੀ, ਖੁੱਲਰ)- ਅੰਤਰਰਾਸ਼ਟਰੀ ਹਿੰਦ-ਪਾਕਿ ਸਰਹੱਦ ਦੇ ਫਿਰੋਜ਼ਪੁਰ ਸੈਕਟਰ ਵਿਚ ਬੁੱਧਵਾਰ ਨੂੰ ਬੀ.ਐੱਸ.ਐੱਫ. ਵੱਲੋਂ ਇਕ ਪਾਕਿਸਤਾਨੀ ਲੜਕਾ ਫੜਿਆ ਗਿਆ ਸੀ, ਜਿਸ ਕੋਲੋਂ 362 ਰੁਪਏ ਦੀ ਪਾਕਿਸਤਾਨੀ ਕਰੰਸੀ ਬਰਾਮਦ ਹੋਈ ਹੈ।

ਇਸ ਸਬੰਧ ਵਿਚ ਬੀ.ਐੱਸ.ਐੱਫ. ਦੀ 116 ਬਟਾਲੀਅਨ ਦੇ ਕੰਪਨੀ ਕਮਾਂਡਰ ਨੇ ਥਾਣਾ ਸਦਰ ਪੁਲਸ ਨੂੰ ਸ਼ਿਕਾਇਤ ਭੇਜ ਕੇ ਦੋਸ਼ੀ ਦੇ ਖਿਲਾਫ ਪਰਚਾ ਦਰਜ ਕਰਵਾਇਆ ਹੈ। ਏ.ਐੱਸ.ਆਈ. ਰਜਵੰਤ ਕੌਰ ਦੇ ਅਨੁਸਾਰ ਕੰਪਨੀ ਕਮਾਂਡਰ ਰਜੇਸ਼ ਕੁਮਾਰ ਦੀ ਸ਼ਿਕਾਇਤ ਦੇ ਆਧਾਰ ’ਤੇ ਦੋਸ਼ੀ ਜੈਨ ਅਲੀ ਪਿੰਡ ਹਸਨ ਅਬਦਾਲ, ਜ਼ਿਲਾ ਅਟਕ ਪਾਕਿਸਤਾਨ ਦੇ ਖਿਲਾਫ ਇੰਡੀਅਨ ਪਾਸਪੋਰਟ ਐਕਟ ਅਤੇ ਫਾਰਨਰ ਐਕਟ ਦੇ ਅਧੀਨ ਪਰਚਾ ਦਰਜ ਕੀਤਾ ਗਿਆ ਹੈ।

ਇਹ ਵੀ ਪੜ੍ਹੋ- ਨਿਵੇਕਲੀ ਪਹਿਲ : ਹੁਣ ਸਰਕਾਰੀ ਸਕੂਲ ਖ਼ਰੀਦਣਗੇ ਜੇਲ੍ਹਾਂ 'ਚ ਬੰਦ ਕੈਦੀਆਂ ਵੱਲੋਂ ਬਣਾਇਆ ਗਿਆ ਫਰਨੀਚਰ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News