ਇਟਲੀ ਪੁਲਸ ਦਾ ਸਰਚ ਅਪ੍ਰੇਸ਼ਨ; ਸ਼ਹਿਰ ਦੇ ਮੌਜੂਦਾ ਮੇਅਰ, ਸਾਬਕਾ ਮੇਅਰ ਸਮੇਤ ਕੁੱਲ 25 ਲੋਕ ਗ੍ਰਿਫ਼ਤਾਰ

Thursday, Jul 04, 2024 - 03:15 PM (IST)

ਇਟਲੀ ਪੁਲਸ ਦਾ ਸਰਚ ਅਪ੍ਰੇਸ਼ਨ; ਸ਼ਹਿਰ ਦੇ ਮੌਜੂਦਾ ਮੇਅਰ, ਸਾਬਕਾ ਮੇਅਰ ਸਮੇਤ ਕੁੱਲ 25 ਲੋਕ ਗ੍ਰਿਫ਼ਤਾਰ

ਰੋਮ (ਦਲਵੀਰ ਕੈਂਥ); ਇਟਲੀ ਨੂੰ ਅਪਰਾਧ ਤੇ ਭ੍ਰਿਸ਼ਟਾਚਾਰ ਮੁਕਤ ਕਰਨ ਲਈ ਪੁਲਸ ਪ੍ਰਸ਼ਾਸਨ ਪੱਬਾਂ ਭਾਰ ਨਜ਼ਰੀ ਆ ਰਿਹਾ ਹੈ, ਜਿਸ ਤਹਿਤ ਰਾਜਧਾਨੀ ਰੋਮ ਦੀ ਐਂਟੀ ਮਾਫ਼ੀਆ ਇਨਵੈਸ਼ਟੀਗੈਸ਼ਨ ਸੈੱਲ ਤੇ ਲਾਤੀਨਾ ਦੀ ਪੁਲਸ ਵਲੋਂ ਬੀਤੇ ਸਮੇ ਤੋਂ ਮਾਫ਼ੀਆ ਗਿਰੋਹ 'ਤੇ ਨਜ਼ਰ ਰੱਖੀ ਹੋਈ ਸੀ। ਜਿਸ ਵਿੱਚ ਲਾਸੀਓ ਸੂਬੇ ਦੇ ਜਿਲ੍ਹਾ ਲਾਤੀਨਾ ਦੇ ਪ੍ਰਸਿੱਧ ਸ਼ਹਿਰ ਅਪ੍ਰੀਲੀਆ ਦੇ ਰਾਜਨੀਤਿਕ ਆਗੂਆਂ 'ਤੇ ਵੀ ਸ਼ਿਕੰਜ਼ਾ ਕੱਸਿਆ ਹੈ। ਪੁਲਸ ਵਲੋਂ ਵਿਸ਼ੇਸ਼ ਸਰਚ ਅਪ੍ਰੇਸ਼ਨ ਕਰਕੇ ਅਪ੍ਰੀਲੀਆ ਸ਼ਹਿਰ ਦੇ ਮੌਜੂਦਾ ਮੇਅਰ ਲਾਂਫਰਾਂਕੋ ਪਰੀਨਚੀਪੀ, ਸਾਬਕਾ ਮੇਅਰ ਅਨਤੋਨੀਓ ਤੈਰਾਂ ਸਮੇਤ ਇੱਕ ਭਾਰਤੀ ਜਸਮੇਲ ਸਿੰਘ ਸਮੇਤ ਕੁੱਲ 25 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। 

PunjabKesari

ਪੁਲਸ ਵਲੋਂ ਇਨ੍ਹਾਂ ਦੇ ਗਰੁੱਪ 'ਤੇ ਸਾਲ 2018 ਤੋਂ ਨਜ਼ਰ ਰੱਖੀ ਗਈ ਸੀ। ਆਖਰਕਾਰ ਪੁਲਸ ਵਲੋਂ ਅਦਾਲਤ ਤੋਂ ਦੋਸ਼ੀਆਂ ਦੀ ਗ੍ਰਿਫ਼ਤਾਰੀਆਂ ਲਈ ਪੂਰੀ ਤਿਆਰੀ ਕਰਕੇ ਇਨ੍ਹਾਂ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜ ਦਿੱਤਾ ਗਿਆ ਹੈ ਜਦ ਕਿ ਮੌਜੂਦਾ ਮੇਅਰ ਲਾਂਫਰਾਂਕੋ ਪਰੀਨਚੀਪੀ ਸਮੇਤ ਇੱਕ ਹੋਰ ਨੂੰ ਘਰ ਵਿੱਚ ਨਜ਼ਰਬੰਦ ਕੀਤਾ ਗਿਆ ਹੈ। ਪੁਲਸ ਵਲੋਂ ਕਾਰਵਾਈ ਦੌਰਾਨ ਤੱਥਾਂ ਦੇ ਆਧਾਰ 'ਤੇ ਇਹ ਸਪੱਸ਼ਟ ਕੀਤਾ ਗਿਆ ਹੈ ਕਿ ਇਨ੍ਹਾਂ ਲੋਕਾਂ ਦੇ ਮਾਫੀਆਂ ਨਾਲ ਹਰ ਪਹਿਲੂ ਤੋਂ ਸੰਬੰਧ ਹਨ। ਜਿਸ ਦੇ ਮੱਦੇਨਜ਼ਰ ਇਨ੍ਹਾ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। 

ਪੜ੍ਹੋ ਇਹ ਅਹਿਮ ਖ਼ਬਰ-18 ਸਾਲ ਬਾਅਦ ਸਾਊਦੀ ਤੋਂ ਰਿਹਾਅ ਹੋਵੇਗਾ ਭਾਰਤੀ, ਜਾਣੋ ਪੂਰਾ ਮਾਮਲਾ

ਜਿਕਰਯੋਗ ਹੈ ਕਿ ਲਾਤੀਨਾ ਜਿਲ਼੍ਹਾ ਦਾ ਅਪ੍ਰੀਲੀਆ ਸ਼ਹਿਰ ਪੰਜਾਬੀ ਪਰਿਵਾਰਕ ਲੋਕਾਂ ਲਈ ਰਹਿਣ ਬਸੇਰਾ ਕਰਨ ਲਈ ਪਹਿਲੀ ਪਸੰਦ ਸੀ ਪਰ ਹੁਣ ਹੌਲੀ-ਹੌਲੀ ਲੋਕਾਂ ਵਲੋ ਪਾਸਾ ਵੱਟਿਆ ਜਾ ਰਿਹਾ ਹੈ ਕਿਉਕਿ ਆਏ ਦਿਨ ਚੋਰੀ ਸਮੇਤ ਅਪਰਾਧਿਕ ਮਾਮਲਿਆਂ ਵਿੱਚ ਵਾਧਾ ਹੋ ਰਿਹਾ ਹੈ ਜਿਸ ਕਰਕੇ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਦੂਜੇ ਪਾਸੇ ਸੂਤਰਾਂ ਅਨੁਸਾਰ ਹਾਲੇ ਵੀ ਪੁਲਸ ਵਲੋਂ ਛਾਪੇਮਾਰੀਆਂ ਕੀਤੀਆਂ ਜਾਂ ਰਹੀਆਂ ਹਨ। ਦੋਸ਼ੀਆਂ ਦੀ ਗਿਣਤੀ ਵਧਦੀ ਨਜ਼ਰ ਆ ਰਹੀ ਹੈ ਕਿਉਕਿ ਹੁਣ ਤੱਕ ਜਿਹੜੀਆ ਵੀ ਗ੍ਰਿਫ਼ਤਾਰੀਆਂ ਕੀਤੀਆਂ ਹਨ ਦੱਸਿਆ ਜਾ ਰਿਹਾ ਹੈ ਕਿ ਇਹ ਅਪਰਾਧ ਦੀ ਦੁਨੀਆ ਦੇ ਮੁੱਖੀ ਮੰਨੇ ਜਾ ਰਹੇ ਹਨ। ਫਿਲਹਾਲ ਪੁਲਸ ਵਲੋਂ ਕੀਤੇ ਗਏ ਇਸ ਵਿਸ਼ੇਸ਼ ਅਪ੍ਰੇਸ਼ਨ ਨੇ ਸ਼ਹਿਰ ਸਮੇਤ ਪੂਰੇ ਇਲਾਕੇ ਵਿੱਚ ਹਫੜਾ ਦਫੜੀ ਮੱਚ ਗਈ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News