ਦੁਕਾਨਦਾਰ ''ਤੇ ਹਵਾਈ ਫਾਇਰ ਕਰਨ ਵਾਲੇ ਦੋ ਅਣਪਛਾਤੇ ਨੌਜਵਾਨਾਂ ''ਤੇ ਮਾਮਲਾ ਦਰਜ

Thursday, Jul 04, 2024 - 04:50 PM (IST)

ਦੁਕਾਨਦਾਰ ''ਤੇ ਹਵਾਈ ਫਾਇਰ ਕਰਨ ਵਾਲੇ ਦੋ ਅਣਪਛਾਤੇ ਨੌਜਵਾਨਾਂ ''ਤੇ ਮਾਮਲਾ ਦਰਜ

ਗੁਰਦਾਸਪੁਰ (ਵਿਨੋਦ)-ਗੁਰਦਾਸਪੁਰ-ਕਲਾਨੌਰ ਰੋਡ ’ਤੇ ਪੈਂਦੇ ਪਿੰਡ ਨੜਾਂਵਾਲੀ ਅੱਡੇ ’ਚ ਸਥਿਤ ਹਾਰਡਵੇਅਰ ਦੀ ਦੁਕਾਨ 'ਤੇ ਬੈਠੇ ਦੁਕਾਨ ਮਾਲਕ ਵੱਲ ਪਿਸਤੌਲ ਨਾਲ 3-4 ਹਵਾਈ ਫਾਇਰ ਕਰਨ ਵਾਲੇ ਦੋ ਅਣਪਛਾਤੇ ਨੌਜਵਾਨਾਂ ਖ਼ਿਲਾਫ਼ ਥਾਣਾ ਕਲਾਨੌਰ ਪੁਲਸ ਨੇ ਧਾਰਾ 125 ਬੀ.ਐੱਨ.ਐੱਸ, 25-54-59 ਆਰਮਜ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਹੈ, ਪਰ ਦੋਸ਼ੀ ਅਜੇ ਫ਼ਰਾਰ ਹਨ।

ਇਹ ਵੀ ਪੜ੍ਹੋ-  GNDU 'ਚ ਸਨਸਨੀ ਖੇਜ ਮਾਮਲਾ, ਸੁਰੱਖਿਆ ਅਮਲੇ ’ਚ ਤਾਇਨਾਤ ਔਰਤਾਂ ਨੇ ਅਧਿਕਾਰੀਆਂ 'ਤੇ ਲਾਏ ਵੱਡੇ ਇਲਜ਼ਾਮ

ਇਸ ਸਬੰਧੀ ਐੱਸ.ਐੱਚ.ਓ ਮੇਜ਼ਰ ਸਿੰਘ ਨੇ ਦੱਸਿਆ ਕਿ ਪ੍ਰਵੀਨ ਭਾਰਤੀ ਪੁੱਤਰ ਰਾਮ ਲਾਲ ਵਾਸੀ ਨੜਾਂਵਾਲੀ ਨੇ ਬਿਆਨ ਦਿੱਤਾ ਕਿ ਉਸ ਦੀ ਅੱਡਾ ਨੜਾਂਵਾਲੀ ਵਿਖੇ ਹਾਰਡਵੇਅਰ ਦੀ ਦੁਕਾਨ ਹੈ। 3-7-24 ਨੂੰ ਉਹ ਆਪਣੀ ਦੁਕਾਨ ਦੇ ਅੰਦਰ ਬੈਠਾ ਹੋਇਆ ਸੀ ਕਿ ਸ਼ਾਮ 6.30 ਗੁਰਦਾਸਪੁਰ ਸਾਇਡ ਵੱਲੋਂ ਇਕ ਕਾਲੇ ਰੰਗ ਦੇ ਸਪਲੈਂਡਰ ਮੋਟਰਸਾਈਕਲ 'ਤੇ 2 ਅਣਪਛਾਤੇ ਨੌਜਵਾਨ ਸਵਾਰ ਹੋ ਕੇ ਆਏ, ਜਿੰਨਾਂ ਨੇ ਆਪਣੇ ਮੂੰਹ ਪੀਲੇ ਰੰਗ ਦੇ ਕੱਪੜੇ ਨਾਲ ਢੱਕੇ ਹੋਏ ਸਨ। 

ਇਹ ਵੀ ਪੜ੍ਹੋ- ਪਿਛਲੇ 5 ਸਾਲਾਂ ਦੇ ਮੁਕਾਬਲੇ ਸਭ ਤੋਂ ਘੱਟ ਬਾਰਿਸ਼ ਵਾਲਾ ਰਿਹਾ ਜੂਨ ਮਹੀਨਾ, ਚੰਡੀਗੜ੍ਹ ’ਚ ਟੁੱਟਿਆ ਰਿਕਾਰਡ

ਮੋਟਰਸਾਈਕਲ ਦੇ ਪਿੱਛੇ ਬੈਠੇ ਨੌਜਵਾਨ ਨੇ ਆਪਣੇ ਦਸਤੀ ਪਿਸਤੌਲ ਨਾਲ ਉਸ ਦੀ ਦੁਕਾਨ ਵੱਲ ਨੂੰ 3/4 ਹਵਾਈ ਫਾਇਰ ਕੀਤੇ ਅਤੇ ਕਲਾਨੌਰ ਸਾਇਡ ਨੂੰ ਮੋਟਰਸਾਈਕਲ ਭਜਾ ਕੇ ਚੱਲ ਗਏ। ਪੁਲਸ ਅਧਿਕਾਰੀ ਨੇ ਦੱਸਿਆ ਕਿ ਪ੍ਰਵੀਨ ਭਾਰਤੀ ਦੇ ਬਿਆਨਾਂ ’ਤੇ ਦੋ ਅਣਪਛਾਤੇ ਨੌਜਵਾਨਾਂ ਦੇ ਖਿਲਾਫ ਮਾਮਲਾ ਦਰਜ ਕਰਕੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News