6 ਤੋਂ 12 ਜੁਲਾਈ ਤਕ 53 ਟਰੇਨਾਂ ਪ੍ਰਭਾਵਿਤ: ਸ਼ਤਾਬਦੀ, ਸ਼ਾਨ-ਏ-ਪੰਜਾਬ ਸ਼ਾਰਟ ਟਰਮੀਨੇਟ, ਕਈਆਂ ਦੇ ਰੂਟ ਡਾਇਵਰਟ

Thursday, Jul 04, 2024 - 01:17 PM (IST)

ਜਲੰਧਰ (ਪੁਨੀਤ)–ਕਰਤਾਰਪੁਰ ਟਰੈਕ ’ਤੇ ਕਰਵਾਏ ਜਾ ਰਹੇ ਨਾਨ-ਇੰਟਰਲਾਕਿੰਗ ਕੰਮਾਂ ਕਾਰਨ ਟਰੇਨਾਂ ਦੀ ਆਵਾਜਾਈ ਵਿਚ ਫੇਰਬਦਲ ਕੀਤਾ ਗਿਆ, ਜਿਸ ਕਾਰਨ 6 ਤੋਂ 12 ਜੁਲਾਈ ਤਕ ਜਲੰਧਰ ਤੋਂ ਹੋ ਕੇ ਜਾਣ ਵਾਲੀਆਂ ਕੁੱਲ 53 ਟਰੇਨਾਂ ਪ੍ਰਭਾਵਿਤ ਹੋਣਗੀਆਂ। ਇਨ੍ਹਾਂ ਵਿਚ ਲੋਕਲ ਟਰੇਨਾਂ ਸਮੇਤ ਲੰਬੇ ਰੂਟ ਦੀਆਂ ਟਰੇਨਾਂ ਸ਼ਾਮਲ ਹਨ। ਉਥੇ ਹੀ ਵੱਖ-ਵੱਖ ਟਰੇਨਾਂ ਦੀ ਦੇਰੀ ਕਾਰਨ ਜਲੰਧਰ ਸਟੇਸ਼ਨ ’ਤੇ ਯਾਤਰੀਆਂ ਨੂੰ ਪ੍ਰੇਸ਼ਾਨੀ ਉਠਾਉਣੀ ਪਈ। ਰੇਲਵੇ ਵੱਲੋਂ ਜਾਰੀ ਕੀਤੇ ਸ਼ਡਿਊਲ ਮੁਤਾਬਕ 8 ਟਰੇਨਾਂ ਨੂੰ ਰੱਦ, 4 ਨੂੰ ਡਾਇਵਰਟ, 4 ਟਰੇਨਾਂ ਨੂੰ ਸ਼ਾਰਟ ਟਰਮੀਨੇਟ, 26 ਟਰੇਨਾਂ ਨੂੰ ਰੈਗੂਲੇਸ਼ਨ (ਦੇਰੀ ਨਾਲ ਚਲਾਉਣਾ), 4 ਟਰੇਨਾਂ ਨੂੰ ਸ਼ਾਰਟ ਓਰਿਜਨੇਸ਼ਨ, 7 ਟਰੇਨਾਂ ਦੇ ਸਟਾਪ ਕੈਂਸਲ ਕੀਤੇ ਗਏ ਹਨ। ਇਸ ਕਾਰਨ ਯਾਤਰੀਆਂ ਨੂੰ 6 ਤੋਂ 12 ਜੁਲਾਈ ਤਕ ਲਈ ਪ੍ਰੇਸ਼ਾਨੀਆਂ ਉਠਾਉਣੀਆਂ ਪੈ ਸਕਦੀਆਂ ਹਨ ਅਤੇ 13 ਜੁਲਾਈ ਨੂੰ ਆਵਾਜਾਈ ਆਮ ਹੋਣ ਦੀ ਸੰਭਾਵਨਾ ਹੈ।

ਇਹ ਵੀ ਪੜ੍ਹੋ- ਜਲੰਧਰ 'ਚ ਅਕਾਲੀ ਦਲ ਨੂੰ ਝਟਕਾ, ਸੀਨੀਅਰ ਆਗੂ ਪਾਰਟੀ ਨੂੰ ਅਲਵਿਦਾ ਕਹਿ 'ਆਪ' ਹੋਇਆ ਸ਼ਾਮਲ

ਡਾਇਵਰਟ ਕੀਤੀਆਂ ਗਈਆਂ 4 ਟਰੇਨਾਂ ਵਿਚ 19225-19226 ਭਗਤ ਦੀ ਕੋਠੀ ਤੋਂ ਜੰਮੂਤਵੀ, 22429-22430 ਦਿੱਲੀ-ਪਠਾਨਕੋਟ ਸ਼ਾਮਲ ਹਨ। ਇਨ੍ਹਾਂ ਟਰੇਨਾਂ ਨੂੰ ਬਿਆਸ, ਅੰਮ੍ਰਿਤਸਰ, ਵੇਰਕਾ, ਬਟਾਲਾ, ਧਾਰੀਵਾਲ, ਗੁਰਦਾਸਪੁਰ ਵਿਚ ਸਟਾਪ ਨਹੀਂ ਮਿਲੇਗਾ ਅਤੇ ਉਕਤ ਟਰੇਨਾਂ ਜਲੰਧਰ ਸਿਟੀ ਅਤੇ ਕੈਂਟ ਦੇ ਰਸਤਿਆਂ ਰਾਹੀਂ ਮੁਕੇਰੀਆਂ, ਪਠਾਨਕੋਟ (ਅੱਪ-ਡਾਊਨ) ਦੇ ਰਸਤੇ ਆਵਾਜਾਈ ਕਰਨਗੀਆਂ। ਉਥੇ ਹੀ, 22429-22430 ਨੂੰ ਜਲੰਧਰ ਸਿਟੀ ਵਿਚ ਸਟਾਪ ਨਹੀਂ ਮਿਲੇਗਾ, ਉਕਤ ਟਰੇਨ ਕੈਂਟ ਤੋਂ ਨਿਕਲੇਗੀ।
ਸ਼ਾਰਟ ਟਰਮੀਨੇਟ ਕੀਤੀਆਂ ਗਈਆਂ ਟਰੇਨਾਂ ਵਿਚ 12029 ਸਵਰਨ ਸ਼ਤਾਬਦੀ ਸ਼ਾਮਲ ਹੈ। ਇਸ ਟਰੇਨ ਨੂੰ 10 ਅਤੇ 12 ਜੁਲਾਈ ਤਕ ਲਈ ਜਲੰਧਰ ਸਿਟੀ ਸਟੇਸ਼ਨ ਤੋਂ ਅੱਗੇ ਨਹੀਂ ਭੇਜਿਆ ਜਾਵੇਗਾ। ਅੰਮ੍ਰਿਤਸਰ ਸ਼ਤਾਬਦੀ 12031 ਨੂੰ 11 ਜੁਲਾਈ ਨੂੰ ਜਲੰਧਰ ਸਿਟੀ ਤੋਂ ਅੱਗੇ ਨਹੀਂ ਭੇਜਿਆ ਜਾਵੇਗਾ। ਇਸੇ ਤਰ੍ਹਾਂ 19611 ਅਜਮੇਰ-ਅੰਮ੍ਰਿਤਸਰ ਨੂੰ 11 ਜੁਲਾਈ ਨੂੰ ਫਗਵਾੜਾ ਸ਼ਾਰਟ ਟਰਮੀਨੇਟ ਕੀਤਾ ਜਾਵੇਗਾ, ਜਦਕਿ ਲੁਧਿਆਣਾ ਸਟੇਸ਼ਨ 19614 ਰਾਹੀਂ ਈ. ਸੀ. ਆਰ. ਹੋਵੇਗਾ। ਸ਼ਾਨ-ਏ-ਪੰਜਾਬ 12497 ਨੂੰ ਦਿੱਲੀ ਤੋਂ ਅੰਮ੍ਰਿਤਸਰ ਜਾਂਦੇ ਸਮੇਂ 10 ਤੋਂ 12 ਜੁਲਾਈ ਤਕ ਲੁਧਿਆਣਾ ਵਿਚ ਸ਼ਾਰਟ ਟਰਮੀਨੇਟ ਕੀਤਾ ਜਾ ਰਿਹਾ ਹੈ।

ਇਸੇ ਕ੍ਰਮ ਵਿਚ 6 ਤੋਂ 12 ਜੁਲਾਈ ਤਕ ਰੱਦ ਕੀਤੀਆਂ ਟਰੇਨਾਂ ਵਿਚ ਜਲੰਧਰ ਸਿਟੀ ਤੋਂ ਅੰਮ੍ਰਿਤਸਰ ਜਾਣ ਵਾਲੀ 09771-09772, ਚੰਡੀਗੜ੍ਹ-ਅੰਮ੍ਰਿਤਸਰ ਦਰਮਿਆਨ ਚੱਲਣ ਵਾਲੀ 12411-12412, ਲੁਧਿਆਣਾ ਤੋਂ ਛੇਹਰਟਾ (ਅੰਮ੍ਰਿਤਸਰ) ਦਰਮਿਆਨ ਚੱਲਣ ਵਾਲੀ 04591-04592, ਅੰਮ੍ਰਿਤਸਰ ਤੋਂ ਨੰਗਲ ਡੈਮ 14505-14506 ਸ਼ਾਮਲ ਹਨ। ਸ਼ਾਰਟ ਓਰਿਜਨੇਸ਼ਨ ਕੀਤੀਆਂ ਗਈਆਂ ਟਰੇਨਾਂ ਵਿਚ ਅੰਮ੍ਰਿਤਸਰ ਤੋਂ ਨਵੀਂ ਦਿੱਲੀ ਜਾਣ ਵਾਲੀ 12030 ਅਤੇ 12032 ਨੂੰ 10 ਅਤੇ 12 ਜੁਲਾਈ ਨੂੰ ਜਲੰਧਰ ਸਿਟੀ ਸਟੇਸ਼ਨ ਤੋਂ ਚਲਾਇਆ ਜਾਵੇਗਾ। ਇਸੇ ਤਰ੍ਹਾਂ 12032 ਨੂੰ 11 ਜੁਲਾਈ ਨੂੰ ਜਲੰਧਰ ਤੋਂ, ਜਦਕਿ 19614 ਨੂੰ 12 ਜੁਲਾਈ ਨੂੰ ਲੁਧਿਆਣਾ ਤੋਂ ਸੰਚਾਲਿਤ ਕੀਤਾ ਜਾ ਰਿਹਾ ਹੈ। ਸ਼ਾਨ-ਏ-ਪੰਜਾਬ 12498 ਨੂੰ 10 ਤੋਂ 12 ਜੁਲਾਈ ਤਕ ਲਈ ਲੁਧਿਆਣਾ ਤੋਂ ਸ਼ਾਰਟ ਓਰਿਜਨੇਸ਼ਨ ਕੀਤਾ ਜਾਵੇਗਾ।

ਇਹ ਵੀ ਪੜ੍ਹੋ- ਇਕ ਹਜ਼ਾਰ ਰੁਪਏ ਦੀ ਉਡੀਕ 'ਚ ਬੈਠੀਆਂ ਔਰਤਾਂ ਲਈ ਖ਼ੁਸ਼ਖ਼ਬਰੀ, CM ਮਾਨ ਦੀ ਪਤਨੀ ਨੇ ਆਖੀ ਵੱਡੀ ਗੱਲ

ਅੱਜ ਤੋਂ ਦੇਰੀ ਨਾਲ ਚੱਲਣਗੀਆਂ ਟਰੇਨਾਂ, 6 ਘੰਟੇ ਤਕ ਕਰਨੀ ਹੋਵੇਗੀ ਉਡੀਕ
ਟਰੇਨਾਂ ਦੇ ਪ੍ਰਭਾਵਿਤ ਹੋਣ ਦੇ ਕ੍ਰਮ ਵਿਚ 4 ਜੁਲਾਈ ਤੋਂ ਕਈ ਟਰੇਨਾਂ ਨੂੰ ਦੇਰੀ ਨਾਲ ਚਲਾਇਆ ਜਾਵੇਗਾ, ਜਿਸ ਕਾਰਨ ਵੱਖ-ਵੱਖ ਟਰੇਨਾਂ 50 ਮਿੰਟ ਤੋਂ ਲੈ ਕੇ 345 ਮਿੰਟ (6 ਘੰਟੇ ਤੋਂ ਜ਼ਿਆਦਾ) ਦੀ ਦੇਰੀ ਨਾਲ ਚੱਲਣਗੀਆਂ। ਇਹ ਸਿਲਸਿਲਾ 12 ਜੁਲਾਈ ਤਕ ਜਾਰੀ ਰਹੇਗਾ। ਵਿਭਾਗੀ ਸੂਚਨਾ ਮੁਤਾਬਕ 4 ਜੁਲਾਈ ਨੂੰ 15211 ਦਰਭੰਗਾ ਐਕਸਪ੍ਰੈੱਸ ਟਰੇਨ ਦੀ 75 ਮਿੰਟ ਦੀ ਦੇਰੀ ਸ਼ਾਮਲ ਹੈ। ਵੱਖ-ਵੱਖ ਦਿਨ ਰੈਗੂਲੇਸ਼ਨ (ਦੇਰੀ ਨਾਲ) ਚਲਾਈਆਂ ਜਾਣ ਵਾਲੀਆਂ ਟਰੇਨਾਂ ਵਿਚ 15211, 14603, 20808, 19326, 15707, 11057, 04652, 18104, 12483, 14604, 14650, 14674, 14617, 14673, 04651, 15934, 18238 ਆਦਿ ਟਰੇਨਾਂ ਸ਼ਾਮਲ ਹਨ। ਇਸ ਕਾਰਨ ਯਾਤਰੀਆਂ ਨੂੰ ਪੂਰੀ ਜਾਣਕਾਰੀ ਲੈ ਕੇ ਹੀ ਨਿਕਲਣਾ ਚਾਹੀਦਾ ਹੈ।

ਇਹ ਵੀ ਪੜ੍ਹੋ- ਜਲੰਧਰ ਦੀ PPR ਮਾਰਕੀਟ ’ਚ ਵੱਡੀ ਵਾਰਦਾਤ, ਸ਼ਰਾਬ ਦੇ ਠੇਕੇ ’ਚੋਂ ਗੰਨ ਪੁਆਇੰਟ ’ਤੇ ਲੁੱਟੀ ਨਕਦੀ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


shivani attri

Content Editor

Related News