ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਠੱਗੇ 3. 41 ਲੱਖ

05/16/2018 5:04:40 AM

 ਬਰਨਾਲਾ,  (ਵਿਵੇਕ ਸਿੰਧਵਾਨੀ, ਰਵੀ)–   ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਇਕ ਵਿਅਕਤੀ ਤੋਂ  ਕਰੀਬ 3 ਲੱਖ 41 ਹਜ਼ਾਰ  ਠੱਗਣ  ਦੇ  ਮਾਮਲੇ  ’ਚ ਥਾਣਾ ਸਿਟੀ ਬਰਨਾਲਾ ਵਿਖੇ 6 ਵਿਅਕਤੀਆਂ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ ਹੈ।  ਪੁਲਸ ਚੌਕੀ ਬੱਸ ਸਟੈਂਡ ਦੇ ਇੰਚਾਰਜ ਚਰਨਜੀਤ ਸਿੰਘ ਨੇ ਦੱਸਿਆ ਕਿ ਰਾਜਵੀਰ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਵਾਈ. ਐੱਸ. ਸਕੂਲ ਬੱਸ ਸਟੈਂਡ ਰੋਡ ਬਰਨਾਲਾ ਨੇ ਪੁਲਸ ਨੂੰ ਬਿਆਨ ਦਰਜ ਕਰਵਾਏ ਕਿ ਉਹ ਆਪਣੇ ਬੱਚਿਆਂ ਨੂੰ ਪਡ਼੍ਹਾਈ ਸਬੰਧੀ ਵਿਦੇਸ਼  ਭੇਜਣਾ ਚਾਹੁੰਦਾ ਸੀ। ਉਸ ਨੇ ਗੁਰਪ੍ਰੀਤ ਸਿੰਘ ਮਾਲਕ ਵੀਜ਼ਾ ਕੌਂਸਲਿੰਗ ਸੈਂਟਰ ਨੇਡ਼ੇ ਲੀਲਾ ਭਵਨ ਦੁਕਾਨ ਨੰ. 110-111 ਪਟਿਆਲਾ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਉਸ ਨੂੰ  ਪੂਰੀ ਗਾਰੰਟੀ ਦਿੱਤੀ ਕਿ ਉਹ ਉਸ ਦੇ ਬੱਚਿਆਂ ਨੂੰ ਵਿਦੇਸ਼ ਭੇਜ ਦੇਣਗੇ। ਗੁਰਪ੍ਰੀਤ ਸਿੰਘ ਨੇ ਉਸ ਤੋਂ 6 ਲੱਖ 15 ਹਜ਼ਾਰ ਰੁਪਏ ਵੱਖ-ਵੱਖ ਕਿਸ਼ਤਾਂ ’ਚ ਵਸੂਲ ਕਰ ਲਏ ਪਰ ਅਜੇ ਤੱਕ   ਮੁਲਜ਼ਮ ਨੇ ਉਸ ਦੇ ਬੱਚਿਆਂ ਨੂੰ ਵਿਦੇਸ਼  ਨਹੀਂ ਭੇਜਿਆ। ਗੁਰਪ੍ਰੀਤ ਸਿੰਘ ਉਸ ਨੂੰ 2 ਲੱਖ 74 ਹਜ਼ਾਰ ਰੁਪਏ ਵਾਪਸ ਕਰ ਕੇ ਬਾਕੀ ਪੈਸੇ ਦੇਣ ਤੋਂ ਮੁੱਕਰ ਗਿਅਾ। ਪੁਲਸ  ਨੇ ਮੁਦਈ ਦੇ ਬਿਆਨਾਂ ਦੀ ਪਡ਼ਤਾਲ ਕਰਨ ਉਪਰੰਤ  ਗੁਰਪ੍ਰੀਤ ਸਿੰਘ ਪੁੱਤਰ ਸੰਤੋਖ ਸਿੰਘ ਵਾਸੀ ਸਾਨੀਪੁਰ ਫਹਿਤਗੜ੍ਹ ਸਾਹਿਬ, ਸਰਗੀ ਮਾਨ, ਰਣਜੀਤ ਸਿੰਘ ਵਾਸੀ ਨਿਊ ਲੀਲਾ ਭਵਨ ਪਟਿਆਲਾ, ਸੰਤ ਸਿੰਘ ਪੁੱਤਰ ਦੇਵਾ ਸਿੰਘ ਵਾਸੀ ਮਨਜੀਤ ਨਗਰ ਪਟਿਆਲਾ, ਨਵਜੋਤ ਸਿੰਘ ਵਾਸੀ ਨਿਊ ਲੀਲਾ ਭਵਨ ਪਟਿਆਲਾ ਅਤੇ ਹਰਜਿੰਦਰ ਸਿਘ ਵਾਸੀ ਨਿਊ ਲੀਲਾ ਭਵਨ ਮਾਰਕੀਟ ਪਟਿਆਲਾ ਵਿਰੁੱਧ ਧੋਖਾਦੇਹੀ ਕਰਨ ਦਾ ਮੁਕੱਦਮਾ ਦਰਜ ਕਰ ਕੇ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ


Related News